ਅਰਬਾਜ਼ ਖ਼ਾਨ ਤੇ ਸ਼ੂਰਾ ਖ਼ਾਨ ਦੇ ਘਰ ਧੀ ਦੇ ਜਨਮ ਤੋਂ ਬਾਅਦ ਮਲਾਇਕਾ ਅਰੋੜਾ ਨੇ ਸਾਂਝੀ ਕੀਤੀ ਪੋਸਟ

ਬੀਤੇ ਦਿਨੀਂ ਖ਼ਾਨ ਪਰਿਵਾਰ ‘ਚ ਇੱਕ ਵਾਰ ਮੁੜ ਤੋਂ ਬੱਚੇ ਦੀ ਕਿਲਕਾਰੀ ਗੂੰਜੀ ਹੈ। ਜਿਸ ਤੋਂ ਬਾਅਦ ਪਰਿਵਾਰ ‘ਚ ਖੁਸ਼ੀ ਦਾ ਮਹੌਲ ਹੈ। ਅਰਬਾਜ਼ ਖ਼ਾਨ ਦੀ ਦੂਜੀ ਪਤਨੀ ਸ਼ੂਰਾ ਨੇ ਧੀ ਨੂੰ ਜਨਮ ਦਿੱਤਾ ਹੈ। ਜਿਸ ਤੇ ਉਨ੍ਹਾਂ ਦੀ ਸਾਬਕਾ ਪਤਨੀ ਨੇ ਚਾਰ ਦਿਨ ਬਾਅਦ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਤੋਂ ਫੈਨਸ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਮਲਾਇਕਾ ਨੇ ਸ਼ੂਰਾ ਤੇ ਅਰਬਾਜ਼ ਖ਼ਾਨ ਨੂੰ ਇਸੇ ਅੰਦਾਜ਼ ‘ਚ ਵਧਾਈ ਦਿੱਤੀ ਹੈ।

By  Shaminder Kaur Kaler October 9th 2025 11:02 AM

ਬਾਲੀਵੁੱਡ ਅਦਾਕਾਰ ਅਰਬਾਜ਼ ਖ਼ਾਨ (Arbaaz Kahn)ਬੀਤੇ ਦਿਨੀਂ ਪਿਤਾ ਬਣੇ ਹਨ । ਅਠਵੰਜਾ ਸਾਲ ਦੀ ਉਮਰ ‘ਚ ਅਰਬਾਜ਼ ਖ਼ਾਨ ਦੂਜੀ ਵਾਰ ਪਿਤਾ ਬਣੇ ਹਨ । ਉਨ੍ਹਾਂ ਦੀ ਦੂਜੀ ਪਤਨੀ ਸ਼ੂਰਾ ਖ਼ਾਨ ਨੇ ਧੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਪਰਿਵਾਰ ‘ਚ ਜਸ਼ਨ ਦਾ ਮਹੌਲ ਹੈ। ਸ਼ੂਰਾ ਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ ਹੈ। ਘਰ ਪਹੁੰਚਣ ਤੇ ਨਵ-ਜਨਮੀ ਬੱਚੀ ਦਾ ਭਰਵਾਂ ਸਵਾਗਤ ਕੀਤਾ ਗਿਆ। 

ਅਰਬਾਜ਼ ਖ਼ਾਨ ਦੀ ਸਾਬਕਾ ਪਤਨੀ ਮਲਾਇਕਾ ਨੇ ਸਾਂਝੀ ਕੀਤੀ ਪੋਸਟ

ਸ਼ੂਰਾ ਖ਼ਾਨ ਤੇ ਅਰਬਾਜ਼ ਖ਼ਾਨ ਆਪਣੀ ਨਵ-ਜਨਮੀ ਧੀ ਨੂੰ ਲੈ ਕੇ ਕਾਫੀ ਖੁਸ਼ ਹਨ, ਉੱਥੇ ਹੀ ਹੁਣ ਉਨ੍ਹਾਂ ਦੀ ਸਾਬਕਾ ਪਤਨੀ ਨੇ ਬੱਚੀ ਦੇ ਜਨਮ ਤੋਂ ਚਾਰ ਦਿਨ ਬਾਅਦ ਇੱਕ ਪੋਸਟ ਸਾਂਝੀ ਕੀਤੀ ਹੈ। ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਤਿੰਨ ਹਾਰਟ ਇਮੋਜੀ ਬਣਾਏ ਹਨ । ਜਿਸ ਤੋਂ ਸੋਸ਼ਲ ਮੀਡੀਆ ਤੇ ਫੈਨਸ ਦੇ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ, ਕੀ ਇਸ ਅੰਦਾਜ਼ ‘ਚ ਮਲਾਇਕਾ ਨੇ ਅਰਬਾਜ਼ ਤੇ ਸ਼ੂਰਾ ਨੂੰ ਵਧਾਈ ਦਿੱਤੀ ਹੈ। 

2017 ‘ਚ ਮਲਾਇਕਾ ਤੇ ਅਰਬਾਜ਼ ਦਾ ਹੋਇਆ ਸੀ ਤਲਾਕ 

ਅਰਬਾਜ਼ ਖਾਨ ਤੇ ਸ਼ੂਰਾ ਨੇ 2023 ‘ਚ ਨਿਕਾਹ ਕਰਵਾਇਆ ਸੀ ।ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ ਦਾ ਤਲਾਕ 2017 ‘ਚ ਹੋਇਆ ਸੀ । ਜਿਸ ਤੋਂ ਬਾਅਦ ਦੋਵਾਂ ਦੇ ਰਸਤਟ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਸਨ । ਅਰਬਾਜ਼ ਖ਼ਾਨ ਤੇ ਮਲਾਇਕਾ ਦਾ ਇੱਕ ਪੁੱਤਰ ਵੀ ਹੈ। ਜਿਸ ਦੇ ਨਾਲ ਮਲਾਇਕਾ ਅਰੋੜਾ ਦੇ ਅਕਸਰ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । 


© Copyright Galactic Television & Communications Pvt. Ltd. 2026. All rights reserved.