ਅੰਮ੍ਰਿਤਸਰ ‘ਚ ਸ਼ਾਹੀ ਪੰਜਾਬੀ ਵਿਆਹ ‘ਚ ਰਜ਼ਾ ਮੁਰਾਦ ਨੇ ਕੀਤੀ ਸ਼ਿਰਕਤ, ਪੰਜਾਬੀ ਖਾਣਿਆਂ ਦੀ ਕੀਤੀ ਤਾਰੀਫ਼

ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਅੰਮ੍ਰਿਤਸਰ ‘ਚ ਇੱਕ ਵਿਆਹ ਸਮਾਰੋਹ ‘ਚ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਸ਼ਾਨੋ ਸ਼ੌਕਤ ਨਾਲ ਹੋਏ ਵਿਆਹ ਦੀ ਤਾਰੀਫ ਕੀਤੀ ਅਤੇ ਸ਼ਾਨੋ ਸ਼ੌਕਤ ਦੇ ਨਾਲ ਹੋਏ ਇਸ ਵਿਆਹ ‘ਚ ਪ੍ਰਬੰਧ ਅਤੇ ਖਾਣੇ ਦੀ ਅਦਾਕਾਰ ਦੇ ਵੱਲੋਂ ਤਾਰੀਫ ਕੀਤੀ ਗਈ ਹੈ।

By  Shaminder Kaur Kaler February 13th 2026 11:13 AM

ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ (Raza Murad) ਨੇ ਅੰਮ੍ਰਿਤਸਰ ‘ਚ ਇੱਕ ਵਿਆਹ ਸਮਾਰੋਹ ‘ਚ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਸ਼ਾਨੋ ਸ਼ੌਕਤ ਨਾਲ ਹੋਏ ਵਿਆਹ ਦੀ ਤਾਰੀਫ ਕੀਤੀ ਅਤੇ ਸ਼ਾਨੋ ਸ਼ੌਕਤ ਦੇ ਨਾਲ ਹੋਏ ਇਸ ਵਿਆਹ ‘ਚ ਪ੍ਰਬੰਧ ਅਤੇ ਖਾਣੇ ਦੀ ਅਦਾਕਾਰ ਦੇ ਵੱਲੋਂ ਤਾਰੀਫ ਕੀਤੀ ਗਈ ਹੈ।ਇਸ ਸਮਾਗਮ ‘ਚ ਸਿਲਵਰ ਸੇਠੀ ਅਤੇ ਹਨੂੰਮਾਨਗੜ੍ਹ ਤੋਂ ਵਿਆਹੁਣ ਆਏ ਅਮਨਦੀਪ ਖੋਸਾ ਨੂੰ ਆਸ਼ੀਰਵਾਦ ਦੇਣ ਦੇ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ । ਇਸ ਦੇ ਨਾਲ ਹੀ ਕਈ ਵੱਡੀਆਂ ਹਸਤੀਆਂ ਵੀ ਵਿਆਹ ਸਮਾਰੋਹ ‘ਚ ਮੌਜੂਦ ਸਨ ।ਰਜ਼ਾ ਮੁਰਾਦ ਨੇ ਵੀ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ।

 

ਪੰਜਾਬੀ ਖਾਣਿਆਂ ਦੀ ਕੀਤੀ ਤਾਰੀਫ 

ਅਦਾਕਾਰ ਰਜ਼ਾ ਮੁਰਾਦ ਨੇ ਵਿਆਹ ਸਮਾਰੋਹ ‘ਚ ਕੀਤੀ ਗਈ ਸਜਾਵਟ ਦੀ ਤਾਰੀਫ ਕੀਤੀ ਅਤੇ ਪੰਜਾਬੀ ਰਸਮਾਂ ਦੀ ਵੀ ਤਾਰੀਫ ਕੀਤੀ । ਪਰ ਸਭ ਤੋਂ ਜ਼ਿਆਦਾ ਜੋ ਗੱਲ ਉਨ੍ਹਾਂ ਨੂੰ ਪਸੰਦ ਆਈ ਉਹ ਸਨ ਸੁਆਦਲੇ ਪੰਜਾਬੀ ਖਾਣੇ ।

ਜਿਸ ‘ਚ ਸਰੋਂ ਦਾ ਸਾਗ ਮੱਕੀ ਦੀ ਰੋਟੀ, ਜਲੇਬੀ ਨਾਲ ਰਬੜੀ, ਰਸ ਮਲਾਈ ਅਤੇ ਫਿਰਨੀ ਵਰਗੀਆਂ ਮਠਿਆਈਆਂ।ਇਸ ਦੇ ਨਾਲ ਹੀ ਰਜ਼ਾ ਮੁਰਾਦ ਨੇ ਤੰਦੂਰੀ ਤੇ ਨਾਨ ਵੈਜ ਖਾਣਿਆਂ ਦੀ ਵੀ ਤਾਰੀਫ ਕੀਤੀ।ਰਜ਼ਾ ਮੁਰਾਦ ਨੇ ਇਸ ਸ਼ਾਹੀ ਵਿਆਹ ਦੀ ਤਾਰੀਫ ਕਰਦੇ ਹੋਏ ਕਿਹਾ ਕਿ ‘ਨਵੇਂ ਵਿਆਹੇ ਜੋੜੇ ਦੇ ਲਈ ਦੁਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਖੁਸ਼ੀਆਂ, ਪਿਆਰ ਅਤੇ ਕਾਮਯਾਬੀ ਦੇ ਨਾਲ ਭਰੀ ਰਹੇ’। 

© Copyright Galactic Television & Communications Pvt. Ltd. 2026. All rights reserved.