ਰਾਜ ਕੁੰਦਰਾ ਨੇ ਪੰਜਾਬ ‘ਚ ਕੀਤੀ ਲੰਗਰ ਸੇਵਾ, ਤਜ਼ਰਬਾ ਸਾਂਝਾ ਕਰਦੇ ਹੋਏ ਲਿਖਿਆ ‘ਕੁਝ ਯਾਤਰਾਵਾਂ ਤੁਹਾਨੂੰ ਥਕਾ ਦਿੰਦੀਆਂ ਨੇ…ਪਰ ਇਸ ਯਾਤਰਾ ਨੇ ਮੈਨੂੰ…”
ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ “ਕੁਝ ਯਾਤਰਾਵਾਂ ਤੁਹਾਨੂੰ ਥੱਕਾ ਛੱਡ ਦਿੰਦੀਆਂ ਹਨ... ਪਰ ਇਸ ਯਾਤਰਾ ਨੇ ਮੈਨੂੰ ਸ਼ੁਕਰਗੁਜ਼ਾਰ ਕਰ ਦਿੱਤਾ ਲੰਗਰ ਸੇਵਾ, ਪ੍ਰੇਰਨਾਦਾਇਕ ਗੱਲਬਾਤ ਅਤੇ ਨਿਰੰਤਰ ਕੰਮ ਨੇ ਇਹਨਾਂ ਪਿਛਲੇ 48 ਘੰਟਿਆਂ ਨੂੰ ਸੱਚਮੁੱਚ ਖਾਸ ਬਣਾਇਆ” ।

ਰਾਜ ਕੁੰਦਰਾ ਇਸ ਵੀਡੀੲ ‘ਚ ਲੰਗਰ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਤੋਂ ਇਲਾਵਾ ਉਹ ਕਈ ਲੋਕਾਂ ਦੇ ਨਾਲ ਮੁਲਾਕਾਤ ਵੀ ਕਰਦੇ ਦਿਖਾਈ ਦੇ ਰਹੇ ਹਨ। ਰਾਜ ਕੁੰਦਰਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਦੇ ਨਾਲ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਆਪੋ ਆਪਣੇ ਪ੍ਰਤੀਕਰਮ ਦਿੱਤੇ ਹਨ।ਅਦਾਕਾਰਾ ਰੁਪਿੰਦਰ ਰੂਪੀ ਨੇ ਵੀ ‘ਜੀਓ…ਵਾਹਿਗੁਰੂ ਹਮੇਸ਼ਾ ਕਿਰਪਾ ਬਣਾਈ ਰੱਖਣ।ਵਾਹਿਗੁਰੂ ਜੀ ਚੜ੍ਹਦੀ ਕਲਾ ‘ਚ ਰੱਖੇ’। ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀਜ਼ ਨੇ ਪ੍ਰਤੀਕਰਮ ਦਿੱਤੇ ਹਨ।

ਰਾਜ ਕੁੰਦਰਾ ਜਲਦ ਹੀ ਨਵੀਂ ਫ਼ਿਲਮ ‘ਚ ਆਉਣਗੇ ਨਜ਼ਰ
ਰਾਜ ਕੁੰਦਰਾ ਜਲਦ ਹੀ ਨਵੀਂ ਫ਼ਿਲਮ ‘ਚ ਨਜ਼ਰ ਆਉਣਗੇ । ਦਿ ਗ੍ਰੇਟ ਪੰਜਾਬ ਰੌਬਰੀ ਦੇ ਨਾਲ ਉਹ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਦਿਖਾਈ ਦੇਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਪਾਇਲ ਰਾਜਪੂਤ ਦਿਖਾਈ ਦੇਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਫ਼ਿਲਮ ‘ਮਿਹਰ’ ‘ਚ ਗੀਤਾ ਬਸਰਾ ਦੇ ਨਾਲ ਦਿਖਾਈ ਦਿੱਤੇ ਸਨ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ ।

ਰਾਜ ਕੁੰਦਰਾ ਨੇ ਸਜਾਈ ਦਸਤਾਰ
ਰਾਜ ਕੁੰਦਰਾ ਜਦੋਂ ਤੋਂ ਪੰਜਾਬ ਆਏ ਹਨ। ਉਨ੍ਹਾਂ ਨੇ ਸਿਰ ‘ਤੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਸਿੱਖੀ ਸਰੂਪ ‘ਚ ਨਜ਼ਰ ਆਉਣ ਲੱਗ ਪਏ ਹਨ।