ਰਣਵੀਰ ਸਿੰਘ ਸਿੱਖ ਦੇ ਕਿਰਦਾਰ ‘ਚ ਆਉਣਗੇ ਨਜ਼ਰ, ਆਉਣ ਵਾਲੀ ਫ਼ਿਲਮ ਦਾ ਨਵਾਂ ਲੁੱਕ ਲੀਕ

ਰਣਵੀਰ ਸਿੰਘ ਆਪਣੀ ਨਵੀਂ ਫ਼ਿਲਮ ‘ਚ ਨਵੇਂ ਲੁੱਕ ਨੂੰ ਲੈ ਕੇ ਚਰਚਾ ‘ਚ ਹਨ । ਜੀ ਹਾਂ ਜਲਦ ਹੀ ਉਹ ਇੱਕ ਨਵੇਂ ਪ੍ਰੋਜੈਕਟ ‘ਚ ਨਜ਼ਰ ਆਉਣਗੇ । ਜਿਸ ‘ਚ ਉਹ ਇੱਕ ਸਿੱਖ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਉਨ੍ਹਾਂ ਦੀ ਇਸ ਫ਼ਿਲਮ ਦਾ ਲੁੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਖ਼ਬਰਾਂ ਮੁਤਾਬਕ ਉਹ ਇਸ ਕਿਰਦਾਰ ਨੂੰ ਨਿਭਾਉਣ ਦੇ ਲਈ ਖ਼ਾਸ ਤਿਆਰੀ ਵੀ ਕਰ ਰਹੇ ਹਨ ਤਾਂ ਜੋ ਕਿਰਦਾਰ ਨੂੰ ਪੂਰੀ ਤਰ੍ਹਾਂ ਸਜੀਵ ਬਣਾਇਆ ਜਾ ਸਕੇ ।

By  Shaminder Kaur Kaler March 11th 2026 11:36 AM

ਰਣਵੀਰ ਸਿੰਘ (Ranveer Singh) ਆਪਣੀ ਨਵੀਂ ਫ਼ਿਲਮ ‘ਚ ਨਵੇਂ ਲੁੱਕ ਨੂੰ ਲੈ ਕੇ ਚਰਚਾ ‘ਚ ਹਨ । ਜੀ ਹਾਂ ਜਲਦ ਹੀ ਉਹ ਇੱਕ ਨਵੇਂ ਪ੍ਰੋਜੈਕਟ ‘ਚ ਨਜ਼ਰ ਆਉਣਗੇ । ਜਿਸ ‘ਚ ਉਹ ਇੱਕ ਸਿੱਖ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਉਨ੍ਹਾਂ ਦੀ ਇਸ ਫ਼ਿਲਮ ਦਾ ਲੁੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਖ਼ਬਰਾਂ ਮੁਤਾਬਕ ਉਹ ਇਸ ਕਿਰਦਾਰ ਨੂੰ ਨਿਭਾਉਣ ਦੇ ਲਈ ਖ਼ਾਸ ਤਿਆਰੀ ਵੀ ਕਰ ਰਹੇ ਹਨ ਤਾਂ ਜੋ ਕਿਰਦਾਰ ਨੂੰ ਪੂਰੀ ਤਰ੍ਹਾਂ ਸਜੀਵ ਬਣਾਇਆ ਜਾ ਸਕੇ ।



ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਦਰਸ਼ਕ ਵੀ ਐਕਸਾਈਟਡ ਹਨ ਅਤੇ ਰਣਵੀਰ ਨੂੰ ਇਸ ਨਵੇਂ ਰੂਪ ‘ਚ ਵੇਖਣ ਦੇ ਲਈ ਪੱਬਾਂ ਭਾਰ ਹਨ । ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਰਣਵੀਰ ਸਿੰਘ ਦਾ ਕਿਰਦਾਰ ਕਿਸੇ ਦੀ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਹੈ। ਇਸ ਸਭ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ। 


ਚੁਣੌਤੀ ਭਰਪੂਰ ਕਿਰਦਾਰ ਨਿਭਾਉਣ ਲਈ ਮਸ਼ਹੂਰ 

 ਰਣਵੀਰ ਸਿੰਘ ਹਮੇਸ਼ਾ ਹੀ ਆਪਣੇ ਵੱਖ-ਵੱਖ ਅਤੇ ਚੁਣੌਤੀਪੂਰਨ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਉਹ ਹਰ ਫਿਲਮ ਵਿੱਚ ਨਵੇਂ ਅੰਦਾਜ਼ ਨਾਲ ਦਰਸ਼ਕਾਂ ਨੂੰ ਹੈਰਾਨ ਕਰਦੇ ਹਨ। ਸਿੱਖ ਕਿਰਦਾਰ ਲਈ ਵੀ ਉਹ ਖ਼ਾਸ ਤਿਆਰੀ ਕਰ ਰਹੇ ਹਨ ਤਾਂ ਜੋ ਕਿਰਦਾਰ ਨੂੰ ਪੂਰੀ ਤਰ੍ਹਾਂ ਨਿਭਾਇਆ ਜਾ ਸਕੇ।ਸੋਸ਼ਲ ਮੀਡੀਆ ‘ਤੇ ਵੀ ਇਸ ਖ਼ਬਰ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਫੈਨਸ ਰਣਵੀਰ ਸਿੰਘ ਦੇ ਇਸ ਨਵੇਂ ਲੁੱਕ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਹਾਲਾਂਕਿ ਫਿਲਮ ਅਤੇ ਕਿਰਦਾਰ ਬਾਰੇ ਹੋਰ ਵਿਸਥਾਰ ਅਜੇ ਸਾਹਮਣੇ ਨਹੀਂ ਆਏ ਹਨ, ਪਰ ਇਹ ਪੱਕਾ ਮੰਨਿਆ ਜਾ ਰਿਹਾ ਹੈ ਕਿ ਰਣਵੀਰ ਸਿੰਘ ਦਾ ਇਹ ਨਵਾਂ ਰੂਪ ਦਰਸ਼ਕਾਂ ਲਈ ਖਾਸ ਹੋਵੇਗਾ।

© Copyright Galactic Television & Communications Pvt. Ltd. 2026. All rights reserved.