ਇੱਕ ਮਹੀਨੇ ਦੀ ਹੋਈ ਅਦਾਕਾਰ ਰਣਦੀਪ ਹੁੱਡਾ ਦੀ ਧੀ, ਜਾਣੋ ਧੀ ਦਾ ਕੀ ਰੱਖਿਆ ਨਾਮ

ਰਣਦੀਪ ਹੁੱਡਾ ਦੀ ਧੀ ਇੱਕ ਮਹੀਨੇ ਦੀ ਹੋ ਗਈ ਹੈ।ਇੱਕ ਮਹੀਨੇ ਦੀ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਦਾ ਨਾਮ ਰੱਖਿਆ ਹੈ। ਦੋਵਾਂ ਨੇ ਆਪਣੀ ਧੀ ਦਾ ਨਾਮ ਨਿਓਮਿਕਾ ਰੱਖਿਆ ਹੈ ਅਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦਾ ਖੁਲਾਸਾ ਕੀਤਾ ਹੈ। ਫੈਨਸ ਨੇ ਵੀ ਉਨ੍ਹਾਂ ਦੀ ਇਸ ਪੋਸਟ ‘ਤੇ ਰਿਐਕਸ਼ਨ ਦਿੱਤੇ ਹਨ ।

By  Shaminder Kaur Kaler April 10th 2026 03:53 PM

ਰਣਦੀਪ ਹੁੱਡਾ (Randeep Hooda)  ਦੀ ਧੀ ਇੱਕ ਮਹੀਨੇ ਦੀ ਹੋ ਗਈ ਹੈ।ਇੱਕ ਮਹੀਨੇ ਦੀ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਦਾ ਨਾਮ ਰੱਖਿਆ ਹੈ। ਦੋਵਾਂ ਨੇ ਆਪਣੀ ਧੀ ਦਾ ਨਾਮ ਨਿਓਮਿਕਾ ਰੱਖਿਆ ਹੈ ਅਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦਾ ਖੁਲਾਸਾ ਕੀਤਾ ਹੈ। ਫੈਨਸ  ਨੇ ਵੀ ਉਨ੍ਹਾਂ ਦੀ ਇਸ ਪੋਸਟ ‘ਤੇ ਰਿਐਕਸ਼ਨ ਦਿੱਤੇ ਹਨ । ਇਸ ਦੇ ਨਾਲ ਹੀ ਇਸ ਜੋੜੀ ਨੇ ਇਸ ਨਾਮ ਦੇ ਅਰਥ ਵੀ ਦੱਸੇ ਹਨ । ਇਸ ਨਾਮ ਦਾ ਅਰਥ ਹੈ ਪ੍ਰਮਾਤਮਾ ਦੀ ਕਿਰਪਾ, ਆਜ਼ਾਦੀ ਅਤੇ ਅਸਮਾਨ ਵਾਂਗ ਵਿਸ਼ਾਲ ਹੋਣਾ। ਇਸ ਨਾਮ ਨੂੰ ਹੋਰ ਵੀ ਖ਼ਾਸ ਬਣਾਉਂਦਾ ਹੈ ਕਿ ਇਸ ਨੂੰ ਰਣਦੀਪ ਹੁੱਡਾ ਦੀ ਭੈਣ ਅੰਜਲੀ ਹੁੱਡਾ ਨੇ ਚੁਣਿਆ ਹੈ।


ਜਿਸ ਨਾਲ ਇਹ ਭਾਵਨਾਤਮਕ ਪਰਿਵਾਰਕ ਜੁੜਾਅ ਬਣਦਾ ਹੈ। ਰਣਦੀਪ ਹੁੱਡਾ ਨੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ‘ਆਪਣੀ ਧੀ ਦਾ ਨਾਮ ਰੱਖਣਾ ਸਾਡੇ ਲਈ ਬਹੁਤ ਹੀ ਖਾਸ ਤੇ ਭਾਵੁਕ ਪਲ ਰਿਹਾ ਹੈ। ਨਿਓਮਿਕਾ ਨਾਮ ਸੁਣਨ ‘ਚ ਹੀ ਸਾਨੂੰ ਪਹਿਲੀ ਵਾਰ ਹੀ ਵਧੀਆ ਲੱਗਿਆ।ਇਹ ਇੱਕ ਮਹੀਨਾ ਸਾਡੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਬਦਲ ਦੇਣ ਵਾਲਾ ਰਿਹਾ ਹੈ ਅਤੇ ਸਾਡੇ ਮਾਤਾ ਪਿਤਾ ਬਣਨ ਦੇ ਇਸ ਨਵੇਂ ਸਫਰ ਦੇ ਹਰ ਪਲ ਨੂੰ ਪੂਰੀ ਤਰ੍ਹਾਂ ਜੀ ਰਹੇ ਹਾਂ’ ।

 

ਰਣਦੀਪ ਹੁੱਡਾ ਦਾ ਵਰਕ ਫ੍ਰੰਟ 

ਰਣਦੀਪ ਹੁੱਡਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਾਟ, ਹਾਈਵੇ, ਜਿਸਮ ੨, ਸਰਬਜੀਤ ਅਤੇ ਕਿੱਕ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਹਰ ਫ਼ਿਲਮ ‘ਚ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। 

 

Related Post

ਅਮਿਤਾਭ ਬੱਚਨ ਦੀ ਇੱਕ ਝਲਕ ਪਾਉਣ ਦੇ ਲਈ ਇੱਕਠੇ ਹੋਏ ਘਰ ਦੇ ਬਾਹਰ ਫੈਨਸ, ਇੱਕ ਫੈਨਸ ਹੋਇਆ ਬੇਹੋਸ਼, ਵੀਡੀਓ ਆਇਆ ਸਾਹਮਣੇ
ਅਦਾਕਾਰ ਸੁਨੀਲ ਸ਼ੈਟੀ ਆਪਣੇ ਲਈ ਖੁਦ ਘਰ ‘ਚ ਉਗਾਉਦੇ ਹਨ ਫ਼ਲ ਤੇ ਸਬਜ਼ੀਆਂ, ਵੇਖੋ ਵੀਡੀਓ
ਗਲ਼ੇ ‘ਚ ਮੰਗਲਸੂਤਰ, ਹੱਥਾਂ ‘ਚ ਚੂੜੀਆਂ ਪਹਿਨੇ ਨਜ਼ਰ ਆਈ ਕੰਗਨਾ ਰਣੌਤ, ਫੈਨਸ ਲਗਾ ਰਹੇ ਕਿਆਸ, ਕੀ ਅਦਾਕਾਰਾ ਨੇ ਕਰਵਾ ਲਿਆ ਹੈ ਵਿਆਹ !
ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਸੀਨ ਕਰਦੇ ਹੋਏ ਵਿਨੋਦ ਖੰਨਾ ਹੋ ਗਏ ਸਨ ਬੇਕਾਬੂ ‘ਕੱਟ’ ਕਹਿਣ ‘ਤੇ ਵੀ ਨਹੀਂ ਸੀ ਰੁਕੇ,ਜਾਣੋ ਦਿਲਚਸਪ ਕਿੱਸਾ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਜੋੜੀ ਨੇ ਤਸਵੀਰਾਂ ਸਾਂਝੀਆਂ ਕਰ ਪੁੱਤ ਨੂੰ ਦਿੱਤੀ ਵਧਾਈ
ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

© Copyright Galactic Television & Communications Pvt. Ltd. 2026. All rights reserved.