ਨਵਰਾਜ ਹੰਸ ਤੇ ਅਜੀਤ ਮਹਿੰਦੀ ਦੀ ਵੈਡਿੰਗ ਐਨੀਵਰਸਰੀ, ਅਜੀਤ ਮਹਿੰਦੀ ਨੇ ਦਿੱਤਾ ਖ਼ਾਸ ਸੁਨੇਹਾ

ਨਵਰਾਜ ਹੰਸ ਤੇ ਅਜੀਤ ਮਹਿੰਦੀ ਦੀ ਅੱਜ ਵੈਡਿੰਗਐਨੀਵਰਸਰੀ ਹੈ। ਇਸ ਮੌਕੇ ‘ਤੇ ਅਜੀਤ ਮਹਿੰਦੀ ਨੇ ਆਪਣੇ ਪਤੀ ਨਵਰਾਜ ਹੰਸ ਨੂੰ ਖ਼ਾਸ ਅੰਦਾਜ਼ ‘ਚ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇੱਕ ਲੰਮਾ ਚੌੜਾ ਨੋਟ ਪਤੀ ਨਵਰਾਜ ਹੰਸ ਦੇ ਲਈ ਲਿਖਿਆ ।

By  Shaminder Kaur Kaler November 8th 2025 06:00 PM -- Updated: November 8th 2025 06:04 PM

ਨਵਰਾਜ ਹੰਸ (Navraj Hans) ਤੇ ਅਜੀਤ ਮਹਿੰਦੀ ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary)  ਹੈ। ਇਸ ਮੌਕੇ ‘ਤੇ ਅਜੀਤ ਮਹਿੰਦੀ ਨੇ ਆਪਣੇ ਪਤੀ ਨਵਰਾਜ ਹੰਸ ਨੂੰ ਖ਼ਾਸ ਅੰਦਾਜ਼ ‘ਚ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇੱਕ ਲੰਮਾ ਚੌੜਾ ਨੋਟ ਪਤੀ ਨਵਰਾਜ ਹੰਸ ਦੇ ਲਈ ਲਿਖਿਆ । ਅਜੀਤ ਮਹਿੰਦੀ ਨੇ ਨਵਰਾਜ ਤੇ ਆਪਣੀ ਨਵ-ਜਨਮੀ ਧੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਬੁਰੀ ਨਜ਼ਰ ਵਾਲੇ ਤੇਰਾ ਵਾਈਫਾਈ ਹੌਲੀ ਚੱਲੇ, ਕੰਧ ਤੇ ਸ਼ੀਸ਼ਾ ਲਗਾਓ, ਨਜ਼ਰਾਂ ਨੂੰ ਸਾਡੇ ਸਾਰਿਆਂ ਤੋਂ ਦੂਰ ਰੱਖੋ। ਉਸ ਆਦਮੀ ਨੂੰ ਵੈਡਿੰਗ ਐਨੀਵਰਸਰੀ ਮੁਬਾਰਕ ਜੋ ਬਾਰਾਂ ਸਾਲਾਂ ਤੋਂ ਕੰਬਲ ਅਤੇ ਮੇਰਾ ਦਿਲ ਚੋਰੀ ਕਰ ਰਿਹਾ ਹੈ’ । ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਕੁਝ ਇਸ ਨੋਟ ‘ਚ ਲਿਖਿਆ ਹੈ । 


ਫੈਨਸ ਵੀ ਦੇ ਰਹੇ ਵਧਾਈ 

 ਨਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਨੂੰ ਫੈਨਸ ਦੇ ਵੱਲੋਂ ਵੀ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਮਿਲ ਰਹੀਆਂ ਹਨ । ਕੁਝ ਸਾਲ ਪਹਿਲਾਂ ਇਸ ਜੋੜੀ ਨੇ ਵਿਆਹ ਕਰਵਾਇਆ ਸੀ । ਦੱਸ ਦਈਏ ਕਿ ਅਜੀਤ ਮਹਿੰਦੀ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੀ ਧੀ ਹੈ ਅਤੇ ਹੰਸ ਰਾਜ ਹੰਸ ਦੀ ਵੱਡੀ ਨੂੰਹ ਹੈ। 

ਨਵਰਾਜ ਹੰਸ ਤੇ ਅਜੀਤ ਮਹਿੰਦੀ ਦੇ ਘਰ ਹੋਈ ਧੀ 

ਦੱਸ ਦਈਏ ਕਿ ਹਾਲ ਹੀ ‘ਚ ਇਸ ਜੋੜੀ ਦੇ ਘਰ ਧੀ ਹੋਈ ਹੈ। ਵਿਆਹ ਤੋਂ ਕਈ ਸਾਲ ਬਾਅਦ ਔਲਾਦ ਦੇ ਰੂਪ ‘ਚ ਇਹ ਜੋੜੀ ਧੀ ਨੂੰ ਪਾ ਕੇ ਬੇਹੱਦ ਖੁਸ਼ ਹੈ ਅਤੇ ਧੀ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। 


© Copyright Galactic Television & Communications Pvt. Ltd. 2026. All rights reserved.