ਪਿੰਡਾਂ ਵਰਗਾ ਨਜ਼ਾਰਾ ਨਹੀਂ ਕਿਤੇ, ਆਪਣੇ ਜੱਦੀ ਪਿੰਡ ਤੋਂ ਰਣਦੀਪ ਹੁੱਡਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਪਿੰਡਾਂ ਦੀ ਹਵਾ, ਪਾਣੀ ਸਵੇਰ ਤੇ ਸ਼ਾਮ….ਅਜਿਹਾ ਨਜ਼ਾਰਾ ਦੁਨੀਆ ‘ਤੇ ਕਿਤੇ ਵੀ ਨਹੀਂ। ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਈਏ ਪਰ ਜੋ ਸਕੂਨ ਆਪਣੇ ਪਿੰਡ ਦੀ ਆਬੋ ਹਵਾ ‘ਚ ਹੈ। ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਨਹੀਂ ਮਿਲ ਸਕਦਾ । ਇਹ ਉਹੀ ਜਾਣ ਸਕਦਾ ਹੈ ਜਿਨ੍ਹਾਂ ਨੇ ਪਿੰਡਾਂ ‘ਚ ਜਨਮ ਲਿਆ ਹੈ ਅਤੇ ਹਾਲੇ ਵੀ ਉਹ ਪਿੰਡਾਂ ਦੇ ਨਾਲ ਜੁੜੇ ਹੋਏ ਹਨ । ਅਦਾਕਾਰ ਰਣਦੀਪ ਹੁੱਡਾ ਵੀ ਹਰਿਆਣਾ ਦੇ ਕਿਸੇ ਪਿੰਡ ਦੇ ਨਾਲ ਸਬੰਧ ਰੱਖਦੇ ਹਨ। ਹੁਣ ਉਨ੍ਹਾਂ ਨੇ ਆਪਣੇ ਪਿੰਡ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਪਿੰਡਾਂ ਦੀ ਹਵਾ, ਪਾਣੀ ਸਵੇਰ ਤੇ ਸ਼ਾਮ….ਅਜਿਹਾ ਨਜ਼ਾਰਾ ਦੁਨੀਆ ‘ਤੇ ਕਿਤੇ ਵੀ ਨਹੀਂ। ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਈਏ ਪਰ ਜੋ ਸਕੂਨ ਆਪਣੇ ਪਿੰਡ ਦੀ ਆਬੋ ਹਵਾ ‘ਚ ਹੈ। ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਨਹੀਂ ਮਿਲ ਸਕਦਾ । ਇਹ ਉਹੀ ਜਾਣ ਸਕਦਾ ਹੈ ਜਿਨ੍ਹਾਂ ਨੇ ਪਿੰਡਾਂ ‘ਚ ਜਨਮ ਲਿਆ ਹੈ ਅਤੇ ਹਾਲੇ ਵੀ ਉਹ ਪਿੰਡਾਂ ਦੇ ਨਾਲ ਜੁੜੇ ਹੋਏ ਹਨ । ਅਦਾਕਾਰ ਰਣਦੀਪ ਹੁੱਡਾ (Randeep Hooda) ਵੀ ਹਰਿਆਣਾ ਦੇ ਕਿਸੇ ਪਿੰਡ ਦੇ ਨਾਲ ਸਬੰਧ ਰੱਖਦੇ ਹਨ। ਹੁਣ ਉਨ੍ਹਾਂ ਨੇ ਆਪਣੇ ਪਿੰਡ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਨੇ ਚੜ੍ਹਦੇ ਸੂਰਜ, ਚੰਨ ਤੇ ਰਾਤ ਸਮੇਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਉਨ੍ਹਾਂ ਨੇ ਪਿੰਡਾਂ ਵਾਲਿਆਂ ਦੇ ਰੋਜ਼ਮਰਾ ਦੇ ਕੰਮਾਂ ਨੂੰ ਇਨ੍ਹਾਂ ਤਸਵੀਰਾਂ ਦੇ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ ‘ਗਾਂਵ’ । ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।

ਰਣਦੀਪ ਹੁੱਡਾ ਹਾਲ ਹੀ ‘ਚ ਬਣੇ ਹਨ ਪਿਤਾ
ਰਣਦੀਪ ਹੁੱਡਾ ਹਾਲ ਹੀ ‘ਚ ਇੱਕ ਧੀ ਦੇ ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੀ ਧੀ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਲਿਨ ਲੈਸ਼ਰਾਮ ਤੇ ਰਣਦੀਪ ਹੁੱਡਾ ਦੇ ਘਰ ਧੀ ਦੇ ਰੂਪ ‘ਚ ਪਹਿਲੀ ਔਲਾਦ ਨੇ ਜਨਮ ਲਿਆ ਹੈ। ਕੁਝ ਸਮਾਂ ਪਹਿਲਾਂ ਇਸ ਜੋੜੀ ਨੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ ਸੀ ।