ਰਾਜ ਕੁੰਦਰਾ ਨੇ ਆਪਣੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦੀ ਕਾਮਯਾਬੀ ਲਈ ਕੀਤੀ ਅਰਦਾਸ, ਵੀਡੀਓ ਆਇਆ ਸਾਹਮਣੇ

ਅਦਾਕਾਰ ਰਾਜ ਕੁੰਦਰਾ ਨੇ ਆਪਣੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦੇ ਲਈ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੀ ਫ਼ਿਲਮ ਦੀ ਕਾਮਯਾਬੀ ਦੇ ਲਈ ਗੁਰਦੁਆਰਾ ਸੋਹਾਣਾ ਸਾਹਿਬ ‘ਚ ਅਰਦਾਸ ਕੀਤੀ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

By  Shaminder Kaur Kaler July 13th 2026 10:10 AM

ਅਦਾਕਾਰ ਰਾਜ ਕੁੰਦਰਾ ਨੇ ਆਪਣੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦੇ ਲਈ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੀ ਫ਼ਿਲਮ ਦੀ ਕਾਮਯਾਬੀ ਦੇ ਲਈ ਗੁਰਦੁਆਰਾ ਸੋਹਾਣਾ ਸਾਹਿਬ ‘ਚ ਅਰਦਾਸ ਕੀਤੀ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰਾਜ ਕੁੰਦਰਾ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

ਪੰਜਾਬ ਦੀ ਡਕੈਤੀ ਦੀ ਕਹਾਣੀ 

ਜਿਸ ਤਰ੍ਹਾਂ ਕਿ ਨਾਮ ਤੋਂ ਹੀ ਸਪੱਸ਼ਟ ਹੈ। ਇਸ ਫ਼ਿਲਮ ‘ਚ ਪੰਜਾਬ ਦੀ ਸਭ ਤੋਂ ਵੱਡੀ ਡਕੈਤੀ ਨੂੰ ਦਰਸਾਇਆ ਗਿਆ ਲੱਗਦਾ ਹੈ। ਹਾਲਾਂਕਿ ਰਾਜ ਕੁੰਦਰਾ ਨੇ ਇਸ ਫ਼ਿਲਮ ਦੇ ਬਾਰੇ ਕੁਝ ਵੀ ਰਿਵੀਲ ਨਹੀਂ ਕੀਤਾ ਹੈ। ਪਰ ਫ਼ਿਲਮ ਦੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਸ ਤਰ੍ਹਾਂ ਦੀ ਕਹਾਣੀ ਇਸ ਫ਼ਿਲਮ ‘ਚ ਹੋ ਸਕਦੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਜ ਕੁੰਦਰਾ ਫ਼ਿਲਮ ‘ਮਿਹਰ’ ‘ਚ ਗੀਤਾ ਬਸਰਾ ਦੇ ਨਾਲ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਸ ਫ਼ਿਲਮ ਦਾ ਵੀ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । 

© Copyright Galactic Television & Communications Pvt. Ltd. 2026. All rights reserved.