‘ਓਹ ਮਾਈ ਡੌਗ’ ਦਾ ਟੀਜ਼ਰ ਹੋਇਆ ਜਾਰੀ, ਇਨਸਾਨਾਂ ਤੇ ਕੁੱਤਿਆਂ ਦਰਮਿਆਨ ਦਿੱਸੀ ਖ਼ਾਸ ਬਾਂਡਿੰਗ, ਜਾਣੋ ਕਦੋਂ ਹੋਵੇਗੀ ਰਿਲੀਜ਼
ਇਨਸਾਨਾਂ ਤੇ ਕੁੱਤਿਆਂ ਦਰਮਿਆਨ ਖ਼ਾਸ ਰਿਸ਼ਤੇ ਨੂੰ ਦਰਸਾਉਂਦੀ ਫ਼ਿਲਮ ‘ਓਹ ਮਾਈ ਡੌਗ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੀ ਝਲਕ ‘ਚ ਇਨਸਾਨਾਂ ਤੇ ਕੁੱਤਿਆਂ ਦੇ ਦਰਮਿਆਨ ਬਹੁਤ ਹੀ ਵਧੀਆ ਰਿਸ਼ਤੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸ ਤਰ੍ਹਾਂ ਕੁੱੱਤਾ ਆਪਣੀ ਵਫਾਦਾਰੀ ਨਿਭਾਉਂਦਾ ਹੈ।
ਇਨਸਾਨਾਂ ਤੇ ਕੁੱਤਿਆਂ ਦਰਮਿਆਨ ਖ਼ਾਸ ਰਿਸ਼ਤੇ ਨੂੰ ਦਰਸਾਉਂਦੀ ਫ਼ਿਲਮ ‘ਓਹ ਮਾਈ ਡੌਗ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੀ ਝਲਕ ‘ਚ ਇਨਸਾਨਾਂ ਤੇ ਕੁੱਤਿਆਂ ਦੇ ਦਰਮਿਆਨ ਬਹੁਤ ਹੀ ਵਧੀਆ ਰਿਸ਼ਤੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸ ਤਰ੍ਹਾਂ ਕੁੱਤਾ ਆਪਣੀ ਵਫਾਦਾਰੀ ਨਿਭਾਉਂਦਾ ਹੈ।ਟੀਜ਼ਰ ਦੀ ਸ਼ੁਰੂਆਤ ਅਮਿਤਾਭ ਬੱਚਨ ਦੇ ਮਸ਼ਹੂਰ ਗਾਣੇ ‘ਮੇਰੇ ਪਾਸ ਆਓ ਦੋਸਤੋ, ਇੱਕ ਕਿੱਸਾ ਸੁਣੋ’ ਦੇ ਨਾਲ ਹੁੰਦੀ ਹੈ।

ਇਸ ਫ਼ਿਲਮ ‘ਚ ਪੰਕਜ ਤ੍ਰਿਪਾਠੀ, ਗੀਤਾ ਅਗਰਵਾਲ ਸ਼ਰਮਾ, ਰਾਜੇਸ਼ ਕੁਮਾਰ, ਪਵਨ ਮਲਹੋਤਰਾ ਸਣੇ ਹੋਰ ਕਈ ਸਿਤਾਰੇ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਢਾਈ ਸੌ ਤੋਂ ਜ਼ਿਆਦਾ ਕੁੱਤੇ ਹਨ । ਜਿਸ ‘ਚ ਇੱਕ ਛੋਟੇ ਬੱਚੇ ਤੇ ਕੁੱਤੇ ਦੇ ਦਰਮਿਆਨ ਪਿਆਰੇ ਜਿਹੇ ਰਿਸ਼ਤੇ ਨੂੰ ਫ਼ਿਲਮ ਦੀ ਕਹਾਣੀ ਬਿਆਨ ਕਰਦੀ ਹੈ।
ਇਹ ਫ਼ਿਲਮ ਇਸੇ ਮਹੀਨੇ ਇਕੱਤੀ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ਦਾ ਟੀਜ਼ਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਹੁਣ ਦਰਸ਼ਕ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ‘ਚ ਪੰਕਜ ਤ੍ਰਿਪਾਠੀ ਦੀ ਭੂਮਿਕਾ ਵੀ ਅਹਿਮ ਮੰਨੀ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਫ਼ਿਲਮ ‘ਚ ਏਨੀਂ ਵੱਡੀ ਗਿਣਤੀ ‘ਚ ਕੁੱਤਿਆਂ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਕਰਕੇ ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ।