ਮਨੀਸ਼ ਮਲਹੋਤਰਾ ਦੀ ਮਾਂ ਦਾ ਦਿਹਾਂਤ, ਸ਼ਰਧਾਂਜਲੀ ਦੇਣ ਲਈ ਕਈ ਸੈਲੀਬ੍ਰੇਟੀਜ਼ ਪਹੁੰਚੇ
ਮਨੀਸ਼ ਮਲਹੋਤਰਾ ਦੀ ਮਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ । ਮਨੀਸ਼ ਮਲਹੋਤਰਾ ਦੀ ਮਾਂ ਦਾ ਚੌਰਾਨਵੇਂ ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਮਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਮਨੀਸ਼ ਮਲਹੋਤਰਾ ਦੇ ਘਰ ਪਹੁੰਚੇ ।
ਮਨੀਸ਼ ਮਲਹੋਤਰਾ (Manish Malhotra) ਦੀ ਮਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ । ਮਨੀਸ਼ ਮਲਹੋਤਰਾ ਦੀ ਮਾਂ ਦਾ ਚਰਾਨਵੇਂ ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਮਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਮਨੀਸ਼ ਮਲਹੋਤਰਾ ਦੇ ਘਰ ਪਹੁੰਚੇ । ਜਿਸ ‘ਚ ਰੇਖਾ, ਕਰਣ ਜੌਹਰ, ਅਨੰਨਿਆ ਪਾਂਡੇ, ਸੋਨਾਲੀ ਬੇਂਦਰੇ ਸਣੇ ਕਈ ਵੱਡੇ ਸਿਤਾਰੇ ਸ਼ਾਮਿਲ ਸਨ ।ਇਸ ਤੋਂ ਇਲਾਵਾ ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ, ਕਿਆਰਾ ਅਡਵਾਨੀ, ਵਰੁਣ ਧਵਨ ਸਣੇ ਕਈ ਹੋਰ ਸਿਤਾਰੇ ਵੀ ਉਨ੍ਹਾਂ ਦੇ ਘਰ ਪਹੁੰਚੇ ਹਨ।
ਮਨੀਸ਼ ਮਲਹੋਤਰਾ ਦੀ ਮਾਂ ਸਨ ਸੁਦਰਸ਼ਨ
ਮਨੀਸ਼ ਮਲਹੋਤਰਾ ਦੀ ਮਾਂ ਸੁਦਰਸ਼ਨ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਨੂੰ ਹੋਇਆ ।ਉਨ੍ਹਾਂ ਦਾ ਅੰਤਿਮ ਸਸਕਾਰ ਹਿੰਦੂ ਸ਼ਮਸ਼ਾਨ ਘਾਟ, ਸਾਂਤਾ ਕਰੂਜ਼ ਵੈਸਟ, ਮੁੰਬਈ ‘ਚ ਹੋਈ ।ਦੱਸ ਦਈਏ ਕਿ 2019 ‘ਚ ਮਨੀਸ਼ ਮਲਹੋਤਰਾ ਦੇ ਪਿਤਾ ਦਾ ਦਿਹਾਂਤ ਹੋਇਆ ਸੀ ਅਤੇ ਸੱਤ ਸਾਲ ਬਾਅਦ ਉਨ੍ਹਾਂ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ ਹੈ।
ਮਨੀਸ਼ ਮਲਹੋਤਰਾ ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਹਨ। ਉਨ੍ਹਾਂ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਆਊਟ ਫਿੱਟ ਵੀ ਡਿਜ਼ਾਈਨ ਕੀਤੇ ਹਨ । ਲੋਕਾਂ ਨੂੰ ਵੀ ਉਨ੍ਹਾਂ ਦੇ ਬਣਾਏ ਡਿਜ਼ਾਈਨਰ ਕੱਪੜੇ ਕਾਫੀ ਪਸੰਦ ਆਉਂਦੇ ਹਨ।