ਅੰਸ਼ੁਲਾ ਕਪੂਰ ਦੀ ਰਿਸੈਪਸ਼ਨ ਪਾਰਟੀ ‘ਚ ਜੈਕੀ ਸ਼ਰਾਫ ਗਿਫਟ ‘ਚ ਲੈ ਕੇ ਪਹੁੰਚੇ ਪੌਦਾ, ਵੇਖੋ ਅੰਸ਼ੁਲਾ ਦਾ ਰਿਐਕਸ਼ਨ

ਬੀਤੇ ਦਿਨੀਂ ਅਰਜੁਨ ਕਪੂਰ ਦੀ ਭੈਣ ਤੇ ਬੌਨੀ ਕਪੂਰ ਦੀ ਧੀ ਅੰਸ਼ੁਲਾ ਵਿਆਹ ਦੇ ਬੰਧਨ ‘ਚ ਬੱਝ ਗਈ । ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਹੁਣ ਅੰਸ਼ੁਲਾ ਕਪੂਰ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਹੋਏ ਹਨ।

By  Shaminder Kaur Kaler July 8th 2026 03:43 PM -- Updated: July 8th 2026 03:48 PM

ਬੀਤੇ ਦਿਨੀਂ ਅਰਜੁਨ ਕਪੂਰ ਦੀ ਭੈਣ ਤੇ ਬੌਨੀ ਕਪੂਰ ਦੀ ਧੀ ਅੰਸ਼ੁਲਾ ਵਿਆਹ ਦੇ ਬੰਧਨ ‘ਚ ਬੱਝ ਗਈ । ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਹੁਣ ਅੰਸ਼ੁਲਾ ਕਪੂਰ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਹੋਏ ਹਨ।

ਅਦਾਕਾਰ ਜੈਕੀ ਸ਼ਰਾਫ ਵੀ ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ‘ਚ ਪਹੁੰਚੇ ਅਤੇ ਉਨ੍ਹਾਂ ਨੇ ਅੰਸ਼ੁਲਾ ਦੇ ਲਈ ਗਿਫਟ ਦੇ ਤੌਰ ‘ਤੇ ਇੱਕ ਪੌਦਾ ਲੈ ਕੇ ਗਏ ।ਇਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿਵੇਂ ਅੰਸ਼ੁਲਾ ਜੈਕੀ ਸ਼ਰਾਫ ਨੂੰ ਵੇਖ ਕੇ ਹੈਰਾਨ ਹੋ ਗਈ । ਅੰਸ਼ੁਲਾ ਦਾ ਰਿਐਕਸ਼ਨ ਵੇਖਣ ਵਾਲਾ ਸੀ। 

ਅੰਸ਼ੁਲਾ ਕਪੂਰ ਦੀ ਬੀਤੇ ਸਾਲ ਹੋਈ ਸੀ ਮੰਗਣੀ 

ਅੰਸ਼ੁਲਾ ਕਪੂਰ ਦੀ ਬੀਤੇ ਸਾਲ ਮੰਗਣੀ ਹੋਈ ਸੀ ਅਤੇ ਉਹ ਆਪਣੇ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਡ ਵੀ ਸੀ। ਰੋਹਨ ਠੱਕਰ ਪੇਸ਼ੇ ਤੋਂ ਸਕਰੀਨ ਰਾਈਟਰ ਹਨ ਅਤੇ ਉਹ ਕਰਣ ਜੌਹਰ ਦੀ ਕੰਪਨੀ ‘ਧਰਮਾਟਿਕ ਐਂਟਰਟੇਨਮੈਂਟ’ ਦੇ ਲਈ ਕੰਮ ਕਰਦੇ ਹਨ।

ਇੰਟਰਨੈੱਟ ‘ਤੇ ਅੰਸ਼ੁਲਾ ਦੇ ਵਿਆਹ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਵਿਆਹ ਸਮਾਰੋਹ ਨੂੰ ਹਾਲਾਂਕਿ ਬਹੁਤ ਨਿੱਜੀ ਰੱਖਿਆ ਗਿਆ ਸੀ, ਪਰ ਇਸ ਦੇ ਬਾਵਜੂਦ ਵਿਆਹ ਦੀਆਂ ਕਈ ਤਸਵੀਰਾਂ ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। 

© Copyright Galactic Television & Communications Pvt. Ltd. 2026. All rights reserved.