ਰਾਣੀ ਮੁਖਰਜੀ ਨੇ ਇੰਡਸਟਰੀ ‘ਚ ਕੀਤੇ 30 ਸਾਲ ਪੂਰੇ, ਧੀ ਆਦਿਰਾ ਨੇ ਲਿਖਿਆ ਭਾਵੁਕ ਨੋਟ
ਰਾਣੀ ਮੁਖਰਜੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੀ ਫ਼ਿਲਮ ਨੂੰ ਲੈ ਕੇ ਭਾਵੁਕ ਹੁੰਦੀ ਹੋਈ ਦਿਖਾਈ ਦੇ ਰਹੀ ਹੈ।ਇਸੇ ਦੌਰਾਨ ਰਾਣੀ ਮੁਖਰਜੀ ਦੇ ਨਾਲ ਮੌਜੂਦ ਕਰਣ ਜੌਹਰ ਨੇ ਅਦਾਕਾਰਾ ਨੂੰ ਸੰਭਾਲਿਆ।‘ਮਰਦਾਨੀ-3’ ਦੀ ਰਿਲੀਜ਼ ਤੋਂ ਪਹਿਲਾਂ ਉਨ੍ਹਾਂ ਨੇ ਕਰਣ ਜੌਹਰ ਦੇ ਨਾਲ ਆਪਣੇ ਫ਼ਿਲਮੀ ਸਫ਼ਰ ਨੂੰ ਲੈ ਕੇ ਗੱਲਬਾਤ ਕੀਤੀ ।
ਰਾਣੀ ਮੁਖਰਜੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੀ ਫ਼ਿਲਮ ਨੂੰ ਲੈ ਕੇ ਭਾਵੁਕ ਹੁੰਦੀ ਹੋਈ ਦਿਖਾਈ ਦੇ ਰਹੀ ਹੈ।ਇਸੇ ਦੌਰਾਨ ਰਾਣੀ ਮੁਖਰਜੀ ਦੇ ਨਾਲ ਮੌਜੂਦ ਕਰਣ ਜੌਹਰ ਨੇ ਅਦਾਕਾਰਾ ਨੂੰ ਸੰਭਾਲਿਆ।‘ਮਰਦਾਨੀ-3’ ਦੀ ਰਿਲੀਜ਼ ਤੋਂ ਪਹਿਲਾਂ ਉਨ੍ਹਾਂ ਨੇ ਕਰਣ ਜੌਹਰ ਦੇ ਨਾਲ ਆਪਣੇ ਫ਼ਿਲਮੀ ਸਫ਼ਰ ਨੂੰ ਲੈ ਕੇ ਗੱਲਬਾਤ ਕੀਤੀ । ਇਸੇ ਦੌਰਾਨ ਉਨ੍ਹਾਂ ਨੇ ਆਪਣੀ ਫ਼ਿਲਮ ‘ਕੁਛ ਕੁਛ ਹੋਤਾ ਹੈ’ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਯਾਦ ਕੀਤਾ ਕਿ ਕਿਵੇਂ ਕਰਣ ਜੌਹਰ ਨੇ ਆਪਣੀ ਆਵਾਜ਼ ਡਬ ਕਰਨ ਦਾ ਫ਼ੈਸਲਾ ਕਰਣ ਜੌਹਰ ਨੇ ਹੀ ਕੀਤਾ ਸੀ।

ਰਾਣੀ ਨੇ ਉਸ ਸਮੇਂ ਦੱਸਿਆ ਸੀ ਕਿ ਜਦੋਂ ਆਮਿਰ ਖ਼ਾਨ ਨੇ ‘ਗੁਲਾਮ’ ਦੀ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਆਵਾਜ਼ ਫ਼ਿਲਮ ਦੇ ਲਈ ਸਹੀ ਨਹੀਂ ਹੈ ਤਾਂ ਕਰਣ ਜੌਹਰ ਨੇ ਹੀ ਉਨ੍ਹਾਂ ਨੂੰ ਆਪਣੀ ਆਵਾਜ਼ ਡਬ ਕਰਨ ਦੇ ਲਈ ਆਖਿਆ ਸੀ। ਰਾਣੀ ਮੁਖਰਜੀ ਦੀ ਧੀ ਆਦਿਰਾ ਨੇ ਬਹੁਤ ਹੀ ਭਾਵੁਕ ਨੋਟ ਲਿਖਿਆ ਹੈ।ਜਿਸ ਨੂੰ ਸੁਣ ਕੇ ਰਾਣੀ ਮੁਖਰਜੀ ਭਾਵੁਕ ਹੋ ਗਈ ।
ਦੱਸ ਦਈਏ ਕਿ ਰਾਣੀ ਮੁਖਰਜੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਮਰਦਾਨੀ-੩’ ਨੂੰ ਲੈ ਕੇ ਚਰਚਾ ‘ਚ ਹਨ। ਰਾਣੀ ਮੁਖਰਜੀ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਨ੍ਹਾਂ ਦੀ ਮਰਦਾਨੀ ਦੇ ਪਹਿਲੇ ਭਾਗਾਂ ਨੂੰ ਵੀ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਹੁਣ ਫੈਨਸ ਬੇਸਬਰੀ ਦੇ ਨਾਲ ਉਨ੍ਹਾਂ ਦੀ ‘ਮਰਦਾਨੀ-੩’ ਦੀ ਉਡੀਕ ਕਰ ਰਹੇ ਹਨ।