ਨੱਬੇ ਦੇ ਦਹਾਕੇ ‘ਚ ਬੋਲਦੀ ਸੀ ਇਸ ਅਦਾਕਾਰਾ ਦੇ ਨਾਮ ਦੀ ਤੂਤੀ, ਰਿਸ਼ੀ ਕਪੂਰ ਸੀ ਅਦਾਕਾਰਾ ਦਾ ਕ੍ਰਸ਼

ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਸਿਤਾਰਿਆਂ ਦੇ ਬਾਰੇ ਜਾਨਣ ਦੀ ਬਹੁਤ ਇੱਛਾ ਰਹਿੰਦੀ ਹੈ। ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਹੁੰਦਾ ਹੈ।ਉਹ ਸਮਾਜ ‘ਚ ਆਮ ਲੋਕਾਂ ਦੇ ਨਾਲ ਕਿਵੇਂ ਵਿਚਰਦੇ ਨੇ ਇਹ ਸਭ ਜਾਨਣ ਦੀ ਇੱਛਾ ਸਿਤਾਰਿਆਂ ਦੇ ਫੈਨਸ ਨੂੰ ਹੁੰਦੀ ਹੈ। ਪਰ ਉਨ੍ਹਾਂ ਦੇ ਪਸੰਦੀਦਾ ਸਿਤਾਰੇ ਬਚਪਨ ‘ਚ ਕਿਵੇਂ ਦੇ ਦਿਖਾਈ ਦਿੰਦੇ ਸਨ ਅਤੇ ਉਨ੍ਹਾਂ ਦੇ ਬਚਪਨ ਦੇ ਨਾਲ ਸਬੰਧਤ ਗੱਲਾਂ ਜਾਨਣ ‘ਚ ਵੀ ਫੈਨਸ ਨੂੰ ਬਹੁਤ ਜ਼ਿਆਦਾ ਦਿਲਚਸਪੀ ਹੁੰਦੀ ਹੈ।

By  Shaminder Kaur Kaler March 12th 2026 01:12 PM -- Updated: March 12th 2026 01:15 PM

ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਸਿਤਾਰਿਆਂ ਦੇ ਬਾਰੇ ਜਾਨਣ ਦੀ ਬਹੁਤ ਇੱਛਾ ਰਹਿੰਦੀ ਹੈ। ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਹੁੰਦਾ ਹੈ।ਉਹ ਸਮਾਜ ‘ਚ ਆਮ ਲੋਕਾਂ ਦੇ ਨਾਲ ਕਿਵੇਂ ਵਿਚਰਦੇ ਨੇ ਇਹ ਸਭ ਜਾਨਣ ਦੀ ਇੱਛਾ ਸਿਤਾਰਿਆਂ ਦੇ ਫੈਨਸ ਨੂੰ ਹੁੰਦੀ ਹੈ। ਪਰ ਉਨ੍ਹਾਂ ਦੇ ਪਸੰਦੀਦਾ ਸਿਤਾਰੇ ਬਚਪਨ ‘ਚ ਕਿਵੇਂ ਦੇ ਦਿਖਾਈ ਦਿੰਦੇ ਸਨ ਅਤੇ ਉਨ੍ਹਾਂ ਦੇ ਬਚਪਨ ਦੇ ਨਾਲ ਸਬੰਧਤ ਗੱਲਾਂ ਜਾਨਣ ‘ਚ ਵੀ ਫੈਨਸ ਨੂੰ ਬਹੁਤ ਜ਼ਿਆਦਾ ਦਿਲਚਸਪੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਨ ।


