ਜਯਾ ਬੱਚਨ ਮੀਡੀਆ ਕਰਮੀਆਂ ਦੇ ਨਾਲ ਹੱਸਦੀ ਨਜ਼ਰ ਆਈ, ਦੱਸੀ ਮੀਡੀਆ ਨਾਲ ਨਰਾਜ਼ਗੀ ਦੀ ਅਸਲੀ ਵਜ੍ਹਾ
ਹੁਣ ਮੁੜ ਤੋਂ ਅਦਾਕਾਰਾ ਜਯਾ ਬੱਚਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਮੀਡੀਆ ਕਰਮੀਆਂ ਦੇ ਨਾਲ ਮੁਸਕਰਾਉਂਦੀ ਹੋਈ ਦਿਖਾਈ ਦੇ ਰਹੀ ਹੈ।
ਅਦਾਕਾਰਾ ਜਯਾ ਬੱਚਨ (Jaya Bachchan)ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਜਿਸ ‘ਚ ਉਹ ਅਕਸਰ ਮੀਡੀਆ ਕਰਮੀਆਂ ਦੇ ਵਰਤਾਅ ‘ਤੇ ਨਰਾਜ਼ਗੀ ਜਤਾਉਂਦੀ ਹੋਈ ਨਜ਼ਰ ਆਉਂਦੀ ਹੈ। ਬੀਤੇ ਦਿਨੀਂ ਵੀ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਮੀਡੀਆ ਕਰਮੀਆਂ ਨੂੰ ਮੂੰਹ ਬੰਦ ਰੱਖਣ ਦੇ ਲਈ ਹਿਦਾਇਤ ਦਿੰਦੀ ਹੋਈ ਅਤੇ ਘੂਰਦੀ ਹੋਈ ਨਜ਼ਰ ਆਈ ਸੀ । ਹੁਣ ਮੁੜ ਤੋਂ ਅਦਾਕਾਰਾ ਜਯਾ ਬੱਚਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਮੀਡੀਆ ਕਰਮੀਆਂ ਦੇ ਨਾਲ ਮੁਸਕਰਾਉਂਦੀ ਹੋਈ ਦਿਖਾਈ ਦੇ ਰਹੀ ਹੈ।

ਅਦਾਕਾਰਾ ਨੇ ਦੱਸੀ ਨਰਾਜ਼ਗੀ ਦੀ ਵਜ੍ਹਾ
ਅਦਾਕਾਰਾ ਜਯਾ ਬੱਚਨ ਨੇ ਆਪਣੀ ਨਰਾਜ਼ਗੀ ਦਾ ਅਸਲ ਕਾਰਨ ਦੱਸਿਆ ।ਅਦਾਕਾਰਾ ਵੀਡੀਓ ‘ਚ ਕਹਿ ਰਹੀ ਹੈ ਕਿ ਫੋਟੋ ਲੈਣ ਵਾਲੀ ਜਗ੍ਹਾ ‘ਤੇ ਤਸਵੀਰ ਲਿਆ ਕਰੋ। ਇੱਥੇ ਤਸਵੀਰ ਲੈਣ ਤੇ ਕੋਈ ਮਨਾਹੀ ਨਹੀਂ ਹੈ, ਪਰ ਜਦੋਂ ਤੁਸੀਂ ਚੋਰੀ ਛਿਪੇ ਤਸਵੀਰਾਂ ਲੈਂਦੇ ਹੋ ਤਾਂ ਉਹ ਮੈਨੂੰ ਪਸੰਦ ਨਹੀਂ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
ਅਦਾਕਾਰਾ ਜਯਾ ਬੱਚਨ ਦੀ ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਜਯਾ ਬੱਚਨ ਅਕਸਰ ਮੀਡੀਆ ਤੋਂ ਦੂਰੀ ਬਣਾਈ ਰੱਖਦੀ ਹੈ। ਉਹ ਅਕਸਰ ਆਪਣੀ ਧੀ ਸ਼ਵੇਤਾ ਬੱਚਨ ਦੇ ਨਾਲ ਦਿਖਾਈ ਦਿੰਦੀ ਹੈ। ਜਯਾ ਬੱਚਨ ਤੋਂ ਪਹਿਲਾਂ ਅਮਿਤਾਭ ਰੇਖਾ ਦੇ ਨਾਲ ਰਿਲੇਸ਼ਨ ‘ਚ ਸਨ ਅਤੇ ਦੋਵਾਂ ਦੇ ਅਫੇਅਰ ਦੇ ਚਰਚੇ ਆ ਮਸਨ ।ਪਰ ਬਾਅਦ ‘ਚ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਸਨ ।