ਸੁਨੀਤਾ ਆਹੁਜਾ ਦੀ ਭੈਣ ਨੂੰ ਵੇਖ ਕੇ ਫੋਟੋਗ੍ਰਾਫਰਸ ਹੋਏ ਹੈਰਾਨ, ਕਿਹਾ “ਅਸੀਂ ਸਮਝਿਆ ਤੁਸੀਂ ਲੁੱਕ ਚੇਂਜ ਕਰ ਲਿਆ”

ਗੋਵਿੰਦਾ ਦੀ ਪਤਨੀ ਸੁਨੀਤਾ ਆਹੁਜਾ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਬੀਤੇ ਕੁਝ ਸਮੇਂ ਤੋਂ ਗੋਵਿੰਦਾ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ । ਪਰ ਹੁਣ ਇੱਕ ਵਾਰ ਉਹ ਮੁੜ ਤੋਂ ਚਰਚਾ ‘ਚ ਉਸ ਵੇਲੇ ਆ ਗਈ । ਜਦੋਂ ਉਹ ਆਪਣੀ ਜੁੜਵਾ ਭੈਣ ਦੇ ਨਾਲ ਨਜ਼ਰ ਆਈ ।

By  Shaminder Kaur Kaler June 9th 2026 12:00 PM

ਗੋਵਿੰਦਾ ਦੀ ਪਤਨੀ ਸੁਨੀਤਾ ਆਹੁਜਾ (Sunita Ahuja)ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਬੀਤੇ ਕੁਝ ਸਮੇਂ ਤੋਂ ਗੋਵਿੰਦਾ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ । ਪਰ ਹੁਣ ਇੱਕ ਵਾਰ ਉਹ ਮੁੜ ਤੋਂ ਚਰਚਾ ‘ਚ ਉਸ ਵੇਲੇ ਆ ਗਈ । ਜਦੋਂ ਉਹ ਆਪਣੀ ਜੁੜਵਾ ਭੈਣ ਦੇ ਨਾਲ ਨਜ਼ਰ ਆਈ । ਜਿਸ ਨੂੰ ਵੇਖ ਕੇ ਫੈਨਸ ਤਾਂ ਹੈਰਾਨ ਹੋਏ ਹੀ, ਫੋਟੋਗ੍ਰਾਫਰਸ ਨੇ ਵੀ ਦੰਦਾਂ ਥੱਲੇ ਉਂਗਲਾਂ ਦਬਾ ਲਈਆਂ।


ਕਿਉਂਕਿ ਸੁਨੀਤਾ ਆਹੁਜਾ ਦੀ ਜੁੜਵਾ ਭੈਣ ਬਿਲਕੁਲ ਉਨ੍ਹਾਂ ਦੀ ਕਾਰਬਨ ਕਾਪੀ ਦਿੱਸਦੀ ਹੈ।ਫੋਟੋਗ੍ਰਾਫਰਸ ਨੇ ਕਿਹਾ ਕਿ ਇੱਕ ਵਾਰ ਤਾਂ ਉਨ੍ਹਾਂ ਨੂੰ ਲੱਗਿਆ ਕਿ ਸੁਨੀਤਾ ਨੇ ਆਪਣੀ ਲੁੱਕ ਚੇਂਜ ਕਰ ਲਈ ਹੈ। ਕਿਉਂ ਕਿ ਸੁਨੀਤਾ ਦੀ ਭੈਣ ਦੀ ਆਵਾਜ਼ ਚਿਹਰਾ ਤੇ ਅੰਦਾਜ਼ ਲੱਗਪੱਗ ਇਕੋ ਜਿਹਾ ਹੈ।

ਬਸ ਦੋਵਾਂ ਨੂੰ ਇੱਕੋ ਚੀਜ਼ ਵੱਖ ਕਰਦੀ ਹੈ ਤਾਂ ਉਹ ਸੀ ਸੁਨੀਤਾ ਦੀ ਭੈਣ ਦਾ ਹੇਅਰ ਕੱਟ । ਕਿਉਂਕਿ ਉਸ ਦੀ ਭੈਣ ਨੇ ਬੁਆਏ ਕੱਟ ਕਰਵਾਈ ਹੋਈ ਹੈ।ਜਦੋਂਕਿ ਸੁਨੀਤਾ ਆਹੁਜਾ ਦੇ ਵਾਲ ਲੰਮੇ ਹਨ। ਸੁਨੀਤਾ ਆਹੁਜਾ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਸੁਨੀਤਾ ਆਹੁਜਾ ਨੇ ਕੁਝ ਮਹੀਨੇ ਪਹਿਲਾਂ ਗੋਵਿੰਦਾ ਖਿਲਾਫ ਕਾਫੀ ਬਿਆਨ ਦਿੱਤੇ ਸਨ ਅਤੇ ਦੋਵਾਂ ਦੇ ਤਲਾਕ ਦੀਆਂ ਖ਼ਬਰਾਂ ਵੀ ਫੈਲੀਆਂ ਸਨ। 


© Copyright Galactic Television & Communications Pvt. Ltd. 2026. All rights reserved.