ਜਿਸ ਨੂੰ ਬਚਪਨ ਤੋਂ ਹੀ ਫ਼ਿਲਮੀ ਮਹੌਲ ਮਿਲਿਆ ਸੀ ਅਤੇ ਉਸ ਦੇ ਬਚਪਨ ਦੀ ਇੱਕ ਤਸਵੀਰ ਸਾਹਮਣੇ ਆਈ ਹੈ।ਜਿਸ ‘ਚ ਉਹ ਰਿਸ਼ੀ ਕਪੂਰ ਦੇ ਵਿਆਹ ‘ਚ ਨਜ਼ਰ ਆ ਰਹੀ ਹੈ। ਤਸਵੀਰ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਣਾ ਹੈ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ। ਨਹੀਂ ਪਤਾ ਲੱਗਿਆ ਤਾਂ ਅਸੀਂ ਇੱਕ ਹਿੰਟ ਹੋਰ ਦਿੰਦੇ ਹਾਂ। ਅਸੀਂ ਗੱਲ ਕਰ ਰਹੇ ਹਾਂ ਮਸਤ ਮਸਤ ਗਰਲ ਦੇ ਬਾਰੇ । ਹਾਲੇ ਵੀ ਸਮਝ ਨਹੀਂ ਲੱਗੀ ਤਾਂ ਚੱਲੋ ਅਸੀਂ ਹੀ ਤੁਹਾਨੂੰ ਦੱਸਦੇ ਹਾਂ ।ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਰਵੀਨਾ ਟੰਡਨ ਦੇ ਬਾਰੇ । ਜੋ ਰਿਸ਼ੀ ਕਪੂਰ ਤੇ ਨੀਤੂ ਕਪੂਰ ਦੇ ਵਿਆਹ ‘ਚ ਸ਼ਾਮਿਲ ਹੋਈ ਸੀ । 


 ਰਿਸ਼ੀ ਕਪੂਰ ‘ਤੇ ਸੀ ਕ੍ਰਸ਼ 

ਰਵੀਨਾ ਟੰਡਨ ਨੂੰ ਆਪਣੇ ਕਰੀਅਰ ਦੇ ਦੌਰਾਨ ਇੱਕ ਵਾਰ ਰਣਬੀਰ ਕਪੂਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ ।ਪਰ ਰਵੀਨਾ ਟੰਡਨ ਦਾ ਰਿਸ਼ੀ ਕਪੂਰ ਤੇ ਕ੍ਰਸ਼ ਸੀ । ਇਸ ਦਾ ਖੁਲਾਸਾ ਖੁਦ ਰਵੀਨਾ ਟੰਡਨ ਨੇ ਇੱਕ ਇੰਟਰਵਿਊ ‘ਚ ਕੀਤਾ ਸੀ ।ਉਨ੍ਹਾਂ  ਨੇ ਕਿਹਾ ਵੀ ਸੀ ਕਿ ਰਣਬੀਰ ਕਪੂਰ ਨੂੰ ਵੇਖਦੇ ਹੀ ਉਨ੍ਹਾਂ ਨੂੰ ਰਿਸ਼ੀ ਕਪੂਰ ਦੀ ਯਾਦ ਆ ਜਾਂਦੀ ਹੈ। 

ਖੁਦਕੁਸ਼ੀ ਦੀ ਕੋਸ਼ਿਸ਼ 

ਰਵੀਨਾ ਟੰਡਨ ਨੇ ਆਪਣੀ ਜ਼ਿੰਦਗੀ ‘ਚ ਬੜੇ ਹੀ ਉਤਰਾਅ ਚੜ੍ਹਾਅ ਵੇਖੇ ਹਨ।ਰਵੀਨਾ ਟੰਡਨ ਤੇ ਅਕਸ਼ੇ ਕੁਮਾਰ ਦੇ ਰੋਮਾਂਸ ਨੇ ਵੀ ਖੂਬ ਸੁਰਖੀਆਂ ਵਟੋਰੀਆਂ ਸਨ ।ਖ਼ਬਰਾਂ ਮੁਤਾਬਕ ਦੋਵਾਂ ਦਾ ਰਿਸ਼ਤਾ ਮੰਗਣੇ ਤੱਕ ਪਹੁੰਚ ਗਿਆ ਸੀ।ਪਰ ਦੋਵਾਂ ਦਰਮਿਆਨ ਕੁਝ ਅਜਿਹਾ ਹੋਇਆ ਕਿ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਸਨ। ਜਿਸ ਤੋਂ ਬਾਅਦ ਅਦਾਕਾਰਾ ਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ।ਸਮੇਂ ਦੇ ਨਾਲ ਨਾਲ ਕਰੀਨਾ ਇਸ ਗਮ ਚੋਂ ੳ ੁੱਭਰੀ ਤੇ ਉਸ ਨੇ ਕਾਰੋਬਾਰੀ ਅਨਿਲ ਥਡਾਨੀ ਦੇ ਨਾਲ ਵਿਆਹ ਕਰਵਾਇਆ।


© Copyright Galactic Television & Communications Pvt. Ltd. 2026. All rights reserved.