ਭਤੀਜੇ ਈਸ਼ਾਨ ਰੌਸ਼ਨ ਦੇ ਵਿਆਹ ‘ਚ ਇਸ ਗੱਲੋਂ ਨਰਾਜ਼ ਹੋਏ ਰਾਕੇਸ਼ ਰੌਸ਼ਨ, ਵੀਡੀਓ ਹੋ ਰਿਹਾ ਵਾਇਰਲ
ਬੀਤੇ ਦਿਨ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਰਹੇ ਰਾਕੇਸ਼ ਰੌਸ਼ਨ ਦੇ ਭਤੀਜੇ ਦਾ ਵਿਆਹ ਸੀ । ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ । ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ।
ਬੀਤੇ ਦਿਨ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਰਹੇ ਰਾਕੇਸ਼ ਰੌਸ਼ਨ(Rakesh Roshan) ਦੇ ਭਤੀਜੇ ਦਾ ਵਿਆਹ ਸੀ । ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ । ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪੂ੍ਰਰਾ ਪਰਿਵਾਰ ਖੁਸ਼ ਨਜ਼ਰ ਆ ਰਿਹਾ ਹੈ।
ਪਰ ਇਸ ਵਿਆਹ ‘ਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ, ਜਦੋਂ ਇਸ ਵਿਆਹ ‘ਚ ਸ਼ਗਨ ਮੰਗਣ ਦੇ ਲਈ ਕਿੰਨਰ ਵੀ ਆ ਪਹੁੰਚੇ । ਜਿਸ ‘ਚ ਰਾਕੇਸ਼ ਰੌਸ਼ਨ ਕਿੰਨਰਾਂ ਦੇ ਨਾਲ ਨਰਾਜ਼ ਹੁੰਦੇ ਹੋਏ ਨਜ਼ਰ ਆ ਰਹੇ ਹਨ । ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬਹਿਸ ਦੀ ਵਜ੍ਹਾ ਕੀ ਸੀ । ਪਰ ਦੋਨਾਂ ਦੇ ਚਿਹਰੇ ਦੇ ਹਾਵ ਭਾਵ ਵੇਖ ਕੇ ਫੈਨਸ ਅੰਦਾਜ਼ਾ ਲਗਾ ਰਹੇ ਹਨ ਕਿ ਮਾਮਲਾ ਗੰਭੀਰ ਸੀ ।
ਈਸ਼ਾਨ ਰੌਸ਼ਨ ਦਾ ਸੀ ਵਿਆਹ
ਦੱਸ ਦਈਏ ਕਿ ਰਿਤਿਕ ਰੌਸ਼ਨ ਦੇ ਕਜ਼ਨ ਬ੍ਰਦਰ ਦੀ ਵੈਡਿੰਗ ਸੀ । ਜਿਸ ਮੌਕੇ ਪੂਰਾ ਰੌਸ਼ਨ ਪਰਿਵਾਰ ਇਸ ਵਿਆਹ ‘ਚ ਮੌਜੂਦ ਸੀ । ਵਿਆਹ ‘ਚ ਰਿਤਿਕ ਆਪਣੇ ਬੱਚਿਆਂ ਦੇ ਨਾਲ ਮੌਜੂਦ ਰਹੇ ਸਨ । ਰਿਤਿਕ ਰੌਸ਼ਨ ਦੇ ਨਾਲ ਉਨ੍ਹਾਂ ਦੀ ਗਰਲ ਫ੍ਰੈਂਡ ਸਬਾ ਆਜ਼ਾਦ ਵੀ ਮੌਜੂਦ ਸੀ ।ਵਿਆਹ ‘ਚ ਰਿਤਿਕ ਨੇ ਖੂਬ ਡਾਂਸ ਕੀਤਾ ਅਤੇ ਪੂਰਾ ਪਰਿਵਾਰ ਕਾਫੀ ਖੁਸ਼ ਨਜ਼ਰ ਆ ਰਿਹਾ ਸੀ।