ਪ੍ਰਸਿੱਧ ਟੀਵੀ ‘ਤੇ ਫ਼ਿਲਮ ਅਦਾਕਾਰ ਦੀਨਯਾਰ ਤੀਰਅੰਦਾਜ਼ ਦਾ ਦਿਹਾਂਤ
ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਦੁਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਪ੍ਰਸਿੱਧ ਅਦਾਕਾਰ ਦੀਨਯਾਰ ਤੀਰਅੰਦਾਜ਼ ਦਾ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਦੁਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਪ੍ਰਸਿੱਧ ਅਦਾਕਾਰ ਦੀਨਯਾਰ ਤੀਰਅੰਦਾਜ਼ ਦਾ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਦੀਨਯਾਰ ਤੀਰਅੰਦਾਜ਼ ਨੇ ਕਈ ਦਹਾਕਿਆਂ ਤੱਕ ਮਨੋਰੰਜਨ ਜਗਤ ‘ਚ ਸਰਗਰਮ ਰਹੇ ਹਨ। ਉਨ੍ਹਾਂ ਨੇ 1984 ‘ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਇਲਾਵਾ ਕਈ ਹਿੱਟ ਟੀਵੀ ਸੀਰੀਅਲਸ ‘ਚ ਵੀ ਉਹ ਨਜ਼ਰ ਆ ਚੁੱਕੇ ਸਨ ।
ਜਿਸ ‘ਚ ਨੁੱਕੜ, ਬਯੋਮਕੇਸ਼ ਬਖਸ਼ੀ ਸਣੇ ਕਈ ਟੀਵੀ ਸ਼ੋਅ ਸ਼ਾਮਿਲ ਹਨ । ਪਰ ‘ਜ਼ੁਬਾਨ ਸੰਭਾਲ ਕੇ’ ਇੱਕ ਅਜਿਹਾ ਟੀਵੀ ਸ਼ੋਅ ਸੀ ਜਿਸ ਨੇ ਉਨ੍ਹਾਂ ਨੂੰ ਘਰ ਘਰ ‘ਚ ਪਛਾਣ ਦਿੱਤੀ ਸੀ ਅਤੇ ਇਹ ਸੀਰੀਅਲ ਉਨ੍ਹਾਂ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਜਿਸ ‘ਚ ਹੈਲੋ ਬ੍ਰਦਰ, ਅਲਬੇਲਾ, ਚੱਲਤੇ ਚੱਲਤੇ, ਮੈਂਨੇ ਪਿਆਰ ਕਿਓਂ ਕਿਯਾ, ਕਯਾ ਕਹਿਣਾ, ਦਿਲ ਹੈ ਕਿ ਮਾਨਤਾ ਨਹੀਂ, ਕਮਾਲ ਧਮਾਲ ਮਾਲਾਮਾਲ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਸੀ।