ਰਾਜ ਕੁੰਦਰਾ ਬਾਬਾ ਦੀਪ ਸਿੰਘ ਤੋਂ ਆਸ਼ੀਰਵਾਦ ਲੈਂਦੇ ਹੋਏ ਆਏ ਨਜ਼ਰ, ਲਿਖਿਆ “ਸੰਤ ਸਿਪਾਹੀ ਵੱਲੋਂ ਸੁੱਰਖਿਅਤ
ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਬਾਬਾ ਦੀਪ ਸਿੰਘ ਜੀ ਤੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਸੰਤ ਸਿਪਾਹੀ ਵੱਲੋਂ ਸੁੱਰਖਿਅਤ।ਵਿਸ਼ਵਾਸ਼ ਦੁਆਰਾ ਮਾਰਗ ਦਰਸ਼ਨ ਕੀਤਾ । ਹਰ ਲੜਾਈ ‘ਚ ਨਿਡਰ, ਧੰਨ ਧੰਨ ਬਾਬਾ ਦੀਪ ਸਿੰਘ ਜੀ”।
ਰਾਜ ਕੁੰਦਰਾ (Raj Kundra) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਬਾਬਾ ਦੀਪ ਸਿੰਘ ਜੀ ਤੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਸੰਤ ਸਿਪਾਹੀ ਵੱਲੋਂ ਸੁੱਰਖਿਅਤ।ਵਿਸ਼ਵਾਸ਼ ਦੁਆਰਾ ਮਾਰਗ ਦਰਸ਼ਨ ਕੀਤਾ । ਹਰ ਲੜਾਈ ‘ਚ ਨਿਡਰ, ਧੰਨ ਧੰਨ ਬਾਬਾ ਦੀਪ ਸਿੰਘ ਜੀ”।

ਰਾਜ ਕੁੰਦਰਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਦੀਪ ਸਿੰਘ ਰਾਜ ਕੁੰਦਰਾ ਦੇ ਸਿਰ ‘ਤੇ ਹੱਥ ਰੱਖੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ।

ਦੱਸ ਦਈਏ ਕਿ ਰਾਜ ਕੁੰਦਰਾ ਨੇ ਸਿੱਖੀ ਨੂੰ ਅਪਣਾ ਲਿਆ ਹੈ ਅਤੇ ਉਹ ਸਿਰ ‘ਤੇ ਦਸਤਾਰ ਸਜਾਉਣ ਲੱਗ ਪਏ ਹਨ।ਇਸ ਤੋਂ ਪਹਿਲਾਂ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਲੰਗਰ ਦੀ ਸੇਵਾ ਵੀ ਨਿਭਾਉਂਦੇ ਹੋਏ ਨਜ਼ਰ ਆਏ ਸਨ। ਸੋਸ਼ਲ ਮੀਡੀਆ ‘ਤੇ ਰਾਜ ਕੁੰਦਰਾ ਵੀ ਵੱਡੀ ਫੈਨ ਫਾਲੋਵਿੰਗ ਹੈ।ਰਾਜ ਕੁੰਦਰਾ ਜਲਦ ਹੀ ਆਪਣੀ ਨਵੀਂ ਫ਼ਿਲਮ ‘ਦਾ ਗ੍ਰੇਟ ਪੰਜਾਬ ਰੌਬਰੀ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। ਇਸ ਤੋਂ ਇਲਾਵਾ ਉਹ ਗੀਤਾ ਬਸਰਾ ਦੇ ਨਾਲ ਫ਼ਿਲਮ ‘ਮਿਹਰ’ ‘ਚ ਵੀ ਨਜ਼ਰ ਆ ਚੁੱਕੇ ਹਨ।