ਹੁਸ਼ਿਆਰਪੁਰ ਤੋਂ ਆ ਕੇ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੇ ਕਿਸ ਤਰ੍ਹਾਂ ਬਾਲੀਵੁੱਡ ‘ਚ ਬਣਾਇਆ ਨਾਂਅ, ਸ਼ਾਮ ਕੌਸ਼ਲ ਨੇ ਸੰਘਰਸ਼ ਦੇ ਦਿਨਾਂ ਬਾਰੇ ਦੱਸਿਆ

ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੇ ਬਾਲੀਵੁੱਡ ‘ਚ ਵੱਡਾ ਨਾਂਅ ਬਣਾਇਆ ਹੈ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾਂ ਸੰਘਰਸ਼ ਕੀਤਾ । ਆਪਣੇ ਇਸ ਸੰਘਰਸ਼ ਦੇ ਬਾਰੇ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਤੋਂ ਉਹ 1978‘ਚ ਮੁੰਬਈ ਆਏ ਸਨ ।

By  Shaminder Kaur Kaler May 7th 2026 10:51 AM

ਵਿੱਕੀ ਕੌਸ਼ਲ (Vicky Kaushal) ਦੇ ਪਿਤਾ ਸ਼ਾਮ ਕੌਸ਼ਲ (Sham Kaushal) ਨੇ ਬਾਲੀਵੁੱਡ ‘ਚ ਵੱਡਾ ਨਾਂਅ ਬਣਾਇਆ ਹੈ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾਂ ਸੰਘਰਸ਼ ਕੀਤਾ । ਆਪਣੇ ਇਸ ਸੰਘਰਸ਼ ਦੇ ਬਾਰੇ ਉਨ੍ਹਾਂ ਨੇ ਇੱਕ ਵੀਡੀਓ  ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਤੋਂ ਉਹ 1978‘ਚ ਮੁੰਬਈ ਆਏ ਸਨ । ਉਨ੍ਹਾਂ ਨੇ ਕੁਝ ਸਮਾਂ ਨੌਕਰੀ ਵੀ ਕੀਤੀ ਪਰ ਇਹ ਨੌਕਰੀ ਉਨ੍ਹਾਂ ਨੂੰ ਰਾਸ ਨਹੀਂ ਆਈ।ਸ਼ਾਮ ਕੌਸ਼ਲ ਨੇ ਦੱਸਿਆ ਕਿ  ਉਨ੍ਹਾਂ ਨੇ ਸੋਚਿਆ ਸੀ ਕਿ ਉਹ ਨੌਕਰੀ ਕਰਕੇ ਪੈਸੇ ਕਮਾਉਣਗੇ ਅਤੇ ਆਪਣੇ ਪਿਤਾ ਜੀ ਦੀ ਮਦਦ ਕਰਨਗੇ।


ਪਰ ਨੌਕਰੀ ਤੋਂ ਇੱਕ ਸਾਲ ਬਾਅਦ ਹੀ ਛੁੱਟੀ ਹੋ ਗਈ ਸੀ ਕਿਉਂਕਿ ਮੈਂ ਗੱਲ ਨਹੀਂ ਸੀ ਕਰ ਪਾਉੁਂਦਾ । ਪਿੰਡ ਨਹੀਂ ਜਾ ਨਹੀਂ ਸੀ ਸਕਦਾ ਕਿਉਂਕਿ ਉੱਥੇ ਕੋਈ ਕੰਮ ਕਾਜ ਨਹੀਂ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਦੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ । ਪਰ ਫਿਰ ਕੁਝ ਦੋਸਤਾਂ ਦੀ ਮਦਦ ਦੇ ਨਾਲ ਉਨ੍ਹਾਂ ਨੂੰ ਅਗਸਤ ੧੯੮੯ ‘ਚ ਸਟੰਟਮੈਨ ਬਣਨ ਦਾ ਮੌਕਾ ਮਿਲਿਆ।


ਹਾਲਾਂਕਿ ਮੇਰੇ ਲਈ ਇਹ ਕੰਮ ਸਿੱਖਣਾ ਬੜਾ ਮੁਸ਼ਕਿਲ ਸੀ, ਪਰ ਮੇਰੀ ਮਜ਼ਬੂਰੀ ਸੀ । ਦਸ ਸਾਲ ਤੱਕ ਮੈਂ ਬਤੌਰ ਸਟੰਟ ਮੈਨ ਕੰਮ ਕੀਤਾ ਅਤੇ ਜਿਸ ਤੋਂ ਬਾਅਦ ਉੱਨੀ ਸੌ ਨੱਬੇ ‘ਚ ਮੈਨੂੰ ਐਕਸ਼ਨ ਡਾਇਰੈਕਟਰ ਬਣਨ ਦਾ ਮੌਕਾ ਮਿਲਿਆ । ਅੱਜ ਮੈਨੂੰ ਬਤੌਰ ਐਕਸ਼ਨ ਡਾਇਰੈਕਟਰ ਛੱਤੀ ਸਾਲ ਹੋ ਚੁੱਕੇ ਹਨ ਤੇ ਇਸ ਇੰਡਸਟਰੀ ਦਾ ਹਿੱਸਾ ਬਣਿਆਂ ਹੋਇਆਂ ਮੈਨੂੰ ਛਿਆਲੀ ਸਾਲ ਹੋ ਚੁੱਕੇ ਹਨ।


ਮੈਂ ਉਨ੍ਹਾਂ ਸਭ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਸਟੰਟਮੈਨ ਬਣਨ ‘ਚ ਮੇਰੀ ਮਦਦ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਛੱਤੀ ਸਾਲਾਂ ‘ਚ ਸਾਢੇ ਤਿੰਨ ਸੌ ਤੋਂ ਜ਼ਿਆਦਾ ਪ੍ਰੋਜੈਕਟਸ ‘ਚ ਕੰਮ ਕਰ ਚੁੱਕਿਆ ਹਾਂ। ਇਨ੍ਹਾਂ ਫ਼ਿਲਮਾਂ ‘ਚ ਹਿੰਦੀ, ਪੰਜਾਬੀ, ਤਮਿਲ, ਤੇਲਗੂ ਫ਼ਿਲਮਾਂ ਸ਼ਾਮਿਲ ਹਨ। 

© Copyright Galactic Television & Communications Pvt. Ltd. 2026. All rights reserved.