ਅਦਾਕਾਰਾ ਹੁਮਾ ਕੁਰੈਸ਼ੀ ਗੂੰਗੀ ਬੋਲੀ ਕਿੱਲਰ ਬਣ ਕੇ ਆਈ, ਵੇਖੋ “ਬੇਬੀ ਡੂ ਡਾਈ ਡੂ” ਦਾ ਟੀਜ਼ਰ

ਅਦਾਕਾਰਾ ਹੁਮਾ ਕੁਰੈਸ਼ੀ ਦੀ ਫ਼ਿਲਮ “ਬੇਬੀ ਡੂ ਡਾਈ ਡੂ” ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਅਦਾਕਾਰਾ ਹੁਮਾ ਕੁਰੈਸ਼ੀ ਨੇ ਗੂੰਗੀ ਤੇ ਬੋਲੀ ਮਹਿਲਾ ਦਾ ਕਿਰਦਾਰ ਨਿਭਾਇਆ ਹੈ। ਜੋ ਇੱਕ ਕਿੱਲਰ ਹੈ, ਟੀਜ਼ਰ ‘ਚ ਹੁਮਾ ਕੁਰੈਸ਼ੀ ਦਾ ਇਹ ਰੂਪ ਵੇਖ ਕੇ ਫੈਨਸ ਵੀ ਹੈਰਾਨ ਹਨ।

By  Shaminder Kaur Kaler June 9th 2026 03:25 PM

ਅਦਾਕਾਰਾ ਹੁਮਾ ਕੁਰੈਸ਼ੀ ਦੀ ਫ਼ਿਲਮ “ਬੇਬੀ ਡੂ ਡਾਈ ਡੂ” ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਅਦਾਕਾਰਾ ਹੁਮਾ ਕੁਰੈਸ਼ੀ ਨੇ ਗੂੰਗੀ ਤੇ ਬੋਲੀ ਮਹਿਲਾ ਦਾ ਕਿਰਦਾਰ ਨਿਭਾਇਆ ਹੈ। ਜੋ ਇੱਕ ਕਿੱਲਰ ਹੈ, ਟੀਜ਼ਰ ‘ਚ ਹੁਮਾ ਕੁਰੈਸ਼ੀ ਦਾ ਇਹ ਰੂਪ ਵੇਖ ਕੇ ਫੈਨਸ ਵੀ ਹੈਰਾਨ ਹਨ। ਫ਼ਿਲਮ ਦੇ ਕੁਝ ਕੁ ਮਿੰਟ ਦੇ ਇਸ  ਟੀਜ਼ਰ ਹੁਮਾ ਕੁਰੈਸ਼ੀ ਇੱਕ ਹਿੱਟ ਵੁਮੈਨ ਦੇ ਕਿਰਦਾਰ ‘ਚ ਦਿਖਾਈ ਦੇਵੇਗੀ।


ਅਦਾਕਾਰਾ ਦਾ ਅੰਦਾਜ਼ ਕਾਫੀ ਬੇਖੌਫ ਅਤੇ ਧਾਕੜ ਹੈ। ਇਹ ਕਹਾਣੀ ਇੱਕ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਆਪਣੀ ਭੈਣ ਦੇ ਕਤਲ ਦਾ ਬਦਲਾ ਲੈਂਦੀ ਹੈ। ਟੀਜ਼ਰ ‘ਚ ਦਿਖਾਈ ਦੇ ਰਿਹਾ ਹੈ ਕਿ ਮੁੰਬਈ ‘ਚ ਲਗਾਤਾਰ ਕਤਲ ਹੋ ਰਹੇ ਹਨ । ਪਰ ਇਹ ਕਤਲ ਕੌਣ ਤੇ ਕਿਉੇਂ ਕਰ ਰਿਹਾ ਹੈ, ਇਸ ਬਾਰੇ ਖੁਲਾਸਾ ਨਹੀਂ ਹੋ ਪਾਉਂਦਾ। ਪਰ ਕੁਝ ਲੰਮੀ ਜਾਂਚ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਨ੍ਹਾਂ ਕਤਲਾਂ ਦੇ ਪਿੱਛੇ ਇੱਕ ਮਹਿਲਾ ਦਾ ਹੱਥ ਹੈ।


ਟੀਜ਼ਰ ਦੀ ਸ਼ੁਰੂਆਤ ਕਤਲ ਦੇ ਵਿਜ਼ੂਅਲਸ ਤੋਂ ਹੁੰਦੀ ਹੇ। ਜਿਸ ‘ਚ ਦਿਖਾਇਆ ਗਿਆ ਹੈ ਕਿ ਸ਼ਹਿਰ ‘ਚ ਪਿਛਲੇ ਪੱਚੀ ਦਿਨਾਂ ਤੋਂ ਇਹ ਤੀਜਾ ਕਤਲ ਹੈ, ਪਰ ਇਸ ਸ਼ਹਿਰ ਨੂੰ ਕੋਈ ਫਰਕ ਨਹੀਂ ਪੈਂਦਾ। ਹਰ ਕੋਈ ਇਨ੍ਹਾਂ ਕਤਲਾਂ ਦੇ ਕਾਤਲ ਬਾਰੇ ਜਾਨਣਾ ਚਾਹੁੰਦਾ ਹੈ, ਪਰ ਕਾਤਲ ਬਾਰੇ ਪਤਾ ਨਹੀਂ ਚੱਲ ਪਾਉਂਦਾ । ਪੁਲਿਸ ਲਈ ਇਹ ਕਾਤਲ ਸਿਰ ਦਰਦ ਬਣਿਆ ਹੋਇਆ ਹੈ।ਪਰ ਆਖਿਰਕਾਰ ਕਾਤਲ ਦੀ ਭੈਣ ਸਾਹਮਣੇ ਆਉਂਦੀ ਹੈ ਜੋ ਆਪਣੀ ਭੈਣ ਬਾਰੇ ਕਈ ਖੁਲਾਸੇ ਕਰਦੀ ਹੈ। 

 

© Copyright Galactic Television & Communications Pvt. Ltd. 2026. All rights reserved.