ਪੈਪਰਾਜੀ ‘ਤੇ ਭੜਕੀ ਨੇਹਾ ਧੂਪੀਆ, ਕਿਹਾ ‘ਤੁਹਾਡੇ ਚੋਂ ਕੌਣ ਲੈਂਦਾ ਹੈ ਬੈਕ ਸ਼ਾਟਸ, ਬੰਦ ਕਰੋ ਇਹ ਸਭ’
ਨੇਹਾ ਧੂਪੀਆ ਦਾ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ‘ਚ ਉਹ ਦੌੜਦੀ ਹੋਈ ਨਜ਼ਰ ਆਈ ਸੀ ਅਤੇ ਪੈਪਰਾਜ਼ੀ ਚੋਂ ਕਿਸੇ ਨੇ ਅਦਾਕਾਰਾ ਦਾ ਬੈਕ ਸ਼ਾਟ ਲਿਆ ਸੀ । ਜਿਸ ਤੋਂ ਬਾਅਦ ਇੱਕ ਈਵੈਂਟ ‘ਚ ਸ਼ਾਮਿਲ ਹੋਈ ਨੇਹਾ ਧੂਪੀਆ ਨੇ ਪੈਪਰਾਜੀ ‘ਤੇ ਭੜਕ ਗਈ।
ਨੇਹਾ ਧੂਪੀਆ ਦਾ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ‘ਚ ਉਹ ਦੌੜਦੀ ਹੋਈ ਨਜ਼ਰ ਆਈ ਸੀ ਅਤੇ ਪੈਪਰਾਜ਼ੀ ਚੋਂ ਕਿਸੇ ਨੇ ਅਦਾਕਾਰਾ ਦਾ ਬੈਕ ਸ਼ਾਟ ਲਿਆ ਸੀ । ਜਿਸ ਤੋਂ ਬਾਅਦ ਇੱਕ ਈਵੈਂਟ ‘ਚ ਸ਼ਾਮਿਲ ਹੋਈ ਨੇਹਾ ਧੂਪੀਆ ਨੇ ਪੈਪਰਾਜੀ ‘ਤੇ ਭੜਕ ਗਈ।ਅਦਾਕਾਰਾ ਨੇ ਬੈਕ ਸ਼ਾਟਸ ਲੈਣ ‘ਤੇ ਪੈਪਰਾਜੀ ਦੇ ਨਾਲ ਨਰਾਜ਼ਗੀ ਜਤਈ ਹੈ।ਨੇਹਾ ਧੂਪੀਆ ਨੇ ਉਨ੍ਹਾਂ ਦੇ ਵੀਡੀਓਜ਼ ਅਤੇ ਫੋਟੋ ਗਲਤ ਐਂਗਲ ਤੋਂ ਲੈਣ ‘ਤੇ ਗੁੱਸਾ ਜ਼ਾਹਿਰ ਕੀਤਾ ਅਤੇ ਕਿਹਾ ਕਿ ‘ਤੁਹਾਡੇ ਚੋਂ ਬੈਕ ਸ਼ਾਟਸ ਕੌਣ ਲੈਂਦਾ ਹੈ,ਬੰਦ ਕਰੋ ਇਹ ਸਭ।

ਸਿਰਫ਼ ਮੇਰਾ ਹੀ ਨਹੀਂ,ਬਲਕਿ ਕਿਸੇ ਦਾ ਵੀ ਨਹੀਂ ਲੈਣਾ, ਬੋਲ ਬੋਲ ਕੇ ਥੱਕ ਗਈ ਹਾਂ’। ਅਦਾਕਾਰਾ ਨੇ ਅੱਗੇ ਕਿਹਾ ਕਿ “ਬੈਗ ਉਠਾ ਕੇ, ਪਿੱਛੇ ਜਾ ਕੇ ਇਹ ਸਭ ਨਹੀਂ ਚੱਲੇਗਾ’। ਨੇਹਾ ਧੂਪੀਆ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਦਾ ਬੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ।
ਨੇਹਾ ਧੂਪੀਆ ਦਾ ਵਰਕ ਫ੍ਰੰਟ
ਨੇਹਾ ਧੂਪੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕਈ ਵੈੱਬ ਸੀਰੀਜ਼ ‘ਚ ਵੀ ਉਹ ਨਜ਼ਰ ਆ ਚੁੱਕੇ ਹਨ। ਨੇਹਾ ਧੂਪੀਆ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅੰਗਦ ਬੇਦੀ ਦੇ ਨਾਲ ਵਿਆਹ ਕਰਵਾਇਆ ਹੈ।