ਅਮਿਤਾਭ ਬੱਚਨ ਦੀ ਇੱਕ ਝਲਕ ਪਾਉਣ ਦੇ ਲਈ ਇੱਕਠੇ ਹੋਏ ਘਰ ਦੇ ਬਾਹਰ ਫੈਨਸ, ਇੱਕ ਫੈਨਸ ਹੋਇਆ ਬੇਹੋਸ਼, ਵੀਡੀਓ ਆਇਆ ਸਾਹਮਣੇ

ਅਮਿਤਾਭ ਬੱਚਨ ਦੇ ਘਰ ਬੀਤੇ ਦਿਨ ਵੱਡੀ ਗਿਣਤੀ ‘ਚ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਦੇ ਲਈ ਉਤਾਵਲੇ ਨਜ਼ਰ ਆਏ । ਇਸ ਦੌਰਾਨ ਲੋਹੇ ਦੇ ਬਣੇ ਉੱਚੇ ਸਾਰੇ ਜੰਗਲੇ ‘ਚ ਖਲੋ ਕੇ ਅਮਿਤਾਭ ਬੱਚਨ ਨੇ ਫੈਨਸ ਨੂੰ ਆਪਣੀ ਝਲਕ ਦਿਖਾਈ ।

By  Shaminder Kaur Kaler May 25th 2026 03:30 PM -- Updated: May 25th 2026 03:32 PM

ਅਮਿਤਾਭ ਬੱਚਨ ਦੇ ਘਰ ਬੀਤੇ ਦਿਨ ਵੱਡੀ ਗਿਣਤੀ ‘ਚ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਦੇ ਲਈ ਉਤਾਵਲੇ ਨਜ਼ਰ ਆਏ । ਇਸ ਦੌਰਾਨ ਲੋਹੇ ਦੇ ਬਣੇ ਉੱਚੇ ਸਾਰੇ ਜੰਗਲੇ ‘ਚ ਖਲੋ ਕੇ ਅਮਿਤਾਭ ਬੱਚਨ ਨੇ ਫੈਨਸ ਨੂੰ ਆਪਣੀ ਝਲਕ ਦਿਖਾਈ । ਪਰ ਫੈਨਸ ਏਨੀਂ ਵੱਡੀ ਗਿਣਤੀ ‘ਚ ਪਹੁੰਚੇ ਹੋਏ ਸਨ ਸਨ ਕਿ ਤਿਲ ਸੁੱਟਣ ਨੂੰ ਧਰਤੀ ‘ਤੇ ਜਗ੍ਹਾ ਨਹੀਂ ਸੀ ਤੇ ਉਤੋਂ ਅੰਤਾਂ ਦੀ ਗਰਮੀ ।


ਇਸ ਗਰਮੀ ਦੇ ਕਾਰਨ ਇੱਕ ਫੈਨ ਬੇਹੋਸ਼ ਵੀ ਹੋ ਗਿਆ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਫੈਨ ਬੇਸੁਧ ਪਿਆ ਹੋਇਆ ਹੈ ਤੇ ਆਲੇ ਦੁਆਲੇ ਲੋਕ ਉਸ ਨੂੰ ਹੋਸ਼ ‘ਚ ਲਿਆਉਣ ਦੇ ਲਈ ਪਾਣੀ ਪਿਆਉਂਦੇ ਹੋਏ ਨਜ਼ਰ ਆ ਰਹੇ ਹਨ ।ਦੂਜੇ ਪਾਸੇ ਅਮਿਤਾਭ ਜੰਗਲੇ ‘ਤੇ ਚੜ੍ਹ ਕੇ ਫੈਨਸ ਦੇ ਨਾਲ ਰੁਬਰੂ ਹੋ ਰਹੇ ਹਨ। 


ਅਮਿਤਾਭ ਬੱਚਨ ਦਾ ਵਰਕ ਫਰੰਟ 

ਅਮਿਤਾਭ ਬੱਚਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇਕੱ ਹਿੱਟ ਫ਼ਿਲਮਾਂ ਦੇ ਨਾਲ ਉਨ੍ਹਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।ਉਮਰ ਦੇ ਇਸ ਪੜ੍ਹਾਅ ‘ਤੇ ਵੀ ਉਹ ਸਰਗਰਮ ਹਨ ਅਤੇ ਕਈ ਪ੍ਰੋਜੈਕਟਸ ਤੇ ਕੰਮ ਕਰਦੇ ਹੋਏ ਨਜ਼ਰ ਆਉਂਦੇ ਹਨ।

© Copyright Galactic Television & Communications Pvt. Ltd. 2026. All rights reserved.