ਰੈਪਰ ਬਾਦਸ਼ਾਹ ਪੰਚਕੂਲਾ ਪੁਲਿਸ ਸਾਹਮਣੇ ਹੋਏ ਪੇਸ਼, ਪੇਸ਼ ਹੋਣ ਤੋਂ ਬਾਅਦ ਮਿਲੀ ਜ਼ਮਾਨਤ
ਪਿਛਲੇ ਕਈ ਦਿਨਾਂ ਤੋਂ ਆਪਣੇ ਗੀਤ ‘ਟਟੀਹਰੀ’ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਬਾਦਸ਼ਾਹ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੂੰ ਪੰਚਕੂਲਾ ਪੁਲਿਸ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਵਲੋਂ ਜਾਂਚ ‘ਚ ਸਹਿਯੋਗ ਦੇ ਚੱਲਦਿਆਂ ਮੌਕੇ ‘ਤੇ ਹੀ ਜ਼ਮਾਨਤ ਦੇ ਦਿੱਤੀ ਹੈ।
ਪਿਛਲੇ ਕਈ ਦਿਨਾਂ ਤੋਂ ਆਪਣੇ ਗੀਤ ‘ਟਟੀਹਰੀ’ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਬਾਦਸ਼ਾਹ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੂੰ ਪੰਚਕੂਲਾ ਪੁਲਿਸ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਵਲੋਂ ਜਾਂਚ ‘ਚ ਸਹਿਯੋਗ ਦੇ ਚੱਲਦਿਆਂ ਮੌਕੇ ‘ਤੇ ਹੀ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਜਾਣੂ ਕਰਵਾਇਆ ਗਿਆ ਕਿ ਬਾਦਸ਼ਾਹ (Badshah) ਹੁਣ ਜਾਂਚ ‘ਚ ਸ਼ਾਮਿਲ ਹੋ ਗਏ ਜਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਜ਼ਰੂਰਤ ਨਹੀਂ ਹੈ। ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਖਿਲਾਫ ਜਾਰੀ ਲੁੱਕ ਆਊਟ ਨੋਟਿਸ ਵੀ ਵਾਪਸ ਲਿਆ ਜਾ ਰਿਹਾ ਹੈ।
_daccbfa08df97191d79f8057f43221c0_1280X720.webp)
ਹਰ ਪਾਸੇ ਸ਼ੁਰੂ ਹੋ ਗਿਆ ਸੀ ਵਿਰੋਧ
ਬਾਦਸ਼ਾਹ ਦਾ ਵਿਰੋਧ ਹਰ ਪਾਸੇ ਸ਼ੁਰੂ ਹੋ ਗਿਆ ਸੀ । ਹਰਿਆਣਾ ਮਹਿਲਾ ਕਮਿਸ਼ਨ ਦੇ ਵੱਲੋਂ ਬਾਦਸ਼ਾਹ ਦੇ ਸ਼ੋਅ ਦਾ ਵਿਰੋਧ ਕਰਨ ਦਾ ਫਰਮਾਨ ਸੁਣਾਇਆ ਗਿਆ ਸੀ ਅਤੇ ਯੂਪੀ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ ਸੀ ਅਤੇ ਬਾਦਸ਼ਾਹ ਦਾ ਕੋਈ ਵੀ ਸ਼ੋਅ ਯੂਪੀ ‘ਚ ਨਾ ਹੋਣ ਦੀ ਗੱਲ ਆਖੀ ਗਈ ਸੀ ।
ਬਾਦਸ਼ਾਹ ਦਾ ਵਰਕ ਫ੍ਰੰਟ
ਬਾਦਸ਼ਾਹ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।