ਧਰਮਿੰਦਰ ਦੀ ਪ੍ਰੇਅਰ ਮੀਟ ‘ਚ ਸ਼ਾਮਿਲ ਹੋਈਆਂ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ

ਅਦਾਕਾਰ ਧਰਮਿੰਦਰ ਜੋ ਕਿ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ ਸਨ। ਉਨ੍ਹਾਂ ਦੀ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ । ਇਸ ਪ੍ਰਾਰਥਨਾ ਸਭਾ ਨੂੰ ‘ਸੈਲੀਬ੍ਰੇਸ਼ਨ ਆਫ਼ ਲਾਈਫ’ ਦਾ ਨਾਂਅ ਦਿੱਤਾ ਗਿਆ।

By  Shaminder Kaur Kaler November 28th 2025 02:47 PM

ਅਦਾਕਾਰ ਧਰਮਿੰਦਰ (Dharmender Deol) ਜੋ ਕਿ ਬੀਤੇ ਦਿਨੀਂ ਇਸ ਫ਼ਾਨੀ  ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ ਸਨ। ਉਨ੍ਹਾਂ ਦੀ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ । ਇਸ ਪ੍ਰਾਰਥਨਾ ਸਭਾ ਨੂੰ ‘ਸੈਲੀਬ੍ਰੇਸ਼ਨ ਆਫ਼ ਲਾਈਫ’ ਦਾ ਨਾਂਅ ਦਿੱਤਾ ਗਿਆ।ਇਸ ਪ੍ਰੇਅਰ ਮੀਟ ‘ਚ ਸਲਮਾਨ ਖ਼ਾਨ, ਸੋਨਾਕਸ਼ੀ ਸਿਨ੍ਹਾ,   ਸ਼ਾਹਰੁਖ ਖਾਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ, ਮਾਧੁਰੀ ਦੀਕਸ਼ਿਤ, ਸੁਨੀਲ ਸ਼ੈੱਟੀ ਸਣੇ ਜੈਕੀ ਸ਼ਰਾਫ, ਸਿਧਾਰਥ ਮਲਹੋਤਰਾ, ਰਜਤ ਬੇਦੀ, ਸ਼ਬਾਨਾ ਆਜ਼ਮੀ, ਦਿਵਿਆ ਦੱਤਾ, ਮੁਕੇਸ਼ ਖੰਨਾ ਸਣੇ ਕਈ ਸਿਤਾਰੇ ਸ਼ਾਮਿਲ ਹੋਏ ।ਖ਼ਬਰਾਂ ਮੁਤਾਬਕ ਹੇਮਾ ਮਾਲਿਨੀ ਇਸ ਪ੍ਰਾਰਥਨਾ ਸਭਾ ਚੋਂ ਗਾਇਬ ਰਹੇ।ਸੰਨੀ ਦਿਓਲ ਤੇ ਬੌਬੀ ਦਿਓਲ ਦੇ ਵੱਲੋਂ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਸੀ, ਪਰ ਹੇਮਾ ਮਾਲਿਨੀ ਤੇ ਉਨ੍ਹਾਂ ਦੀਆਂ ਦੋਵੇਂ ਧੀਆਂ ਇਸ ਪ੍ਰਾਰਥਨਾ ਸਭਾ ‘ਚ ਸ਼ਾਮਿਲ ਨਹੀਂ ਹੋਈਆਂ। 

  ਹੇਮਾ ਮਾਲਿਨੀ ਨੇ ਵੱਖਰੇ ਤੌਰ ਤੇ ਕੀਤੀ ਪ੍ਰਾਰਥਨਾ ਸਭਾ 

ਹੇਮਾ ਮਾਲਿਨੀ ਦੇ ਵੱਲੋਂ ਵੱਖਰੇ ਤੌਰ ‘ਤੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਸੀ।ਹੇਮਾ ਮਾਲਿਨੀ ਦੇ ਘਰ ਪ੍ਰਾਰਥਨਾ ਸਭਾ ਕਰਵਾਈ ਗਈ ।ਬੌਨੀ ਕਪੂਰ, ਮਹਿਮਾ ਚੌਧਰੀ, ਸੁਨੀਤਾ ਆਹੂਜਾ ਤੇ ਯਸ਼ਵਰਧਨ ਆਹੂਜਾ ਵਰਗੇ ਕਈ ਸਿਤਾਰੇ ਹੇਮਾ ਮਾਲਿਨੀ ਦੇ ਘਰ ਵੀ ਪ੍ਰਾਰਥਨਾ ਸਭਾ ‘ਚ ਪਹੁੰਚੇ ਸਨ । 

ਹੇਮਾ ਮਾਲਿਨੀ ਨਾਲ ਕਰਵਾਇਆ ਸੀ ਦੂਜਾ ਵਿਆਹ 

ਅਦਾਕਾਰ ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੀਆਂ ਦੋ ਧੀਆਂ ਈਸ਼ਾ ਤੇ ਅਹਾਨਾ ਦਿਓਲ ਹਨ । ਦੱਸ ਦਈਏ ਕਿ ਧਰਮਿੰਦਰ ਤੇ ਹੇਮਾ ਮਾਲਿਨੀ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ ਅਤੇ ਇਸੇ ਦੌਰਾਨ ਹੀ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ। ਧਰਮਿੰਦਰ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਦੇ ਨਾਲ ਹੋਇਆ ਸੀ ।

 

© Copyright Galactic Television & Communications Pvt. Ltd. 2026. All rights reserved.