ਮਲਾਇਕਾ ਅਰੋੜਾ ਮੇਕਅੱਪ ਕਰਨ ਦੌਰਾਨ ਖਾਣੇ ਦਾ ਅਨੰਦ ਲੈਂਦੀ ਆਈ ਨਜ਼ਰ, ਵੀਡੀਓ ਆਇਆ ਸਾਹਮਣੇ
ਮਲਾਇਕਾ ਅਰੋੜਾ ਆਪਣੀ ਫਿੱਟਨੈਸ ਦੇ ਲਈ ਜਾਣੀ ਜਾਂਦੀ ਹੈ। ਉਹ ਰੱਜ ਕੇ ਖਾਂਦੇ ਹਨ ਅਤੇ ਓਨਾਂ ਹੀ ਧਿਆਨ ਆਪਣੇ ਵਰਕ ਆਊਟ ‘ਤੇ ਵੀ ਦਿੰਦੇ ਹਨ । ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦਾਲ ਚੌਲ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ ।
ਮਲਾਇਕਾ ਅਰੋੜਾ (Malaika Arora) ਆਪਣੀ ਫਿੱਟਨੈਸ ਦੇ ਲਈ ਜਾਣੀ ਜਾਂਦੀ ਹੈ। ਉਹ ਰੱਜ ਕੇ ਖਾਂਦੇ ਹਨ ਅਤੇ ਓਨਾਂ ਹੀ ਧਿਆਨ ਆਪਣੇ ਵਰਕ ਆਊਟ ‘ਤੇ ਵੀ ਦਿੰਦੇ ਹਨ । ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦਾਲ ਚੌਲ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਮਲਾਇਕਾ ਅਰੋੜਾ ਦਾ ਵਰਕ ਫ੍ਰੰਟ
ਮਲਾਇਕਾ ਅਰੋੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਸ਼ੋਅਜ਼ ‘ਚ ਨਜ਼ਰ ਆ ਚੁੱਕੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਉਹ ਕਈ ਆਈਟਮ ਸੌਂਗ ‘ਚ ਆਪਣੀ ਬਿਹਤਰੀਨ ਪਰਫਾਰਮੈਂਸ ਦੇ ਨਾਲ ਸਮਾਂ ਬੰਨ੍ਹ ਚੁੱਕੇ ਹਨ ।

ਮਲਾਇਕਾ ਅਰੋੜਾ ਅੱਜ ਕੱਲ੍ਹ ਰਿਆਲਟੀ ਸ਼ੋਅ ‘ਚ ਨਜ਼ਰ ਆ ਰਹੇ ਹਨ । ਮਲਾਇਕਾ ਅਰੋੜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਕਾਫੀ ਉਤਰਾਅ ਚੜ੍ਹਾਅ ਭਰੀ ਰਹੀ ਹੈ । ਉਨ੍ਹਾਂ ਨੇ ਅਰਬਾਜ਼ ਖ਼ਾਨ ਦੇ ਨਾਲ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ।ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ ।

ਪਰ ਵਿਆਹ ਤੋਂ ਕਈ ਸਾਲ ਬਾਅਦ ਇਸ ਜੋੜੀ ਨੇ ਤਲਾਕ ਲੈ ਲਿਆ ਅਤੇ ਹਮੇਸ਼ਾ ਦੇ ਲਈ ਵੱਖ ਹੋ ਗਈ । ਅਰਬਾਜ਼ ਖ਼ਾਨ ਆਪਣੀ ਜ਼ਿੰਦਗੀ ‘ਚ ਅੱਗੇ ਵਧ ਗਏ ਅਤੇ ਸ਼ੁਰਾ
ਦੇ ਨਾਲ ਵਿਆਹ ਕਰਵਾ ਲਿਆ ਜਦੋਂਕਿ ਮਲਾਇਕਾ ਅਰਜੁਨ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਰਹੀ ।