ਰਾਜ ਕੁਮਾਰ ਰਾਓ ਬਣੇ ਪਿਤਾ, ਵੈਡਿੰਗ ਐਨੀਵਰਸਰੀ ‘ਤੇ ਧੀ ਦਾ ਹੋਇਆ ਜਨਮ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਤੋਂ ਬਾਅਦ ਬਾਲੀਵੁੱਡ ਦੀ ਇੱਕ ਹੋਰ ਜੋੜੀ ਮਾਪੇ ਬਣ ਗਈ ਹੈ। ਜੀ ਹਾਂ ਅਦਾਕਾਰ ਰਾਜ ਕੁਮਾਰ ਰਾਓ ਪਿਤਾ ਬਣ ਗਏ ਹਨ । ਇਸ ਦੀ ਜਾਣਕਾਰੀ ਉਨ੍ਹਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ।
ਅਦਾਕਾਰ ਰਾਜ ਕੁਮਾਰ ਰਾਓ (Raj Kumar Rao) ਪਿਤਾ ਬਣ ਗਏ ਹਨ । ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਜਿਸ ਦੇ ਬਾਰੇ ਅਦਾਕਾਰ ਦੇ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰਾਜ ਕੁਮਾਰ ਰਾਓ ਨੇ ਇਸ ਪੋਸਟ ‘ਚ ਲਿਖਿਆ ‘ਰਾਜਕੁਮਾਰ ਰਾਓ ਨੇ ਆਪਣੇ ਪੋਸਟ ਵਿੱਚ ਲਿਖਿਆ- "ਅਸੀਂ ਚੰਨ 'ਤੇ ਹਾਂ, ਭਗਵਾਨ ਨੇ ਸਾਨੂੰ ਧੀ ਦਾ ਵਰਦਾਨ ਦਿੱਤਾ ਹੈ।" 15 ਨਵੰਬਰ ਦਾ ਦਿਨ ਰਾਜਕੁਮਾਰ ਅਤੇ ਪਤਰਲੇਖਾ ਲਈ ਖਾਸ ਹੈ, ਕਿਉਂਕਿ ਇਸੇ ਦਿਨ ਦੋਵਾਂ ਦਾ ਵਿਆਹ ਹੋਇਆ ਸੀ। ਰਾਜਕੁਮਾਰ ਨੇ ਲਿਖਿਆ 'ਭਗਵਾਨ ਨੇ ਸਾਨੂੰ ਸਾਡੀ ਚੌਥੀ ਵਿਆਹ ਦੀ ਐਨੀਵਰਸਰੀ 'ਤੇ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ’।
ਜੁਲਾਈ ‘ਚ ਪੱਤਰਲੇਖਾ ਨੇ ਕੀਤਾ ਸੀ ਐਲਾਨ
ਦੱਸ ਦਈਏ ਕਿ ਜੁਲਾਈ ਮਹੀਨੇ ‘ਚ ਪੱਤਰਲੇਖਾ ਨੇ ਆਪਣੀ ਪਹਿਲੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ਅਤੇ ਚਾਰ ਸਾਲ ਪਹਿਲਾਂ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝੀ ਸੀ। ਜਿਸ ਤੋਂ ਬਾਅਦ ਹੁਣ ਚਾਰ ਸਾਲ ਬਾਅਦ ਇਸ ਜੋੜੀ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ।
ਰਾਜ ਕੁਮਾਰ ਰਾਓ ਦਾ ਵਰਕ ਫ੍ਰੰਟ
ਰਾਜ ਕੁਮਾਰ ਰਾਓ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ‘ਕਾਓ ਪੇ ਚੇ’, ‘ਸ਼ਾਹਿਦ’, ‘ਕਵੀਨ’, ‘ਤਲਾਸ਼’, ‘ਅਲੀਗੜ੍ਹ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਦਾ ਜਲਵਾ ਬਿਖੇਰਿਆ ਹੈ।