‘ਮੈਂ ਵਾਪਸ ਆਊਂਗਾ’ ਦੇ ਨਿਰਮਾਤਾਵਾਂ ਨੇ ਦਿੱਲੀ ‘ਚ ਵੰਡ ਦਾ ਸੰਤਾਪ ਭੋਗਣ ਵਾਲੇ ਲੋਕਾਂ ਦੇ ਲਈ ਰੱਖੀ ਵਿਸ਼ੇਸ਼ ਸਕ੍ਰੀਨਿੰਗ

ਦਿਲਜੀਤ ਦੋਸਾਂਝ, ਨਸੀਰੂਦੀਨ ਸ਼ਾਹ,ਸ਼ਰਵਰੀ ਤੇ ਵੇਦਾਂਗ ਰੈਨਾ ਸਟਾਰਰ ਇਹ ਫ਼ਿਲ਼ਮ ਅੱਜ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਵੰਡ ਦੇ ਦਰਦ ਦੇ ਨਾਲ-ਨਾਲ ਉੱਥੇ ਛੁੱਟ ਗਈਆਂ ਅਭੁੱਲ ਯਾਦਾਂ, ਮਿੱਤਰ ਪਿਆਰਿਆਂ ਨੂੰ ਉਹ ਚਾਹ ਕੇ ਵੀ ਭੁਲਾ ਨਹੀਂ ਪਾਉਂਦੇ। ਇਹੀ ਕੁਝ ਫ਼ਿਲਮ ‘ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਫ਼ਿਲਮ ਦੇ ਨਿਰਮਾਤਾਵਾਂ ਦੇ ਵੱਲੋਂ ਬੀਤੇ ਦਿਨ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇੱਕ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਵੰਡ ਦਾ ਸੰਤਾਪ ਭੋਗਣ ਵਾਲੇ ਲੋਕਾਂ ਨੂੰ ਸੱਦਾ ਦਿੱਤਾ ਗਿਆ।

By  Shaminder Kaur Kaler June 12th 2026 01:25 PM

ਦਿਲਜੀਤ ਦੋਸਾਂਝ, ਨਸੀਰੂਦੀਨ ਸ਼ਾਹ,ਸ਼ਰਵਰੀ ਤੇ ਵੇਦਾਂਗ ਰੈਨਾ ਸਟਾਰਰ ਇਹ ਫ਼ਿਲ਼ਮ ਅੱਜ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਵੰਡ ਦੇ ਦਰਦ ਦੇ ਨਾਲ-ਨਾਲ ਉੱਥੇ ਛੁੱਟ ਗਈਆਂ ਅਭੁੱਲ ਯਾਦਾਂ, ਮਿੱਤਰ ਪਿਆਰਿਆਂ ਨੂੰ ਉਹ ਚਾਹ ਕੇ ਵੀ ਭੁਲਾ ਨਹੀਂ ਪਾਉਂਦੇ। ਇਹੀ ਕੁਝ ਫ਼ਿਲਮ ‘ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਫ਼ਿਲਮ ਦੇ ਨਿਰਮਾਤਾਵਾਂ ਦੇ ਵੱਲੋਂ ਬੀਤੇ ਦਿਨ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇੱਕ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਵੰਡ ਦਾ ਸੰਤਾਪ ਭੋਗਣ ਵਾਲੇ  ਲੋਕਾਂ  ਨੂੰ ਸੱਦਾ ਦਿੱਤਾ ਗਿਆ।

