ਅਦਾਕਾਰਾ ਮਹਿਰੀਨ ਕੌਰ ਪੀਰਜ਼ਾਦਾ ਦਾ ਹੋਇਆ ਵਿਆਹ, ਫੈਨਸ ਦੇ ਰਹੇ ਵਧਾਈ
ਅਦਾਕਾਰਾ ਮਹਿਰੀਨ ਕੌਰ ਪੀਰਜ਼ਾਦਾ ਦਾ ਵਿਆਹ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਪਿੰਕ ਰੰਗ ਦਾ ਲਹਿੰਗਾ ਚੋਲੀ ਪਹਿਨਿਆ ਹੋਇਆ ਹੈ ਅਤੇ ਉਨ੍ਹਾਂ ਦੇ ਲਾੜੇ ਨੇ ਵੀ ਮੈਚਿੰਗ ਕਲਰ ਦੀ ਡ੍ਰੈਸ ਪਾਈ ਹੋਈ ਹੈ।

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਤੋਂ ਬਾਅਦ ਇਹ ਜੋੜੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਜਿਉਂ ਹੀ ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਹਿਮਾਚਲ ‘ਚ ਰਚਾਇਆ ਵਿਆਹ
ਅਦਾਕਾਰਾ ਨੇ ਹਿਮਾਚਲ ਦੀਆਂ ਹੁਸੀਨ ਵਾਦੀਆਂ ‘ਚ ਵਿਆਹ ਕਰਵਾਇਆ ਹੈ। ਇਸ ਡੈਸਟੀਨੇਸ਼ਨ ਵੈਡਿੰਗ ‘ਚ ਤੁਸੀਂ ਵੇਖ ਸਕਦੇ ਹੋ ਕਿ ਪਿੱਛੇ ਪਹਾੜ ਨਜ਼ਰ ਆ ਰਹੇ ਹਨ। ਗੁਪਚੁਪ ਤਰੀਕੇ ਦੇ ਨਾਲ ਰਚਾਈ ਇਸ ਸ਼ਾਦੀ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਹਨ।

ਕਈ ਫ਼ਿਲਮਾਂ ਤੇ ਇਸ਼ਤਿਹਾਰਾਂ ‘ਚ ਕੀਤਾ ਕੰਮ
ਮਹਿਰੀਨ ਕੌਰ ਨੇ ਕਈ ਇਸ਼ਤਿਹਾਰਾਂ ‘ਤੇ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ। ਹਾਲਾਂਕਿ ਬਾਲੀਵੁੱਡ ‘ਚ ਉਨ੍ਹਾਂ ਨੂੰ ਏਨੀਂ ਜ਼ਿਆਦਾ ਪ੍ਰਸਿੱਧੀ ਹਾਸਲ ਨਹੀਂ ਹੋ ਸਕੀ, ਪਰ ਸਾਊਥ ਫ਼ਿਲਮਾਂ ‘ਚ ਕਈ ਦਮਦਾਰ ਕਿਰਦਾਰ ਨਿਭਾ ਕੇ ਉਨ੍ਹਾਂ ਨੇ ਸੁਰਖੀਆਂ ਵਟੋਰੀਆਂ ਹਨ।

ਮਹਿਰੀਨ ਦੇ ਪਤੀ ਦਾ ਨਾਮ ਅਰਸ਼ ਔਲਖ ਹੈ ਅਤੇ ਉਹ ਗਲੈਮਰ ਦੀ ਦੁਨੀਆ ਤੋਂ ਦੂਰ ਰਹਿੰਦੇ ਹਨ । ਦੱਸਿਆ ਜਾ ਰਿਹਾ ਹੈ ਅਰਸ਼ ਔਲਖ ਇੱਕ ਕਾਮਯਾਬ ਬਿਜਨੇਸਮੈਨ ਹਨ ।