ਰਣਵੀਰ ਸਿੰਘ ‘ਤੇ ਲੱਗਿਆ ਬੈਨ, ਫੈਡਰੇਸ਼ਨ ਆਫ਼ ਵੈਸਟਨ ਇੰਡੀਆ ਸਿਨੇ ਇੰਪਲਾਈਜ਼ ਨੇ ਸੁਣਾਇਆ ਫ਼ੈਸਲਾ

ਅਦਾਕਾਰ ਰਣਵੀਰ ਸਿੰਘ ਇੱਕ ਵਾਰ ਮੁੜ ਤੋਂ ਮੁਸੀਬਤ ‘ਚ ਫਸ ਗਏ ਹਨ। ਇਸ ਵਾਰ ਉਹ ਕਿਸੇ ਫ਼ਿਲਮ ‘ਚ ਹੋਈ ਕੰਟਰੋਵਰਸੀ ਨਹੀਂ ਬਲਕਿ ‘ਡਾਨ’ ਨੂੰ ਲੈ ਕੇ ਹੋ ਰਹੇ ਵਿਵਾਦ ਦੇ ਕਾਰਨ ਚਰਚਾ ‘ਚ ਹਨ ।‘ਡਾਨ-੩’ ਨੂੰ ਲੈ ਕੇ ਫਰਹਾਨ ਅਖਤਰ ਤੇ ਰਣਵੀਰ ਸਿੰਘ ਦਰਮਿਆਨ ਚੱਲ ਰਹੇ ਵਿਵਾਦ ਨੇ ਇੱਕ ਨਵਾਂ ਮੋੜ ਲੈ ਲਿਆ ਹੈ।

By  Shaminder Kaur Kaler May 26th 2026 04:35 PM

ਅਦਾਕਾਰ ਰਣਵੀਰ ਸਿੰਘ ਇੱਕ ਵਾਰ ਮੁੜ ਤੋਂ ਮੁਸੀਬਤ ‘ਚ ਫਸ ਗਏ ਹਨ। ਇਸ ਵਾਰ ਉਹ ਕਿਸੇ ਫ਼ਿਲਮ ‘ਚ ਹੋਈ ਕੰਟਰੋਵਰਸੀ ਨਹੀਂ ਬਲਕਿ ‘ਡਾਨ’ ਨੂੰ ਲੈ ਕੇ ਹੋ ਰਹੇ ਵਿਵਾਦ ਦੇ ਕਾਰਨ ਚਰਚਾ ‘ਚ ਹਨ ।‘ਡਾਨ-੩’ ਨੂੰ ਲੈ ਕੇ ਫਰਹਾਨ ਅਖਤਰ ਤੇ ਰਣਵੀਰ ਸਿੰਘ ਦਰਮਿਆਨ ਚੱਲ ਰਹੇ ਵਿਵਾਦ ਨੇ ਇੱਕ ਨਵਾਂ ਮੋੜ ਲੈ ਲਿਆ ਹੈ। ਰਣਵੀਰ ਸਿੰਘ ਵੱਲੋਂ ਫ਼ਿਲਮ ਤੋਂ ਬਾਹਰ ਹੋਣ ਤੋਂ ਬਾਅਦ ਫਰਹਾਨ ਅਖਤਰ ਨੇ ਅਦਾਕਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਨੂੰ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਸਾਹਮਣੇ ਚੁੱਕਿਆ ਸੀ।


ਜਿਸ ਤੋਂ ਬਾਅਦ ਸੰਸਥਾ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ।ਰਣਵੀਰ ਸਿੰਘ ਨੂੰ ਪਹਿਲਾਂ ਫ਼ਿਲਮ ਦੇ ਮੁੱਖ ਅਦਾਕਾਰ ਦੇ ਰੂਪ ‘ਚ ਐਲਾਨ ਕੀਤਾ ਗਿਆ ਸੀ, ਪਰ ਫਿਲਮ ਮੇਕਰਸ ਦੇ ਨਾਲ ਮਨ ਮੁਟਾਅ ਦੇ ਕਾਰਨ ਪ੍ਰੋਜੈਕਟ ਨੂੰ ਰੋਕੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਰਣਵੀਰ ਸਿੰਘ ‘ਤੇ ਬੈਨ ਲਗਾ ਦਿੱਤਾ ਗਿਆ ਹੈ ਅਤੇ ਫ਼ਿਲਮ ਇੰਡਸਟਰੀ ਨੂੰ ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰਨ ਤੋਂ ਰੋਕਣ ਦਾ ਨਿਰਦੇਸ਼ ਦਿੱਤਾ ਗਿਆ ਹੈ।


ਰਣਵੀਰ ਸਿੰਘ ਨੇ ਦਿੱਤਾ ਪ੍ਰਤੀਕਰਮ 

ਇਸ ਮਾਮਲੇ ‘ਚ ਹੁਣ ਰਣਵੀਰ ਸਿੰਘ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦੇ ਇੱਕ ਬੁਲਾਰੇ ਦੇ ਮੁਤਾਬਕ “ਰਣਵੀਰ ਸਿੰਘ ਫ਼ਿਲਮ ਜਗਤ ਅਤੇ ‘ਡਾਨ’ ਦੀ ਫ੍ਰੈਂਚਾਇਜ਼ੀ ਨਾਲ ਜੁੜੇ ਸਭ ਲੋਕਾਂ ਦਾ ਸਨਮਾਨ ਕਰਦੇ ਹਨ । ਉਨ੍ਹਾਂ ਨੇ ਇਸ ਮਾਮਲੇ ‘ਚ ਚੁੱਪ ਵੱਟੀ ਰੱਖੀ ।ਕਿਉਂਕਿ ਰਣਵੀਰ ਸਿੰਘ ਦਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ ਨੂੰ ਆਪਸੀ ਸਮਝ ਤੇ ਸਨਮਾਨ ਨਾਲ ਹੀ ਸੁਲਝਾਉਣਾ ਚਾਹੀਦਾ ਹੈ।

© Copyright Galactic Television & Communications Pvt. Ltd. 2026. All rights reserved.