ਰਿਲੀਜ਼ ਤੋਂ ਪਹਿਲਾਂ ਵਿਵਾਦਾਂ ‘ਚ ਘਿਰੀ ਰਣਵੀਰ ਸਿੰਘ ਦੀ ਫ਼ਿਲਮ ‘ਧਰੁੰਧਰ’, ਜਾਣੋ ਪੂਰਾ ਮਾਮਲਾ
ਅਦਾਕਾਰ ਰਣਵੀਰ ਸਿੰਘ ਆਪਣੀ ਫ਼ਿਲਮ ‘ਧਰੁੰਧਰ’ ਨੂੰ ਲੈ ਕੇ ਸੁਰਖੀਆਂ ‘ਚ ਹਨ । ਪਰ ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਫ਼ਿਲਮ ਦੀ ਰਿਲੀਜ਼ ਤੇ ਰੋਕ ਲਗਾਉਣ ਦੀ ਮੰਗ ਉੱਠੀ ਹੈ।
ਅਦਾਕਾਰ ਰਣਵੀਰ ਸਿੰਘ (Ranveer Singh) ਆਪਣੀ ਫ਼ਿਲਮ ‘ਧਰੁੰਧਰ’ ਨੂੰ ਲੈ ਕੇ ਸੁਰਖੀਆਂ ‘ਚ ਹਨ । ਪਰ ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਫ਼ਿਲਮ ਦੀ ਰਿਲੀਜ਼ ਤੇ ਰੋਕ ਲਗਾਉਣ ਦੀ ਮੰਗ ਉੱਠੀ ਹੈ। ਅਸ਼ੋਕ ਚੱਕਰ ਜੇਤੂ ਅਤੇ ਸੈਨਾ ਮੈਡਲ ਪੁਰਸਕਾਰ ਨਾਲ ਸਨਮਾਨਿਤ ਸ਼ਹੀਦ ਮੇਜਰ ਮੋਹਿਤ ਸ਼ਰਮਾ ਦੇ ਮਾਪਿਆਂ ਨੇ ਦਿੱਲੀ ਹਾਈਕੋਰਟ ‘ਚ ਇੱਕ ਪਟੀਸ਼ਨ ਪਾ ਕੇ ਫ਼ਿਲਮ ਦੀ ਰਿਲੀਜ਼ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਪੰਜ ਦਸੰਬਰ ਨੂੰ ਰਿਲੀਜ਼ ਹੋਣੀ ਹੈ ਫ਼ਿਲਮ
ਫ਼ਿਲਮ ‘ਧਰੁੰਧਰ’ ਪੰਜ ਦਸੰਬਰ ਨੂੰ ਰਿਲੀਜ਼ ਹੋਣੀ ਹੈ ਅਤੇ ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਕਾਫੀ ਐਕਸਾਈਟਡ ਹਨ।ਪਰ ਇਸ ਤੋਂ ਪਹਿਲਾਂ ਹੀ ਫ਼ਿਲਮ ਦੀ ਰਿਲੀਜ਼ ਤੇ ਪਾਬੰਦੀ ਲਗਾਉਣ ਦੀ ਮੰਗ ਉੱਠਣ ਲੱਗ ਪਈ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਫ਼ਿਲਮ ਦੀ ਕਹਾਣੀ ਇੱਕ ਵਿਸ਼ੇਸ਼ ਬਲਾਂ ਦੇ ਅਧਿਕਾਰੀ ਦੇ ਜੀਵਨ, ਗੁਪਤ ਕਾਰਵਾਈਆਂ ਤੇ ਸ਼ਹਾਦਤ ਤੋਂ ਪ੍ਰੇਰਿਤ ਲੱਗਦੀ ਹੈ।
ਇਸ ਫ਼ਿਲਮ ਨੂੰ ਬਨਾਉਣ ਦੇ ਲਈ ਨਾ ਤਾਂ ਪਰਿਵਾਰ ਤੋਂ ਇਜਾਜ਼ਤ ਲਈ ਗਈ ਅਤੇ ਨਾ ਹੀ ਭਾਰਤੀ ਫੌਜ ਤੋਂ ਕਿਸੇ ਤਰ੍ਹਾਂ ਦੀ ਇਜਾਜ਼ਤ ਲਈ ਗਈ ਹੈ। ਜਿਸ ਕਾਰਨ ਇਹ ਫ਼ਿਲਮ ਵਿਵਾਦਾਂ ‘ਚ ਘਿਰ ਗਈ ਹੈ।ਦੱਸ ਦਈਏ ਕਿ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਕਈ ਪਿੰਡਾਂ ‘ਚ ਹੋਈ ਹੈ।
ਰਣਵੀਰ ਸਿੰਘ ਦਾ ਵਰਕ ਫ੍ਰੰਟ
ਰਣਵੀਰ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।