ਜ਼ਰੀਨ ਖ਼ਾਨ ਦੀ ਪ੍ਰੇਅਰ ਮੀਟ ‘ਚ ਪਹੁੰਚੇ ਜਤਿੰਦਰ ਠੋਕਰ ਖਾ ਕੇ ਡਿੱਗੇ, ਵੀਡੀਓ ਹੋ ਰਿਹਾ ਵਾਇਰਲ

ਬੀਤੇ ਦਿਨੀਂ ਸੰਜੇ ਖ਼ਾਨ ਦੀ ਪਤਨੀ ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜ਼ਰੀਨ ਖ਼ਾਨ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ । ਅਦਾਕਾਰ ਜਤਿੰਦਰ ਵੀ ਪ੍ਰੇਅਰ ਮੀਟ ‘ਚ ਸ਼ਾਮਿਲ ਹੋਣ ਦੇ ਲਈ ਆਏ ਸਨ ।

By  Shaminder Kaur Kaler November 11th 2025 01:29 PM

ਬੀਤੇ ਦਿਨੀਂ ਸੰਜੇ ਖ਼ਾਨ (Sanjay Khan) ਦੀ ਪਤਨੀ ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜ਼ਰੀਨ ਖ਼ਾਨ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ । ਅਦਾਕਾਰ ਜਤਿੰਦਰ ਵੀ ਪ੍ਰੇਅਰ ਮੀਟ ‘ਚ ਸ਼ਾਮਿਲ ਹੋਣ ਦੇ ਲਈ ਆਏ ਸਨ । ਜਿਉਂ ਹੀ ਜਤਿੰਦਰ ਪ੍ਰੇਅਰ ਮੀਟ ‘ਚ ਸ਼ਾਮਿਲ ਹੋਣ ਦੇ ਲਈ ਫਰਸ਼ ਤੇ ਪੈਰ ਰੱਖਦੇ ਹਨ ਤਾਂ ਉਨ੍ਹਾਂ ਦੇ ਪੈਰ ਨੂੰ ਠੇਡਾ ਲੱਗ ਜਾਂਦਾ ਹੈ ਅਤੇ ਉਹ ਬਹੁਤ ਬੁਰੀ ਤਰ੍ਹਾਂ ਡਿੱਗ ਪੈਂਦੇ ਹਨ ।ਸੋਸ਼ਲ ਮੀਡੀਆ ਤੇ ਜਤਿੰਦਰ ਦਾ ਇਹ ਤਸਵੀਰਾਂ ਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਬੀਤੇ ਦਿਨੀਂ ਜ਼ਰੀਨ ਖ਼ਾਨ ਦਾ ਹੋਇਆ ਦਿਹਾਂਤ 

ਦੱਸ ਦਈਏ ਕਿ ਸੰਜੇ ਖ਼ਾਨ ਦੀ ਪਤਨੀ ਤੇ ਸੂਸੈਨ ਖ਼ਾਨ ਤੇ ਜਾਇਦ ਦੀ ਮਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਜ਼ਰੀਨ ਖ਼ਾਨ ਨੇ ਕਈ ਫ਼ਿਲਮਾਂ ‘ਚ ਕੰਮ ਵੀ ਕੀਤਾ ਸੀ ਅਤੇ ਸੰਜੇ ਖ਼ਾਨ ਦੇ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਕੰਮ ਕਰਨਾ ਬੰਦ ਕਰ ਦਿੱਤਾ ਸੀ । ਉਨ੍ਹਾਂ ਦੀ ਇੱਕ ਧੀ ਤੇ ਇੱਕ ਪੁੱਤਰ ਹਨ । ਸੂਸੈਨ ਖ਼ਾਨ ਰਿਤਿਕ ਰੌਸ਼ਨ ਦੇ ਨਾਲ ਵਿਆਹੀ ਹੋਈ ਸੀ, ਪਰ ਕੁਝ ਸਾਲ ਪਹਿਲਾਂ ਹੀ ਦੋਨਾਂ ਦਾ ਤਲਾਕ ਹੋ ਗਿਆ ਸੀ । ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ । ਜ਼ਰੀਨ ਖ਼ਾਨ ਦਾ ਅੰਤਿਮ ਸਸਕਾਰ ਵੀ ਹਿੰਦੂ ਰੀਤੀ ਰਿਵਾਜ਼ ਮੁਤਾਬਕ ਕੀਤਾ ਗਿਆ ਸੀ । 


© Copyright Galactic Television & Communications Pvt. Ltd. 2026. All rights reserved.