ਮਨੋਰੰਜਨ ਜਗਤ ਤੋਂ ਦੁੱਖਦਾਇਕ ਖ਼ਬਰ, ਮਸ਼ਹੂਰ ਅਦਾਕਾਰ ਪੰਕਜ ਧੀਰ ਦਾ ਦਿਹਾਂਤ
ਮਨੋਰੰਜਨ ਜਗਤ ਤੋਂ ਇੱਕ ਵਾਰ ਮੁੜ ਤੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਪੰਕਜ ਧੀਰ ਦਾ ਦਿਹਾਂਤ ਹੋ ਗਿਆ ਹੈ। ਉਹ ਅਠਾਹਠ ਸਾਲ ਦੇ ਸਨ । ਉਨ੍ਹਾਂ ਨੇ ਮੁੰਬਈ ‘ਚ ਆਖਰੀ ਸਾਹ ਲਏ । ਖ਼ਬਰਾਂ ਮੁਤਾਬਕ ਉਹ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਵਰਗੀ ਬੀਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ।
ਮਨੋਰੰਜਨ ਜਗਤ ਤੋਂ ਇੱਕ ਵਾਰ ਮੁੜ ਤੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਪੰਕਜ ਧੀਰ (Pankaj Dheer) ਦਾ ਦਿਹਾਂਤ (Death)ਹੋ ਗਿਆ ਹੈ। ਉਹ ਅਠਾਹਠ ਸਾਲ ਦੇ ਸਨ । ਉਨ੍ਹਾਂ ਨੇ ਮੁੰਬਈ ‘ਚ ਆਖਰੀ ਸਾਹ ਲਏ । ਖ਼ਬਰਾਂ ਮੁਤਾਬਕ ਉਹ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਵਰਗੀ ਬੀਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਆਖਿਰਕਾਰ ਉਹ ਜ਼ਿੰਦਗੀ ਦੀ ਜੰਗ ਹਾਰ ਗਏ ।
ਬੀਆਰ ਚੋਪੜਾ ਦੇ ਮਹਾਭਾਰਤ ‘ਚ ਨਿਭਾਈ ਭੂਮਿਕਾ
ਪੰਕਜ ਧੀਰ ਨੇ ਬੀ ਆਰ ਚੋਪੜਾ ਦੀ ਮਹਾਭਾਰਤ ‘ਚ ਕਰਣ ਦੀ ਭੂਮਿਕਾ ਨਿਭਾਈ ਸੀ । ਇਸ ਭੂਮਿਕਾ ਦੇ ਲਈ ਫੈਨਸ ਦੇ ਵੱਲੋਂ ਉਨ੍ਹਾਂ ਨੂੰ ਭਰਵਾਂ ਪਿਆਰ ਮਿਲਿਆ ਸੀ । ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਸਿਨੇਮਾ ਜਗਤ ‘ਚ ਮਾਤਮ ਪੱਸਰ ਗਿਆ ਹੈ। ਹਰ ਕੋਈ ਉਨ੍ਹਾਂ ਦੇ ਦਿਹਾਂਤ ਤੇ ਸੋਗ ਪ੍ਰਗਟ ਕਰ ਰਿਹਾ ਹੈ।
ਕੈਂਸਰ ਤੋਂ ਇੱਕ ਵਾਰ ਰਿਕਵਰ ਹੋ ਗਏ ਸਨ ਪੰਕਜ ਧੀਰ
ਦੱਸ ਦਈਏ ਕਿ ਪੰਕਜ ਧੀਰ ਕੈਂਸਰ ਦੇ ਨਾਲ ਪੀੜਤ ਸਨ ਅਤੇ ਕੈਂਸਰ ਤੋਂ ਉੱਭਰ ਵੀ ਗਏ ਸਨ । ਪਰ ਕੁਝ ਦਿਨ ਪਹਿਲਾਂ ਫਿਰ ਤੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਪਰ ਕੈਂਸਰ ਉਨ੍ਹਾਂ ਦੇ ਸਰੀਰ ‘ਚ ਫੈਲ ਗਿਆ ਸੀ । ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।