ਭੈਣ ਦੇ ਵਿਆਹ ‘ਚ ਰਣਵੀਰ ਤੇ ਦੀਪਿਕਾ ਪਾਦੂਕੋਣ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ, ਵੇਖੋ ਦੀਪ ਵੀਰ ਨੇ ਕਿਵੇਂ ਲਾਈ ਰੌਣਕ

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਰਣਵੀਰ ਸਿੰਘ ਦੀ ਕਜ਼ਨ ਸਿਸਟਰ ਦੇ ਵਿਆਹ ‘ਚ ਸਮਾਂ ਬੰਨਿਆ । ਇਸ ਜੋੜੀ ਦੀ ਮੌਜੂਦਗੀ ਨੇ ਖੂਬ ਸੁਰਖੀਆਂ ਵਟੋਰੀਆਂ।ਇਸ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਏ ਹਨ ।

By  Shaminder Kaur Kaler December 4th 2025 06:14 PM

ਦੀਪਿਕਾ ਪਾਦੂਕੋਣ (Deepika Padukone) ਤੇ ਰਣਵੀਰ ਸਿੰਘ (Ranveer Singh) ਨੇ ਰਣਵੀਰ ਸਿੰਘ ਦੀ ਕਜ਼ਨ ਸਿਸਟਰ ਦੇ ਵਿਆਹ ‘ਚ ਸਮਾਂ ਬੰਨਿਆ । ਇਸ ਜੋੜੀ ਦੀ ਮੌਜੂਦਗੀ ਨੇ ਖੂਬ ਸੁਰਖੀਆਂ ਵਟੋਰੀਆਂ।ਇਸ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਏ ਹਨ । ਜਿਨ੍ਹਾਂ ‘ਚ ਇਹ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਧਰੁੰਧਰ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ, ਪਰ ਆਪਣੇ ਬਿਜ਼ੀ ਸ਼ੈਡਿਊਲ ਚੋਂ ਕੁਝ ਸਮਾਂ ਕੱਢ ਕੇ ਉਹ ਇਸ ਵਿਆਹ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੇ । ਵਿਆਹ ‘ਚ ਇਹ ਜੋੜੀ ਮੈਚਿੰਗ ਆਊਟਫਿੱਟ ‘ਚ ਨਜ਼ਰ ਆਈ । ਇਸ ਜੋੜੀ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ । ਵਿਆਹ ਦੇ ਜਸ਼ਨ ਦੇ ਕਈ ਵੀਡੀਓ ਸਾਹਮਣੇ ਆਏ ਹਨ ਜਿਸ ‘ਚ ਇਹ ਜੋੜੀ ਖੂਬ ਮਸਤੀ ਕਰਦੀ ਹੋਈ ਦਿਖਾਈ ਦਿੱਤੀ । 


ਰਣਵੀਰ ਸਿੰਘ ਦਾ ਵਰਕ ਫ੍ਰੰਟ 

ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਧੁਰੰਧਰ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦੀ ਰਿਲੀਜ਼ ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਹਾਲਾਂਕਿ ਪਿਛਲੇ ਦਿਨੀਂ ਵਿਵਾਦ ਵੀ ਗਰਮਾਇਆ ਸੀ । ਪਰ ਰਣਵੀਰ ਸਿੰਘ ਆਪਣੀ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । 

ਰਣਵੀਰ ਸਿੰਘ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੀਪਿਕਾ ਤੇ ਰਣਵੀਰ ਲਗਾਤਾਰ ਇੱਕ ਦੂਜੇ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ। ਇਸ ਜੋੜੀ ਦੇ ਘਰ ਇੱਕ ਸਾਲ ਪਹਿਲਾਂ ਧੀ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਇੱਕ ਸਾਲ ਬਾਅਦ ਜੋੜੀ ਨੇ ਆਪਣੀ ਧੀ ਦਾ ਚਿਹਰਾ ਦੀਵਾਲੀ ਦੇ ਮੌਕੇ ‘ਤੇ ਪਹਿਲੀ ਵਾਰ ਰਿਵੀਲ ਕੀਤਾ ਸੀ । 

© Copyright Galactic Television & Communications Pvt. Ltd. 2026. All rights reserved.