ਹੁਣ ਸੁਭਾਸ਼ ਘਈ ਹਿੰਦੀ ‘ਚ ਬਨਾਉਣਗੇ ਜਿੰਮੀ ਸ਼ੇਰਗਿੱਲ ਤੇ ਮਾਨਵ ਵਿੱਜ ਦੀ ਫ਼ਿਲਮ ‘ਮਾਂ ਜਾਏ’
ਜਿੰਮੀ ਸ਼ੇਰਗਿੱਲ ਤੇ ਮਾਨਵ ਵਿੱਜ ਸਟਾਰਰ ਪੰਜਾਬੀ ਫ਼ਿਲਮ ‘ਮਾਂ ਜਾਏ’ ਹੁਣ ਹਿੰਦੀ ‘ਚ ਬਣੇਗੀ । ਸੁਭਾਸ਼ ਘਈ ਤੇ ਸ਼ਤਰੂਘਨ ਸਿਨ੍ਹਾ ਨੇ ਇਹ ਫ਼ਿਲਮ ਖੁਦ ਵੇਖੀ ਹੈ ਅਤੇ ਫ਼ਿਲਮ ਦੀ ਖੂਬ ਤਾਰੀਫ ਵੀ ਕੀਤੀ ਹੈ। ਇਹ ਫ਼ਿਲਮ ਬੀਤੇ ਸਾਲ ਰਿਲੀਜ਼ ਹੋਈ ਸੀ। ਜਿਸ ਤੋਂ ਬਾਅਦ ਇਸ ਫ਼ਿਲਮ ਨੂੰ ਹਿੰਦੀ ‘ਚ ਬਨਾਉਣ ਦਾ ਫੈਸਲਾ ਸੁਭਾਸ਼ ਘਈ ਨੇ ਲਿਆ ਹੈ।
ਜਿੰਮੀ ਸ਼ੇਰਗਿੱਲ ਤੇ ਮਾਨਵ ਵਿੱਜ ਸਟਾਰਰ ਪੰਜਾਬੀ ਫ਼ਿਲਮ ‘ਮਾਂ ਜਾਏ’ ਹੁਣ ਹਿੰਦੀ ‘ਚ ਬਣੇਗੀ । ਸੁਭਾਸ਼ ਘਈ ਤੇ ਸ਼ਤਰੂਘਨ ਸਿਨ੍ਹਾ ਨੇ ਇਹ ਫ਼ਿਲਮ ਖੁਦ ਵੇਖੀ ਹੈ ਅਤੇ ਫ਼ਿਲਮ ਦੀ ਖੂਬ ਤਾਰੀਫ ਵੀ ਕੀਤੀ ਹੈ। ਇਹ ਫ਼ਿਲਮ ਬੀਤੇ ਸਾਲ ਰਿਲੀਜ਼ ਹੋਈ ਸੀ। ਜਿਸ ਤੋਂ ਬਾਅਦ ਇਸ ਫ਼ਿਲਮ ਨੂੰ ਹਿੰਦੀ ‘ਚ ਬਨਾਉਣ ਦਾ ਫੈਸਲਾ ਸੁਭਾਸ਼ ਘਈ ਨੇ ਲਿਆ ਹੈ। ਇਸ ਦੀ ਜਾਣਕਾਰੀ ਫ਼ਿਲਮ ਦਾ ਸਕਰੀਨ ਪਲੇਅ ਲਿਖਣ ਵਾਲੇ ਰਾਈਟਰ ਗੁਰਪ੍ਰੀਤ ਸਹਿਜੀ ਨੇ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਮੇਰੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਫ਼ਿਲਮ "ਮਾਂ ਜਾਏ" ਹੁਣ ਸੁਭਾਸ਼ ਘਈ ਸਾਹਿਬ ਜੀ ਹਿੰਦੀ ਵਿੱਚ ਬਣਾਉਂਣ ਜਾ ਰਹੇ ਹਨ।

ਮੈਂ ਆਪਣੇ ਗੁਰੂ ਨਵਨੀਤ ਸਿੰਘ ਜੀ ਦਾ ਰਿਣੀ ਹਾਂ ਜਿਨ੍ਹਾਂ ਨੇ ਇਸ ਫਿਲਮ ਦਾ "ਸਕ੍ਰੀਨ ਪਲੇ" ਅਤੇ "ਵਾਰਤਾਲਾਪ" ਲਿਖ਼ਣ ਦੀ ਜ਼ਿੰਮੇਵਾਰੀ ਮੇਰੇ ਸਿਰ ਰੱਖੀ ਸੀ। ਇਹ ਉਹ "ਸੀ " ਹੈ ਜੋ ਹਮੇਸ਼ਾ ਹੀ "ਹੈ" ਰਹੇਗੀ। ਕੁਝ ਅਤੀਤ ਦੇ ਟੋਟੇ ਭਵਿੱਖ ਨੂੰ ਰੁਸ਼ਨਾਉਂਦੇ ਰਹਿੰਦੇ ਹਨ। ਧੰਨਵਾਦ ਜੀ ਜਿੰਮੀ ਸ਼ੇਰਗਿੱਲ ਜੀ ਦਾ ਜਿਨ੍ਹਾਂ ਸਮੇਂ ਸਮੇਂ ਤੇ ਹੱਲਾਸ਼ੇਰੀ ਦਿੱਤੀ ਚਾਹੇ ਉਹ ਮੇਰੇ ਨਾਵਲ ਪੜ੍ਹ ਕੇ ਚਾਹੇ ਫ਼ਿਲਮ ਦੇ ਲਿਖੇ ਕਿਸੇ ਸੀਨ ਕਰਕੇ ਸ਼ੁਕਰੀਆ’।

ਇਸ ਫ਼ਿਲਮ ਦੀ ਹਰ ਕਿਸੇ ਨੇ ਤਾਰੀਫ ਕੀਤੀ ਹੈ। ਨਿਰਦੇਸ਼ਕ ਨਵਨੀਅਤ ਸਿੰਘ ਦੀ ਇਸ ਫ਼ਿਲਮ ਦੀ ਸ਼ਤਰੂਘਨ ਨੇ ਵੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਹੈ। ਇਹ ਫ਼ਿਲਮ ਦੋ ਭਰਾਵਾਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ।