ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਕੀਤੀ ਸਾਂਝੀ, ਪੁੱਤ ਦਾ ਨਾਂਅ ਕੀਤਾ ਰਿਵੀਲ
ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਜਿਨ੍ਹਾਂ ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਜਿਸ ‘ਚ ਦੋਵੇਂ ਜਣੇ ਆਪਣੇ ਨਵ-ਜਨਮੇ ਪੁੱਤਰ ਦੇ ਪੈਰ ਚੁੰਮਦੇ ਹੋਏ ਨਜ਼ਰ ਆ ਰਹੇ ਹਨ ।
ਪਰੀਣੀਤੀ ਚੋਪੜਾ (Parineeti Chopra) ਅਤੇ ਰਾਘਵ ਚੱਢਾ ਜਿਨ੍ਹਾਂ ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਜਿਸ ‘ਚ ਦੋਵੇਂ ਜਣੇ ਆਪਣੇ ਨਵ-ਜਨਮੇ ਪੁੱਤਰ ਦੇ ਪੈਰ ਚੁੰਮਦੇ ਹੋਏ ਨਜ਼ਰ ਆ ਰਹੇ ਹਨ । ਜਦੋਂਕਿ ਇੱਕ ਹੋਰ ਤਸਵੀਰ ‘ਚ ਉਨ੍ਹਾਂ ਦੇ ਬੇਟੇ ਦੇ ਪੈਰ ਹੀ ਨਜ਼ਰ ਆ ਰਹੇ ਹਨ ।ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।
ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਬੇਟੇ ਦਾ ਨਾਂਅ ਵੀ ਰਿਵੀਲ ਕੀਤਾ ਹੈ। ਪਰੀਣੀਤੀ ਨੇ ਆਪਣੇ ਪੁੱਤਰ ਦਾ ਨਾਂਅ ‘ਨੀਰ’ ਰੱਖਿਆ ਹੈ। ਪੁੱਤ ਦਾ ਨਾਂਅ ਰਿਵੀਲ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਸਾਡੇ ਦਿਲਾਂ ਨੂੰ ਜੀਵਨ ਦੀ ਸ਼ਾਂਤੀ ਮਿਲੀ। ਅਸੀਂ ਇਕੱਠੇ ਇਸਦਾ ਨਾਮ ਨੀਰ ਰੱਖਿਆ, ਸ਼ੁੱਧ, ਬ੍ਰਹਮ, ਅਸੀਮ’। ਦੱਸ ਦਈਏ ਕਿ ਪਰੀਣੀਤੀ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ, ਜਦੋਂ ਕਿ ਉਸ ਦਾ ਪਤੀ ‘ਆਮ ਆਦਮੀ ਪਾਰਟੀ’ ਦਾ ਆਗੂ ਹੈ ਅਤੇ ਪੰਜਾਬ ਦੀ ਰਾਜਨੀਤੀ ‘ਚ ਸਰਗਰਮ ਹੈ। ਦੋਵਾਂ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ ਅਤੇ ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਹਾਲ ਹੀ ‘ਚ ਇਸ ਜੋੜੀ ਨੇ ਆਪਣੇ ਪਹਿਲੇ ਬੱਚੇ ਦਾ ਸੁਆਗਤ ਕੀਤਾ ਹੈ।
ਪਰੀਣੀਤੀ ਚੋਪੜਾ ਦਾ ਵਰਕ ਫਰੰਟ
ਪਰੀਣੀਤੀ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਇਸ਼ਕਜ਼ਾਦੇ,ਕੇਸਰੀ, ਗੋਲਮਾਲ ਅਗੇਨ, ਹਸਿ ਤੋ ਫਸੀ, ਸਾਈਨਾ ਅਤੇ ਅਮਰ ਸਿੰਘ ਚਮਕੀਲਾ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਨ੍ਹਾਂ ਫ਼ਿਲਮਾਂ ‘ਚ ਉਸ ਨੇ ਵੱਖੋ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ।