ਪ੍ਰੇਮ ਚੋਪੜਾ ਨੇ ਦਿੱਤੀ ਗੰਭੀਰ ਬਿਮਾਰੀ ਨੂੰ ਮਾਤ, ਪਰਿਵਾਰ ਨੇ ਸਾਂਝਾ ਕੀਤਾ ਹੈਲਥ ਅਪਡੇਟ

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੇ ਅਦਾਕਾਰ ਪ੍ਰੇਮ ਚੋਪੜਾ ਦੀ ਸਿਹਤ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਪ੍ਰੇਮ ਚੋਪੜਾ ਨੇ ਨੱਬੇ ਸਾਲ ਦੀ ਉਮਰ ‘ਚ ਗੰਭੀਰ ਬਿਮਾਰੀ ਨੂੰ ਮਾਤ ਦਿੱਤੀ ਹੈ। ਇਸ ਦੇ ਬਾਰੇ ਪ੍ਰੇਮ ਚੋੋਪੜਾ ਦੇ ਜਵਾਈ ਸ਼ਰਮਨ ਜੋਸ਼ੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਕਾਰ 'ਏਓਰਟਿਕ ਸਟੈਨੋਸਿਸ' ਨਾਮਕ ਬਿਮਾਰੀ ਦੇ ਨਾਲ ਪੀੜਤ ਸਨ ।

By  Shaminder Kaur Kaler December 10th 2025 11:53 AM -- Updated: December 10th 2025 11:59 AM

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੇ ਅਦਾਕਾਰ ਪ੍ਰੇਮ ਚੋਪੜਾ (Prem Chopra) ਦੀ ਸਿਹਤ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਪ੍ਰੇਮ ਚੋਪੜਾ ਨੇ ਨੱਬੇ ਸਾਲ ਦੀ ਉਮਰ ‘ਚ ਗੰਭੀਰ ਬਿਮਾਰੀ ਨੂੰ ਮਾਤ ਦਿੱਤੀ ਹੈ। ਇਸ ਦੇ ਬਾਰੇ ਪ੍ਰੇਮ ਚੋੋਪੜਾ ਦੇ ਜਵਾਈ ਸ਼ਰਮਨ ਜੋਸ਼ੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਕਾਰ 'ਏਓਰਟਿਕ ਸਟੈਨੋਸਿਸ'  ਨਾਮਕ ਬਿਮਾਰੀ ਦੇ ਨਾਲ ਪੀੜਤ ਸਨ ।


ਜਿਸ ਦਾ ਪਤਾ ਲੱਗਣ ਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।  ਪ੍ਰੇਮ ਚੋਪੜਾ ਦਾ ਟੀਏਵੀਆਈ ਪ੍ਰੋਸੀਜ਼ਰ ਸਫਲ ਰਿਹਾ । ਦੱਸ ਦਈਏ ਕਿ ਇਹ ਇੱਕ ਅਜਿਹਾ ਤਰੀਕਾ ਹੈ। ਜਿਸ ‘ਚ ਕਿਸੇ ਵੀ ਮਰੀਜ਼ ਦੀ ਓਪਨ ਹਾਰਟ ਸਰਜਰੀ ਕੀਤੇ ਬਗੈਰ ਸੁੰਗੜੇ ਹੋਏ ਏਓਰਟਿਕ ਵਾਲਵ ਨੂੰ ਠੀਕ ਕੀਤਾ ਜਾਂਦਾ ਹੈ ਅਤੇ ਪ੍ਰੇਮ ਚੋਪੜਾ ਦਾ ਵੀ ਇਸੇ ਤਰੀਕੇ ਦੇ ਨਾਲ ਇਲਾਜ ਕੀਤਾ ਗਿਆ ਜੋ ਕਿ ਸਫਲ ਰਿਹਾ ।


ਪ੍ਰੇਮ ਚੋਪੜਾ ਦਾ ਵਰਕ ਫ੍ਰੰਟ 

ਪ੍ਰੇਮ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਾਲੀਵੁੱਡ ਇੰਡਸਟਰੀ ਤੇ ਲੰਮਾ ਸਮਾਂ ਰਾਜ ਕੀਤਾ ਹੈ। ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਪਰ ਉਨ੍ਹਾਂ ਨੂੰ ਕਾਮਯਾਬੀ ਨੈਗੇਟਿਵ ਕਿਰਦਾਰਾਂ ਨੇ ਹੀ ਦਿਵਾਈ । ਪ੍ਰੇਮ ਚੋਪੜਾ ਨੇ ਤਿੰਨ ਸੌ ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਅੱਜ ਵੀ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਵਿਲੇਨ ਦੇ ਕਿਰਦਾਰਾਂ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਖਰਾਬ ਸਿਹਤ ਨੂੰ ਲੈ ਕੇ ਖ਼ਬਰਾਂ ਸਾਹਮਣੇ ਆ ਰਹੀਆਂ ਸਨ। 


Related Post

ਅਮਿਤਾਭ ਬੱਚਨ ਦੀ ਇੱਕ ਝਲਕ ਪਾਉਣ ਦੇ ਲਈ ਇੱਕਠੇ ਹੋਏ ਘਰ ਦੇ ਬਾਹਰ ਫੈਨਸ, ਇੱਕ ਫੈਨਸ ਹੋਇਆ ਬੇਹੋਸ਼, ਵੀਡੀਓ ਆਇਆ ਸਾਹਮਣੇ
ਅਦਾਕਾਰ ਸੁਨੀਲ ਸ਼ੈਟੀ ਆਪਣੇ ਲਈ ਖੁਦ ਘਰ ‘ਚ ਉਗਾਉਦੇ ਹਨ ਫ਼ਲ ਤੇ ਸਬਜ਼ੀਆਂ, ਵੇਖੋ ਵੀਡੀਓ
ਗਲ਼ੇ ‘ਚ ਮੰਗਲਸੂਤਰ, ਹੱਥਾਂ ‘ਚ ਚੂੜੀਆਂ ਪਹਿਨੇ ਨਜ਼ਰ ਆਈ ਕੰਗਨਾ ਰਣੌਤ, ਫੈਨਸ ਲਗਾ ਰਹੇ ਕਿਆਸ, ਕੀ ਅਦਾਕਾਰਾ ਨੇ ਕਰਵਾ ਲਿਆ ਹੈ ਵਿਆਹ !
ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਸੀਨ ਕਰਦੇ ਹੋਏ ਵਿਨੋਦ ਖੰਨਾ ਹੋ ਗਏ ਸਨ ਬੇਕਾਬੂ ‘ਕੱਟ’ ਕਹਿਣ ‘ਤੇ ਵੀ ਨਹੀਂ ਸੀ ਰੁਕੇ,ਜਾਣੋ ਦਿਲਚਸਪ ਕਿੱਸਾ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਜੋੜੀ ਨੇ ਤਸਵੀਰਾਂ ਸਾਂਝੀਆਂ ਕਰ ਪੁੱਤ ਨੂੰ ਦਿੱਤੀ ਵਧਾਈ
ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

© Copyright Galactic Television & Communications Pvt. Ltd. 2026. All rights reserved.