ਕਪਿਲ ਸ਼ਰਮਾ ਨੇ ਧੀ ਦੇ ਜਨਮ ਦਿਨ ‘ਤੇ ਕਿਊਟ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ
ਕਪਿਲ ਸ਼ਰਮਾ ਨੇ ਆਪਣੀ ਧੀ ਦਾ ਜਨਮ ਦਿਨ ਮਨਾਇਆ। ਇਸ ਮੌਕੇ ‘ਤੇ ਕਾਮੇਡੀਅਨ ਨੇ ਆਪਣੀ ਧੀ ਦੇ ਲਈ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਵੀ ਸਾਂਝੀ ਕੀਤੀ ਹੈ। ਕਪਿਲ ਸ਼ਰਮਾ ਨੇ ਲਿਖਿਆ “ਮੇਰੀ ਲਾਡੋ ਨੂੰ ਜਨਮ ਦਿਨ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ। ਯਕੀਨ ਨਹੀਂ ਹੋ ਰਿਹਾ ਕਿ ਤੂੰ ਅੱਜ ਛੇ ਸਾਲ ਦੀ ਹੋ ਗਈ ਹੈ।
ਕਪਿਲ ਸ਼ਰਮਾ (Kapil Sharma) ਨੇ ਆਪਣੀ ਧੀ ਦਾ ਜਨਮ ਦਿਨ (Daughter Birthday) ਮਨਾਇਆ। ਇਸ ਮੌਕੇ ‘ਤੇ ਕਾਮੇਡੀਅਨ ਨੇ ਆਪਣੀ ਧੀ ਦੇ ਲਈ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਵੀ ਸਾਂਝੀ ਕੀਤੀ ਹੈ। ਕਪਿਲ ਸ਼ਰਮਾ ਨੇ ਲਿਖਿਆ “ਮੇਰੀ ਲਾਡੋ ਨੂੰ ਜਨਮ ਦਿਨ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ। ਯਕੀਨ ਨਹੀਂ ਹੋ ਰਿਹਾ ਕਿ ਤੂੰ ਅੱਜ ਛੇ ਸਾਲ ਦੀ ਹੋ ਗਈ ਹੈ।ਮੈਂ ਏਨੇ ਸਾਲਾਂ ਤੋਂ ਲੋਕਾਂ ਨੂੰ ਹਸਾ ਰਿਹਾ ਹਾਂ, ਪਰ ਤੂੰ ਮੈਨੂੰ ਅਹਿਸਾਸ ਕਰਵਾਇਆ ਕਿ ਸੱਚੀ ਖੁਸ਼ੀ ਕੀ ਹੁੰਦੀ ਹੈ ਅਤੇ ਇਹੀ ਤੇਰੇ ਨਾਮ ਦਾ ਮਤਲਬ ਵੀ ਹੈ।ਸਾਡੀ ਜ਼ਿੰਦਗੀ ‘ਚ ਖੁਸ਼ੀ ਅਤੇ ਅਨੰਦ ਲਈ ਧੰਨਵਾਦ, ਮੇਰੀ ਇੰਗਲਿਸ਼ ਸੁਧਾਰਨ ਲਈ ਧੰਨਵਾਦ ਹਾਹਾ…ਪਾਪਾ ਹਾਲੇ ਸ਼ੂਟਿੰਗ ਤੇ ਹਨ ।

ਉਸ ਨੂੰ ਖਤਮ ਕਰਕੇ ਸਿੱਧਾ ਤੇਰੀ ਬਰਥਡੇ ਪਾਰਟੀ ‘ਚ ਆਉਣਗੇ ।ਤੈਨੂੰ ਪਤਾ ਹੈ ਤੇਰੇ ਪਾਪਾ ਤੈਨੂੰ ਬਹੁਤ ਪਿਆਰ ਕਰਦੇ ਹਨ। ਹੁਣ ਲਈ ਮੈਂ ਸਾਡੀ ਤਸਵੀਰ ਤੇ ਤੇਰਾ ਪਸੰਦੀਦਾ ਗਾਣਾ ਲਗਾ ਰਿਹਾ ਹਾਂ।ਭਗਵਾਨ ਮੇਰੀ ਲਾਡੋ ਨੂੰ ਆਸ਼ੀਰਵਾਦ ਦੇਵੇ”।ਕਪਿਲ ਸ਼ਰਮਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਧੀ ਦੇ ਜਨਮ ਦਿਨ ਦੀਆਂ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ।
ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ
ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗਿੰਨੀ ਚਤਰਥ ਦੇ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ । ਗਿੰਨੀ ਅਤੇ ਕਪਿਲ ਇੱਕ ਦੂਜੇ ਨੂੰ ਕਾਲਜ ਸਮੇਂ ਤੋਂ ਜਾਣਦੇ ਸਨ, ਜਿਸ ਤੋਂ ਬਾਅਦ ਦੋਵੇਂ ਕਈ ਸਾਲ ਇੱਕ ਦੂਜੇ ਦਾ ਇੰਤਜ਼ਾਰ ਕਰਦੇ ਰਹੇ ਅਤੇ ਆਖਿਰਕਾਰ ਘਰਦਿਆਂ ਨੂੰ ਵਿਆਹ ਲਈ ਰਾਜ਼ੀ ਕਰ ਲਿਆ ।