ਮਨੋਜ ਵਾਜਪਾਈ ਆਪਣੀ ਬੇਟੀ ਨਾਲ ਹਮੇਸ਼ਾ ਆਪਣੀ ਮਾਂ ਬੋਲੀ ’ਚ ਕਰਦਾ ਹੈ ਗੱਲ, ਇਸ ਪਿੱਛੇ ਵਜ੍ਹਾ ਹੈ ਇਹ
ਤਿੰਨ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਮਨੋਜ ਵਾਜਪਾਈ ਨੇ ਬਾਲੀਵੁੱਡ ਨੂੰ ਬੇਮਿਸਾਲ ਫਿਲਮਾਂ ਦਿੱਤੀਆਂ ਨੇ ਪਰ ਉਹਨਾਂ ਨੂੰ ਅਸਲ ਪਹਿਚਾਣ ਫਿਲਮ "ਗੈਂਗਸ ਆਫ ਵਾਸੇਪੁਰ" ਤੋਂ ਮਿਲੀ । ਇਸ ਮੁਕਾਮ ਤੇ ਪਹੁੰਚਣ ਦੇ ਬਾਵਜੂਦ ਮਨੋਜ ਵਾਜਪਈ ਆਪਣੇ ਸਭਿਆਚਾਰ ਤੇ ਮਾਤ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਹਨ ।
ਮਨੋਜ ਵਾਜਪਾਈ ( Manoj Bajpayee ) ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਵੱਖਰੀ ਪਹਿਚਾਣ ਬਣਾਈ ਹੈ । ਉਹਨਾਂ ਨੇ ਬਾਲੀਵੁੱਡ ਵਿੱਚ ਵੱਖਰੇ ਕਿਸਮ ਦੀਆਂ ਫਿਲਮਾਂ ਅਤੇ ਕਿਰਦਾਰ ਕੀਤੇ ਨੇ ਜਿਹੜੇ ਉਹਨਾਂ ਨੂੰ ਵੱਖਰੀ ਪਹਿਚਾਣ ਦਵਾਉਂਦੇ ਹਨ । ਤਿੰਨ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਮਨੋਜ ਵਾਜਪਾਈ ਨੇ ਬਾਲੀਵੁੱਡ ਨੂੰ ਬੇਮਿਸਾਲ ਫਿਲਮਾਂ ਦਿੱਤੀਆਂ ਨੇ ਪਰ ਉਹਨਾਂ ਨੂੰ ਅਸਲ ਪਹਿਚਾਣ ਫਿਲਮ "ਗੈਂਗਸ ਆਫ ਵਾਸੇਪੁਰ" ਤੋਂ ਮਿਲੀ । ਇਸ ਮੁਕਾਮ ਤੇ ਪਹੁੰਚਣ ਦੇ ਬਾਵਜੂਦ ਮਨੋਜ ਵਾਜਪਈ ਆਪਣੇ ਸਭਿਆਚਾਰ ਤੇ ਮਾਤ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਹਨ ।

ਉਹਨਾਂ ਦਾ ਮੰਨਣਾ ਏ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਆਪਣੀ ਮਾਤ ਭਾਸ਼ਾ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ । ਉਹਨਾਂ ਨੂੰ ਮਾਤ ਭਾਸ਼ਾ ਸਿਖਾਉਣੀ ਚਾਹੀਦੀ ਹੈ । ਮਨੋਜ ਵਾਜਪਈ ਹਾਲ ਹੀ ਵਿੱਚ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਪੋਡਕਾਸਟ 'ਤੇ ਪਹੁੰਚੇ ਸਨ । ਜਿਸ ਵਿੱਚ ਉਹਨਾਂ ਨੇ ਆਪਣੀ ਮਾਤ ਭਾਸ਼ਾ ਨੂੰ ਲੈ ਕੇ ਗੱਲਬਾਤ ਕੀਤੀ ਸੀ । ਮਨੋਜ ਵਾਜਪਾਈ ਨੇ ਇਸ ਪੋਡਕਾਸਟ ਵਿੱਚ ਖੁਲਾਸਾ ਕੀਤਾ ਸੀ ਕਿ ਉਹ ਆਪਣੀ ਧੀ ਅਵਾ ਨਾਇਲਾ ਨਾਲ ਹਮੇਸ਼ਾ ਆਪਣੀ ਮਾਤ ਭਾਸਾ ਵਿੱਚ ਗੱਲ ਕਰਦੇ ਨੇ ਇਸੇ ਕਰਕੇ ਅਵਾ ਨਾਇਲਾ ਦੀ ਹਿੰਦੀ ਤੇ ਪਕੜ ਬਣਦੀ ਜਾ ਰਹੀ ਹੈ । ਮਨੋਜ ਦਾ ਕਹਿਣਾ ਹੈ ਕਿ ਜੇਕਰ ਮਾਪਾ ਆਪਣੇ ਘਰ ਵਿੱਚ ਹੀ ਅਮਗਰੇਜ਼ੀ ਵਿੱਚ ਗੱਲ ਕਰਨਗੇ ਤਾਂ ਬੱਚੇ ਮਾਂ ਬੋਲੀ ਨੂੰ ਨਹੀਂ ਸਿੱਖ ਸਕਣਗੇ । ਮਨੋਜ ਵਾਜਪਾਈ ਨੇ ਦਸਿਆ ਕਿ ਉਸ ਦੀ ਧੀ ਅਵਾ ਨਾਇਲਾ ਦੀ ਹਿੰਦੀ ਤੇ ਮੁਹਾਰਤ ਵੱਧਦੀ ਜਾ ਰਹੀ ਹੈ, ਤੇ ਉਹ ਹਿੰਦੀ ਦੇ ਵਿਸ਼ੇ ਵਿੱਚ ਚੰਗੀ ਅੰਕ ਲੈ ਕੇ ਆਉਂਦੀ ਹੈ ।