ਮੀਡੀਆ ਕਰਮੀਆਂ ਤੇ ਭੜਕੀ ਜਯਾ ਬੱਚਨ, ਕਿਹਾ ‘ਮੂੰਹ ਬੰਦ ਰੱਖੋ’

ਜਯਾ ਬੱਚਨ ਆਪਣੇ ਗਰਮ ਮਿਜਾਜ਼ ਦੇ ਲਈ ਜਾਣੀ ਜਾਂਦੀ ਹੈ। ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਆਪਣੀ ਬੇਟੀ ਸ਼ਵੇਤਾ ਬੱਚਨ ਦੇ ਨਾਲ ਨਜ਼ਰ ਆ ਰਹੀ ਹੈ।

By  Shaminder Kaur Kaler November 15th 2025 05:33 PM

ਜਯਾ ਬੱਚਨ ( Jaya Bachchan) ਆਪਣੇ ਗਰਮ ਮਿਜਾਜ਼ ਦੇ ਲਈ ਜਾਣੀ ਜਾਂਦੀ ਹੈ। ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਆਪਣੀ ਬੇਟੀ ਸ਼ਵੇਤਾ ਬੱਚਨ ਦੇ ਨਾਲ ਨਜ਼ਰ ਆ ਰਹੀ ਹੈ।ਜਿਉਂ ਹੀ ਅਦਾਕਾਰਾ ਪ੍ਰੋਗਰਾਮ ਵਾਲੇ ਸਥਾਨ ਤੇ ਪਹੁੰਚੀ ਤਾਂ ਮੀਡੀਆ ਕਰਮੀ ਉਸ ਦੀਆਂ ਤਸਵੀਰਾਂ ਖਿੱਚਣ ਲੱਗ ਪਏ ਅਤੇ ਬਾਏ ਕਹਿਣ ਲੱਗੇ ।ਜਿਸ ‘ਤੇ ਜਯਾ ਬੱਚਨ ਭੜਕ ਗਈ ਅਤੇ ਉਨ੍ਹਾਂ ਨੂੰ ਕਿਹਾ ਇਨਅਫ, ਆਪ ਨਾ ਮੂੰਹ ਬੰਦ ਰੱਖੋ ਫੋਟੋ ਲਓ ਬਸ’।ਜਿਸ ਤੋਂ ਬਾਅਦ ਜਯਾ ਨੂੰ ਉਨ੍ਹਾਂ ਦੀ ਸ਼ਵੇਤਾ ਬੱਚਨ ਫੜ੍ਹ ਕੇ ਲੈ ਜਾਂਦੀ ਹੈ। ਜਯਾ ਬੱਚਨ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। 

ਜਯਾ ਬੱਚਨ ਅਕਸਰ ਇਸ ਤਰ੍ਹਾਂ ਦਾ ਕਰਦੀ ਵਰਤਾਉ 

ਜਯਾ ਬੱਚਨ ਅਕਸਰ ਮੀਡੀਆ ਕਰਮੀਆਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਉ ਕਰਦੀ ਹੋਈ ਨਜ਼ਰ ਆਉਂਦੀ ਹੈ। ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਉਹ ਖੁਸ਼ਮਿਜਾਜ਼ ਤਰੀਕੇ ਦੇ ਨਾਲ ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਕਰਦੀ ਹੋਵੇ ।ਸੋਸ਼ਲ ਮੀਡੀਆ ਯੂਜ਼ਰ ਵੀ ਜਯਾ ਦੇ ਇਸ ਵਰਤਾਉ ਤੇ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆਏ ਅਤੇ ਕੁਝ ਨੇ ਮੀਡੀਆ ਕਰਮੀਆਂ ਦਾ ਪੱਖ ਲਿਆ ਜਦੋਂਕਿ ਕੁਝ ਜਯਾ ਬੱਚਨ ਦੇ ਹੱਕ ‘ਚ ਬੋਲਦੇ ਹੋਏ ਨਜ਼ਰ ਆਏ ।ਜਯਾ ਬੱਚਨ ਬਾਲੀਵੁੱਡ ਇੰਡਸਟਰੀ ‘ਚ ਕਾਫੀ ਸਰਗਰਮ ਰਹੀ ਹੈ ਅਤੇ ਉਸ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਸ਼ੋਅਲੇ, ਗੁੱਡੀ ਸਣੇ ਕਈ ਯਾਦਗਾਰ ਫ਼ਿਲਮਾਂ ‘ਚ ਅਹਿਮ ਕਿਰਦਾਰ ਨਿਭਾਏ ਹਨ । 

 

© Copyright Galactic Television & Communications Pvt. Ltd. 2026. All rights reserved.