ਕੰਟੈਂਟ ਕ੍ਰਿਏਟਰ ਦੇ ਨਾਲ ਰਾਹੁਲ ਰਾਏ ਨੇ ਬਣਾਇਆ ਵੀਡੀਓ, ਯੂਜ਼ਰਸ ਨੇ ਕਿਹਾ “ਅਜਿਹੀ ਕੀ ਮਜਬੂਰੀ……”

ਰਾਹੁਲ ਰਾਏ ਨੇ ਨੱਬੇ ਦੇ ਦਹਾਕੇ ‘ਚ ‘ਆਸ਼ਿਕੀ’ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ਕੀਤੀਆਂ ਅਤੇ ਫਿਰ ਅਚਾਨਕ ਫ਼ਿਲਮਾਂ ਤੋਂ ਦੂਰ ਹੋ ਗਏ । ਇਸ ਤੋਂ ਬਾਅਦ ਉਹ ਫ਼ਿਲਮ ਇੰਡਸਟਰੀ ਚੋਂ ਗਾਇਬ ਹੀ ਹੋ ਗਏ ਸਨ ।ਕੁਝ ਸਮਾਂ ਪਹਿਲਾਂ ਉਹ ਬਿੱਗ ਬੌਸ ‘ਚ ਨਜ਼ਰ ਆਏ ਸਨ।

By  Shaminder Kaur Kaler April 30th 2026 11:00 AM

ਰਾਹੁਲ ਰਾਏ ਨੇ ਨੱਬੇ ਦੇ ਦਹਾਕੇ ‘ਚ ‘ਆਸ਼ਿਕੀ’ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ਕੀਤੀਆਂ ਅਤੇ ਫਿਰ ਅਚਾਨਕ ਫ਼ਿਲਮਾਂ ਤੋਂ ਦੂਰ ਹੋ ਗਏ । ਇਸ ਤੋਂ ਬਾਅਦ ਉਹ ਫ਼ਿਲਮ ਇੰਡਸਟਰੀ ਚੋਂ ਗਾਇਬ ਹੀ ਹੋ ਗਏ ਸਨ ।ਕੁਝ ਸਮਾਂ ਪਹਿਲਾਂ ਉਹ ਬਿੱਗ ਬੌਸ ‘ਚ ਨਜ਼ਰ ਆਏ ਸਨ।ਪਰ ਇਸ ਤੋਂ ਬਾਅਦ ਉਹ ਫਿਰ ਕਿਸੇ ਵੀ ਪ੍ਰੋਜੈਕਟ ‘ਚ ਦਿਖਾਈ ਨਹੀਂ ਦਿੱਤੇ ।


ਪਰ ਹੁਣ ਰਾਹੁਲ ਉਸ ਵੇਲੇ ਮੁੜ ਤੋਂ ਚਰਚਾ ‘ਚ ਆ ਗਏ ਜਦੋਂ ਉਨ੍ਹਾਂ ਨੇ ਇੱਕ ਕੰਟੈਂਟ ਕ੍ਰਿਏਟਰ ਦੇ ਨਾਲ ਵੀਡੀਓ ਬਣਾਇਆ । ਇਸ ਵੀਡੀਓ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰ ਕਿਸੇ ਕੰਟੈਂਟ ਕ੍ਰਿਏਟਰ ਦੇ ਨਾਲ ਰੋਮਾਂਟਿਕ ਗੀਤ ‘ਤੇ ਡਾਂਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਅਦਾਕਾਰ ਦੇ ਹੋਰ ਵੀ ਕਈ ਵੀਡੀਓ ਇਸ ਪੇਜ ‘ਤੇ ਮੌਜੂਦ ਹਨ।

ਵੀਡੀਓ ‘ਚ ਡਾ. ਘਡਾਗੇ ਦੇਸਾਈ ਦੇ ਨਾਲ ਦਿਖਾਈ ਦੇ ਰਹੇ ਹਨ ਅਤੇ ‘ਤੇਰੇ ਦਰ ਪੇ ਸਨਮ’ ‘ਤੇ ਡਾਂਸ ਕਰ ਰਹੇ ਹਨ । ਇਹ ਗਾਣਾ 1993 ‘ਚ ਆਈ ਫ਼ਿਲਮ ‘ਫਿਰ ਤੇਰੀ ਕਹਾਣੀ ਯਾਦ ਆਈ’ ਦਾ ਹੈ।

ਜਿਸ ‘ਚ ਰਾਹੁਲ ਰਾਏ ਦੇ ਨਾਲ ਅਦਾਕਾਰਾ ਪੂਜਾ ਭੱਟ ਨਜ਼ਰ ਆਈ ਸੀ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਇਆ ਹੈ ਅਤੇ ਇਸ ਨੂੰ 3.2 ਮਿਲੀਅਨ ਵਾਰ ਵੇਖਿਆ ਗਿਆ ਹੈ। 

© Copyright Galactic Television & Communications Pvt. Ltd. 2026. All rights reserved.