ਵਾਇਰਲ ਗਰਲ ਮੋਨਾਲੀਸਾ ਦਾ ਕੀ ਟੁੱਟ ਜਾਵੇਗਾ ਵਿਆਹ, ਜਾਂਚ ਤੋਂ ਬਾਅਦ ਨਿਕਲੀ ਨਾਬਾਲਗ

ਕੁਝ ਸਮਾਂ ਪਹਿਲਾਂ ਕੁੰਭ ਮੇਲੇ ‘ਚ ਵਾਇਰਲ ਹੋਈ ਕੁੜੀ ਮੋਨਾਲੀਸਾ ਦੇ ਵਿਆਹ ‘ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਹੁਣ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਨਾਬਾਲਗ ਹੈ ਅਤੇ ਇਸ ਮਾਮਲੇ ‘ਚ ਉਸ ਦੇ ਪਤੀ ‘ਤੇ ਐਫਆਈਆਰ ਦਰਜ ਹੋ ਚੁੱਕੀ ਹੈ।ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਨਾਲੀਸਾ ਨਾਬਾਲਗ ਹੈ ਅਤੇ ਉਸ ਦੇ ਨਾਲ ਫਰਹਾਨ ਨੇ ਬਾਲਗ ਦੱਸ ਕੇ ਵਿਆਹ ਕਰਵਾਇਆ ਹੈ।

By  Shaminder Kaur Kaler April 10th 2026 02:29 PM

ਕੁਝ ਸਮਾਂ ਪਹਿਲਾਂ ਕੁੰਭ ਮੇਲੇ ‘ਚ ਵਾਇਰਲ ਹੋਈ ਕੁੜੀ ਮੋਨਾਲੀਸਾ ਦੇ ਵਿਆਹ ‘ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਹੁਣ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਨਾਬਾਲਗ ਹੈ ਅਤੇ ਇਸ ਮਾਮਲੇ ‘ਚ ਉਸ ਦੇ ਪਤੀ ‘ਤੇ ਐਫਆਈਆਰ ਦਰਜ ਹੋ ਚੁੱਕੀ ਹੈ।ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਨਾਲੀਸਾ ਨਾਬਾਲਗ ਹੈ ਅਤੇ ਉਸ ਦੇ ਨਾਲ ਫਰਹਾਨ ਨੇ ਬਾਲਗ ਦੱਸ ਕੇ ਵਿਆਹ ਕਰਵਾਇਆ ਹੈ। ਇਸ ਤੋਂ ਬਾਅਦ ਉਸ ਦੇ ਪਤੀ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਸਵਾਲ ਇਹ ਹੈ ਕਿ ਫਰਹਾਨ ਕੀ ਹੁਣ ਜੇਲ੍ਹ ਜਾਵੇਗਾ। 


ਜਾਂਚ ‘ਚ ਸਚਾਈ ਆਈ ਸਾਹਮਣੇ 

ਕਮਿਸ਼ਨ ਦੇ ਪ੍ਰਧਾਨ ਦੀ ਅਗਵਾਈ ‘ਚ ਕੀਤੀ ਗਈ ਜਾਂਚ ‘ਚ ਇਹ ਸਾਫ ਹੋ ਗਿਆ ਹੈ ਕਿ ਮੋਨਾਲੀਸਾ ਪਾਰਧੀ ਜਨਜਾਤੀ ਸਮੁਦਾਇ ਦੇ ਨਾਲ ਜੁੜੀ ਨਾਬਾਲਗ ਕੁੜੀ ਹੈ । ਜਿਸ ਦਾ ਖੁਲਾਸਾ ਜਾਂਚ ਤੋਂ ਬਾਅਦ ਹੋਇਆ ਹੈ। ਜਾਂਚ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਿਆਹ ਦੇ ਲਈ ਮੋਨਾਲੀਸਾ ਦੇ ਗਲਤ ਅਧਾਰ ਕਾਰਡ ਦਾ ਸਹਾਰਾ ਲਿਆ ਗਿਆ ਸੀ ।

ਜਦੋਂ ਕਿ  ਮਹੇਸ਼ਵਰ ਦੇ ਸਰਕਾਰੀ ਹਸਪਤਾਲ ਦੇ ਰਿਕਾਰਡ ‘ਚ ਉਸ ਦੀ ਅਸਲੀ ਜਨਮ ਮਿਤੀ ੩੦ ਦਸੰਬਰ ੨੦੦੯ ਦਰਜ ਹੈ।ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਮਹਿਜ਼ ਸੋਲਾਂ ਸਾਲ ਦੀ ਸੀ। ਦੱਸ ਦਈਏ ਕਿ ਜਾਂਚ ਟੀਮ ਤੋਂ ਲੈ ਕੇ ਮੱਧ ਪ੍ਰਦੇਸ਼ ਦੇ ਮਹੇਸ਼ਵਰ ਤੱਕ ਦਸਤਾਵੇਜ਼ਾਂ ਦੀ ਜਾਂਚ ਪੜ੍ਹਤਾਲ ਕੀਤੀ ਗਈ ਹੈ। 

© Copyright Galactic Television & Communications Pvt. Ltd. 2026. All rights reserved.