‘ਧਰੁੰਧਰ-2’ ਉਮੀਦਾਂ ‘ਤੇ ਖਰੀ ਉੱਤਰੀ, ਲੋਕਾਂ ਨੂੰ ਪਸੰਦ ਆ ਰਹੇ ਫ਼ਿਲਮ ਦੇ ਗਾਣੇ ਤੇ ਰਣਵੀਰ ਦੀ ਅਦਾਕਾਰੀ
ਰਣਵੀਰ ਸਿੰਘ ਦੀ ਫ਼ਿਲਮ ‘ਧਰੁੰਧਰ-੨’ ਅੱਜ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉੱਤਰ ਰਹੀ ਹੈ ਅਤੇ ਫ਼ਿਲਮ ‘ਚ ਡਬਲ ਐਕਸ਼ਨ ਤੇ ਥ੍ਰਿਲਰ ਵੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੇ ਗਾਣਿਆਂ ਦੇ ਨਾਲ ਨਾਲ ਫ਼ਿਲਮ ‘ਚ ਰਣਵੀਰ ਸਿੰਘ ਦੀ ਅਦਾਕਾਰੀ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ।
ਰਣਵੀਰ ਸਿੰਘ ਦੀ ਫ਼ਿਲਮ ‘ਧਰੁੰਧਰ-2’ ਅੱਜ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉੱਤਰ ਰਹੀ ਹੈ ਅਤੇ ਫ਼ਿਲਮ ‘ਚ ਡਬਲ ਐਕਸ਼ਨ ਤੇ ਥ੍ਰਿਲਰ ਵੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੇ ਗਾਣਿਆਂ ਦੇ ਨਾਲ ਨਾਲ ਫ਼ਿਲਮ ‘ਚ ਰਣਵੀਰ ਸਿੰਘ ਦੀ ਅਦਾਕਾਰੀ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਥੀਏਟਰ ਹਾਊਸ ਫੁੱਲ ਹਨ ਅਤੇ ਖ਼ਾਸ ਗੱਲ ਇਹ ਹੈ ਕਿ ਬੁੱਕ ਮਾਈ ਸ਼ੋਅ ‘ਤੇ ਹਰ ਘੰਟੇ ਸੱਤਰ ਹਜ਼ਾਰ ਤੋਂ ਜ਼ਿਆਦਾ ਟਿਕਟਾਂ ਦੀ ਬੁਕਿੰਗ ਹੋ ਰਹੀ ਹੈ।
ਟ੍ਰੇਡ ਐਨਾਲਿਸਟ ਦਾ ਪ੍ਰਤੀਕਰਮ
ਇਸ ਫ਼ਿਲਮ ਨੂੰ ਲੈ ਕੇ ਟ੍ਰੈਂਡ ਐਨਾਲਿਸਟ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੁਰਾਣੇ ਸਾਰੇ ਰਿਕਾਰਡ ਤੋੜੇਗੀ । ਐਡਵਾਂਸ ਬੁਕਿੰਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਫ਼ਿਲਮ ਪਹਿਲੇ ਦਿਨ ਦੋ ਸੌ ਕਰੋੜ ਦਾ ਵਰਲਡ ਵਾਈਡ ਕਲੈਕਸ਼ਨ ਕਰਨ ਦੇ ਲਈ ਤਿਆਰ ਹੈ। ਇਸ ਤੋਂ ਇਲਾਵਾ ਸੈਲੀਬ੍ਰੇਟੀਜ਼ ਤੇ ਲੋਕਾਂ ਨੇ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ।

ਦੱਸ ਦਈਏ ਕਿ ਧਰੁੰਧਰ-2 ਦੇ ਪ੍ਰਵਿਊਜ਼ ਸ਼ੋਅ ਅਠਾਰਾਂ ਮਾਰਚ ਨੂੰ ਹੋਏ ਸਨ ਅਤੇ ਇਨ੍ਹਾਂ ‘ਚ ਹੀ ਰਣਵੀਰ ਸਿੰਘ ਦੀ ਫ਼ਿਲਮ ਨੇ ਧਮਾਕੇਦਾਰ ਕਲੈਕਸ਼ਨ ਕੀਤਾ ਹੈ।ਟ੍ਰੇਡ ਐਨਾਲਿਸਟ ਤਰੁਣ ਆਦਰਸ਼ ਨੇ ਫ਼ਿਲਮ ਦੀ ਰੱਜ ਕੇ ਤਾਰੀਫ ਕੀਤੀ ਹੈ। ਉਨ੍ਹਾਂ ਨੇ ਇਸ ਫ਼ਿਲਮ ਨੂੰ ਮਾਸਟਰ ਪੀਸ ਦੱਸਿਆ ਹੈ। ਇਸ ਦੇ ਨਾਲ ਆਦਿਤਿਆ ਧਰ ਦੀ ਡਾਇਰੈਕਸ਼ਨ ਤੇ ਰਣਵੀਰ ਸਿੰਘ ਦੀ ਅਦਾਕਾਰੀ ਦੀ ਵੀ ਸ਼ਲਾਘਾ ਕੀਤਾ ਹੈ ਅਤੇ ਇਸ ਫ਼ਿਲਮ ਨੂੰ ਸਾਢੇ ਚਾਰ ਦੀ ਰੇਟਿੰਗ ਦਿੱਤੀ ਹੈ।

ਯੂ-ਟਿਊਬਰ ਨੇ ਦੁਬਈ ਤੋਂ ਦਿੱਲੀ ਆ ਕੇ ਵੇਖੀ ‘ਧਰੁੰਧਰ-2’
‘ਧਰੁੰਧਰ-2’ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।ਯੂ-ਟਿਊਬਰ ਟੈਕਨੀਕਲ ਗੁਰੁ ਜੀ ਗੌਰਵ ਚੌਧਰੀ ਫ਼ਿਲਮ ਦਾ ਪੇਡ ਪ੍ਰਵਿਊ ਸ਼ੋਅ ਵੇਖਣ ਦੇ ਲਈ ਦੁਬਈ ਤੋਂ ਦਿੱਲੀ ਪਹੁੰਚੇ ਹਨ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ।

ਆਰ ਮਾਧਵਨ ਨੇ ਅੱਲੂ ਅਰਜੁਨ ਦਾ ਕੀਤਾ ਧੰਨਵਾਦ
ਅੱਲੂ ਅਰਜੁਨ ਨੇ ‘ਧਰੁੰਧਰ -2’ ਨੂੰ ਵੇਖਣ ਤੋਂ ਬਾਅਦ ਆਰ ਮਾਧਵਨ ਸਣੇ ਬਾਕੀ ਕਲਾਕਾਰਾਂ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ ਹੈ।