ਰਣਦੀਪ ਹੁੱਡਾ ਦੀ ਧੀ ਦੀ ਪਹਿਲੀ ਤਸਵੀਰ ਆਈ ਸਾਹਮਣੇ, ਦਾਦਾ ਦਾਦੀ ਦੀ ਗੋਦ ‘ਚ ਨਜ਼ਰ ਆਈ
ਰਣਦੀਪ ਹੁੱਡਾ ਤੇ ਲਿਨ ਬੀਤੇ ਦਿਨੀਂ ਮਾਪੇ ਬਣੇ ਹਨ । ਦੋਵਾਂ ਦੀ ਧੀ ਵੀ ਪਹਿਲੀ ਤਸਵੀਰ ਸਾਹਮਣੇ ਆਈ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਦੀਪ ਤੇ ਲਿਨ ਦੀ ਧੀ ਦਾਦੇ ਦੀ ਗੋਦ ‘ਚ ਨਜ਼ਰ ਆ ਰਹੀ ਹੈ ਅਤੇ ਲਿਨ ਵਰਗੀ ਕਿਊਟ ਲੱਗ ਰਹੀ ਹੈ। ਸੋਸ਼ਲ ਮੀਡੀਆ ਤੇ ਦੋਵਾਂ ਦੀ ਧੀ ਇਹ ਤਸਵੀਰ ਆਉਂਦੇ ਹੀ ਵਾਇਰਲ ਹੋ ਗਈ ਹੈ।
ਰਣਦੀਪ ਹੁੱਡਾ ਤੇ ਲਿਨ ਬੀਤੇ ਦਿਨੀਂ ਮਾਪੇ ਬਣੇ ਹਨ । ਦੋਵਾਂ ਦੀ ਧੀ ਵੀ ਪਹਿਲੀ ਤਸਵੀਰ ਸਾਹਮਣੇ ਆਈ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਦੀਪ ਤੇ ਲਿਨ ਦੀ ਧੀ ਦਾਦੇ ਦੀ ਗੋਦ ‘ਚ ਨਜ਼ਰ ਆ ਰਹੀ ਹੈ ਅਤੇ ਲਿਨ ਵਰਗੀ ਕਿਊਟ ਲੱਗ ਰਹੀ ਹੈ। ਸੋਸ਼ਲ ਮੀਡੀਆ ਤੇ ਦੋਵਾਂ ਦੀ ਧੀ ਇਹ ਤਸਵੀਰ ਆਉਂਦੇ ਹੀ ਵਾਇਰਲ ਹੋ ਗਈ ਹੈ। ਆਪਣੀ ਧੀ ਨੂੰ ਗੋਦ ‘ਚ ਲੈ ਕੇ ਦਾਦਾ ਦਾਦੀ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਰਿਹਾ ।ਜਿਉਂ ਹੀ ਰਣਦੀਪ ਤੇ ਲਿਨ ਦੀ ਧੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਤਾਂ ਫੈਨਸ ਨੇ ਵੀ ਇਸ ਤਸਵੀਰ ‘ਤੇ ਪਿਆਰ ਦੀ ਵਰਖਾ ਕੀਤੀ ।

ਪਿਤਾ ਦੇ ਜਨਮ ਦਿਨ ਤੇ ਧੀ ਦਾ ਜਨਮ
ਰਣਦੀਪ ਹੁੱਡਾ ਦੇ ਘਰ ਧੀ ਨੇ ਜਿਸ ਦਿਨ ਜਨਮ ਲਿਆ ਉਸੇ ਦਿਨ ਉਨ੍ਹਾਂ ਦੇ ਪਿਤਾ ਦਾ ਵੀ ਜਨਮ ਦਿਨ ਸੀ । ਜਿਸ ‘ਤੇ ਰਣਦੀਪ ਹੁੱਡਾ ਨੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਆਪਣੀ ਧੀ ਦੇ ਜਨਮ ਦੀ ਖੁਸ਼ੀ ਸਾਂਝੀ ਕੀਤੀ ਸੀ ।ਇਸ ਤੋਂ ਪਹਿਲਾਂ ਇਸ ਜੋੜੀ ਦੇ ਵੱਲੋਂ ਪ੍ਰੈਗਨੇਂਸੀ ਦਾ ਐਲਾਨ ਕੀਤਾ ਗਿਆ ਸੀ ।

2023 ਚ ਕਰਵਾਇਆ ਵਿਆਹ
ਰਣਦੀਪ ਹੁੱਡਾ ਤੇ ਲਿਨ ਨੇ ਨਵੰਬਰ 2023 ‘ਚ ਮਣੀਪੁਰੀ ਮੈਤਈ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਵਾਇਆ ਸੀ ।ਵਿਆਹ ‘ਚ ਦੋਨਾਂ ਦੇ ਪਰਿਵਾਰ ਅਤੇ ਕਰੀਬੀ ਦੋਸਤ ਮਿੱਤਰ ਦਰਮਿਆਨ ਹੀ ਸ਼ਾਮਿਲ ਹੋਏ ਸਨ।