ਡਰਾਮਾ ਕਵੀਨ ਰਾਖੀ ਸਾਵੰਤ ਨੇ ਆਪਣੀ ਡਾਈਟੀਸ਼ੀਅਨ ਨੂੰ ਕਿਹਾ ‘ਇਸ ਹਾਥੀ ਕੀ ਬੱਚੀ ਕਾ ਮਤ ਲੋ ਵੀਡੀਓ’

ਜਦੋਂ ਪੈਪਰਾਜੀ ਨੇ ਉਸ ਨੂੰ ਫੋਟੋ ਲਈ ਰਿਕਵੈਸਟ ਕੀਤੀ ਤਾਂ ਅਦਾਕਾਰਾ ਦਾ ਕਹਿਣਾ ਸੀ ਕਿ ‘ਹੁਣ ਮੇਰੀ ਵਾਕ ਦਾ ਵੀਡੀਓ ਬਣਾਓ’। ਇਸ ਦੇ ਨਾਲ ਹੀ ਉਹਦੀ ਡਾਈਟੀਸ਼ੀਅਨ ਵੀ ਇਸ ਮੌਕੇ ‘ਤੇ ਨਜ਼ਰ ਆਈ । ਰਾਖੀ ਸਾਵੰਤ ਨੇ ਪੈਪਰਾਜੀ ਨੂੰ ਕਿਹਾ ‘ਮੇਰੀ ਭੈਣ ਇਸ ਹਾਥੀ ਕੇ ਬੱਚੇ ਕੀ ਮਤ ਬਣਾਓ। ਮੇਰੀ ਵੀਡੀਓ ਬਣਾਓ। ਜਿਸ ‘ਤੇ ਡਾਈਟੀਸ਼ੀਅਨ ਕਹਿੰਦੀ ਹੈ ਕਿ ‘ਦੇਖੋ ਡਾਈਟ ਕਰਾਨੇ ਵਾਲੀ ਭੀ ਮੈਂ ਹੀ ਹੂੰ’।

By  Shaminder Kaur Kaler April 18th 2026 10:20 AM

ਡਰਾਮਾ ਕਵੀਨ ਰਾਖੀ ਸਾਵੰਤ ਆਏ ਦਿਨ ਆਪਣੇ ਨਵੇਂ ਰੂਪ ‘ਚ ਦਿਖਾਈ ਦਿੰਦੀ ਹੈ। ਇਸ ਵਾਰ ਉਸ ਨੇ ਆਪਣਾ ਸਟਾਈਲ ਬਦਲ ਲਿਆ ਹੈ। ਰਾਖੀ ਸਾਵੰਤ ਜਿੱਥੇ ਮੋਤੀਆਂ ਵਾਲੀ ਡਰੈੱਸ ‘ਚ ਤਾਂ ਨਜ਼ਰ ਆਈ ਹੀ, ਉਸ ਨੇ ਮੋਤੀਆਂ ਵਾਲਾ ਚਸ਼ਮਾ ਵੀ ਲਗਾਇਆ ਹੋਇਆ ਸੀ । ਇਹ ਵੀਡੀਓ ‘ਚ ਅਦਾਕਾਰਾ ਮਸਤੀ ਕਰਦੀ ਹੋਈ ਨਜ਼ਰ ਆਈ ।


ਜਦੋਂ ਪੈਪਰਾਜੀ ਨੇ ਉਸ ਨੂੰ ਫੋਟੋ ਲਈ ਰਿਕਵੈਸਟ ਕੀਤੀ ਤਾਂ ਅਦਾਕਾਰਾ ਦਾ ਕਹਿਣਾ ਸੀ ਕਿ ‘ਹੁਣ ਮੇਰੀ ਵਾਕ ਦਾ ਵੀਡੀਓ ਬਣਾਓ’। ਇਸ ਦੇ ਨਾਲ ਹੀ ਉਹਦੀ ਡਾਈਟੀਸ਼ੀਅਨ ਵੀ ਇਸ ਮੌਕੇ ‘ਤੇ ਨਜ਼ਰ ਆਈ । ਰਾਖੀ ਸਾਵੰਤ ਨੇ ਪੈਪਰਾਜੀ ਨੂੰ ਕਿਹਾ ‘ਮੇਰੀ ਭੈਣ ਇਸ ਹਾਥੀ ਕੇ ਬੱਚੇ ਕੀ ਮਤ ਬਣਾਓ। ਮੇਰੀ ਵੀਡੀਓ ਬਣਾਓ। ਜਿਸ ‘ਤੇ ਡਾਈਟੀਸ਼ੀਅਨ ਕਹਿੰਦੀ ਹੈ ਕਿ ‘ਦੇਖੋ ਡਾਈਟ ਕਰਾਨੇ ਵਾਲੀ ਭੀ ਮੈਂ ਹੀ ਹੂੰ’। ਜਿਸ ‘ਤੇ ਰਾਖੀ ਸਾਵੰਤ ਕਹਿੰਦੀ ਹੈ ਕਿ ‘ਮੁਝੇ ਡਾਈਟ ਕਰਾਨੇ ਕੇ ਬਾਅਦ ਖੁਦ ਫੂਲ ਗਈ ਹੈ’।  ਸੋਸ਼ਲ ਮੀਡੀਆ ‘ਤੇ ਰਾਖੀ ਸਾਵੰਤ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ।   


ਰਾਖੀ ਸਾਵੰਤ ਦਾ ਵਰਕ ਫ੍ਰੰਟ 

ਰਾਖੀ ਸਾਵੰਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹੈ ਅਤੇ ਹੁਣ ਤੱਕ ਉਸ ਨੇ ਕਈ ਆਈਟਮ ਸੌਂਗ ‘ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਰਾਖੀ ਕੀ ਸ਼ਾਦੀ ਨਾਂਅ ਦਾ ਇੱਕ ਸ਼ੋਅ ਵੀ ਆਇਆ ਸੀ । ਜਿਸ ‘ਚ ਉਸ ਨੇ ਇੱਕ ਸ਼ਖਸ ਦੇ ਨਾਲ ਵਿਆਹ ਕਰਵਾਇਆ ਸੀ । ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਰਾਖੀ ਸਾਵੰਤ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਰਿਹਾ ਹੈ।ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਦਿਲ ਦੇ ਨਾਲ ਵਿਆਹ ਕਰਵਾਇਆ ਸੀ ।ਪਰ ਕੁਝ ਦਿਨਾਂ ਬਾਅਦ ਹੀ ਦੋਵਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ। 

© Copyright Galactic Television & Communications Pvt. Ltd. 2026. All rights reserved.