ਇਸ ਮੌਕੇ ਸਾਬਕਾ   ਪਰਿਵਾਰਾਂ ਨੇ ਜਿਨ੍ਹਾਂ ਨੇ ਵੰਡ ਦੇ ਦਰਦ ਨੂੰ ਆਪਣੇ ਪਿੰਡੇ ‘ਤੇ ਹੰਡਾਇਆ ਸੀ ਉਨ੍ਹਾਂ ਨੇ ਵੀ ਆਪੋ ਆਪਣੀਆਂ ਕਹਾਣੀਆਂ ਨੂੰ ਸਾਂਝਾ ਕੀਤਾ । ਜਿਨ੍ਹਾਂ ਚੋਂ ਇੱਕ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ “ਮੇਰੇ ਦਾਦਾ ਦਾਦੀ ਜੀ ਸਾਨੂੰ ਦੱਸਦੇ ਸਨ ਕਿ ਉਨ੍ਹਾਂ ਨਾਲ ਕੀ ਕੁਝ ਹੋਇਆ।

ਪਹਿਲਾਂ ਉਹ ਪਾਕਿਸਤਾਨ ਤੋਂ ਅੰਮ੍ਰਿਤਸਰ ਆਏ ਅਤੇ ਅੰਮ੍ਰਿਤਸਰ ਤੋਂ ਦਿੱਲੀ ਆਏ”।ਇਸ ਮੌਕੇ ‘ਤੇ ਇੱਕ ਹੋਰ ਨੇ ਆਪਣੇ ਪਰਿਵਾਰ ਦੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ “ਵੰਡ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਪਿੱਛੇ ਛੁੱਟ ਗਈਆਂ, ਮੇਰੇ ਪਿਤਾ ਕੋਲ ਉਦੋਂ ਇੱਕ ਮੋਟਰਸਾਈਕਲ ਸੀ, ਜੋ ਕਿ ਬਿਲਕੁਲ ਨਵਾਂ ਸੀ ਅਤੇ ਹਾਲੇ ਉਸ ‘ਤੇ ਨੰਬਰ ਪਲੇਟ ਤੱਕ ਨਹੀਂ ਸੀ ਲੱਗੀ, ਸਾਨੂੰ ਉਥੇ ਹੀ ਛੱਡਣਾ ਪਿਆ ਸੀ।ਕਿਉਂ ਸਾਨੂੰ ਲੱਗਦਾ ਸੀ ਕਿ ਅਸੀਂ ਵਾਪਸ ਜਾਵਾਂਗੇ”। 

ਫ਼ਿਲਮ ਦੀ ਕੀਤੀ ਤਾਰੀਫ਼

ਸਾਬਕਾ ਪਰਿਵਾਰਾਂ ਨੇ ਇਸ ਫ਼ਿਲਮ ਦੀ ਤਾਰੀਫ਼ ਕੀਤੀ ਅਤੇ ਫ਼ਿਲਮ ਦੇ ਹਰ ਪਲ ਨੂੰ ਬਹੁਤ ਹੀ ਭਾਵੁਕ ਦੱਸਿਆ।ਇਸ ਫ਼ਿਲਮ ‘ਚ ਕੁਝ ਅਜਿਹੇ ਵੀ ਪਲ ਆਏ ਜਦੋਂ ਸਪੈਸ਼ਲ ਸਕ੍ਰੀਨਿੰਗ ਦੌਰਾਨ ਮੌਜੂਦ ਲੋਕਾਂ ਦੀਆਂ ਆਪਬੀਤੀਆਂ ਦੇ ਨਾਲ ਮੇਲ ਖਾਂਦੇ ਸਨ। ਇਸ ਫ਼ਿਲਮ ਦੀ ਮੁੱਖ ਭੂਮਿਕਾ ‘ਚ ਦਿਲਜੀਤ ਦੋਸਾਂਝ, ਸ਼ਰਵਰੀ, ਨਸੀਰੂਦੀਨ ਸ਼ਾਹ, ਵੇਦਾਂਗ ਰੈਣਾ ਮੁੱਖ ਕਿਰਦਾਰਾਂ ‘ਚ ਹਨ।ਫ਼ਿਲਮ ਅੱਜ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ।

© Copyright Galactic Television & Communications Pvt. Ltd. 2026. All rights reserved.