ਪਾਰਟੀ ‘ਚ ਜਯਾ ਬੱਚਨ ਦੇ ਲਈ ਨੀਲਾ ਡਰੰਮ ਲੈ ਕੇ ਪਹੁੰਚੀ ਰਾਖੀ ਸਾਵੰਤ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਰਾਖੀ ਸਾਵੰਤ ਆਪਣੇ ਬੜਬੋਲੇ ਬੋਲਾਂ ਦੇ ਲਈ ਜਾਣੀ ਜਾਂਦੀ ਹੈ। ਉਸ ਦਾ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਰਹਿੰਦਾ ਹੈ। ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਅਦਾਕਾਰਾ ਜਯਾ ਬੱਚਨ ਨੂੰ ਨਸੀਹਤ ਦਿੰਦੀ ਹੋਈ ਨਜ਼ਰ ਆ ਰਹੀ ਹੈ।
ਰਾਖੀ ਸਾਵੰਤ (Rakhi Sawant) ਆਪਣੇ ਬੜਬੋਲੇ ਬੋਲਾਂ ਦੇ ਲਈ ਜਾਣੀ ਜਾਂਦੀ ਹੈ। ਉਸ ਦਾ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਰਹਿੰਦਾ ਹੈ। ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਅਦਾਕਾਰਾ ਜਯਾ ਬੱਚਨ (Jaya Bachchan) ਨੂੰ ਨਸੀਹਤ ਦਿੰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਰਾਖੀ ਸਾਵੰਤ ਕਹਿੰਦੀ ਹੈ ਕਿ ‘ਜਯਾ ਜੀ ਜੇ ਤੁਸੀਂ ਮੇਰੇ ਪੈਪਸ ਨੂੰ ਕੁਝ ਕਿਹਾ ਤਾਂ ਇਸ ਨੀਲੇ ਡਰੰਮ ‘ਚ ਪਾ ਦੇਵਾਂਗੀ । ਰਾਖੀ ਸਾਵੰਤ ਨੀਲੇ ਡਰੰਮ ਦੇ ਨਾਲ ਪਾਰਟੀ ‘ਚ ਪਹੁੰਚੀ ਸੀ । ਜਿਸ ਨੂੰ ਵੇਖ ਕੇ ਹਰ ਕਿਸੇ ਦਾ ਧਿਆਨ ਰਾਖੀ ਦੇ ਵੱਲ ਚਲਾ ਗਿਆ ਸੀ ।

ਜਯਾ ਬੱਚਨ ਨੇ ਦਿੱਤਾ ਸੀ ਪੈਪਰਾਜੀ ਤੇ ਰਿਐਕਸ਼ਨ
ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਜਯਾ ਬੱਚਨ ਨੇ ਪੈਪਰਾਜੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਪੈਪਰਾਜੀ ਦੇ ਨਾਲ ਆਪਣੇ ਕੌੜੇ ਅਨੁਭਵਾਂ ਨੂੰ ਸਾਂਝਾ ਕੀਤਾ ਸੀ ।
ਇਥੋਂ ਤੱਕ ਕਿ ਪੈਪਰਾਜੀ ਦੇ ਕੱਪੜਿਆਂ ਤੱਕ ਤੇ ਕਮੈਂਟ ਕੀਤੇ ਸਨ । ਜਿਸ ਤੋਂ ਬਾਅਦ ਸ਼ਤਰੂਘਨ ਸਿਨ੍ਹਾ ਸਣੇ ਕਈ ਸਿਤਾਰਿਆਂ ਨੇ ਇਸ ਤੇ ਰਲੇ ਮਿਲੇ ਰਿਅੇਕਸ਼ਨ ਦਿੱਤੇ ਸਨ।

ਜਯਾ ਬੱਚਨ ਪੈਪਰਾਜੀ ਤੋਂ ਰਹਿੰਦੀ ਨਰਾਜ਼
ਜਯਾ ਬੱਚਨ ਅਕਸਰ ਪੈਪਰਾਜੀ ਤੋਂ ਨਰਾਜ਼ ਤੁੇ ਖਿੱਝੀ ਹੋਈ ਨਜ਼ਰ ਆਉਂਦੀ ਹੈ। ਪੈਪਰਾਜੀ ਜਦੋਂ ਵੀ ਉਸ ਦੀ ਤਸਵੀਰ ਲੈਣ ਦੇ ਲਈ ਜਯਾ ਜੀ ਕਹਿ ਕੇ ਬੁਲਾਉਂਦੇ ਹਨ ਤਾਂ ਅਦਾਕਾਰ ਖਿਝ ਜਾਂਦੀ ਹੈ ਅਤੇ ਕਈ ਵਾਰ ਨਰਾਜ਼ ਹੋ ਕੇ ਚਲੀ ਜਾਂਦੀ ਹੈ।