ਯੋਗਾ ਕਰਕੇ ਬਾਲੀਵੁੱਡ ਅਭਿਨੇਤਰੀਆਂ ਖੁਦ ਨੂੰ ਇਸ ਤਰ੍ਹਾਂ ਰੱਖਦੀਆਂ ਹਨ ਫ਼ਿੱਟ
ਯੋਗ ਭਜਾਏ ਰੋਗ। ਜੀ ਹਾਂ ਇਹ ਗੱਲ ਬਿਲਕੁਲ ਸੋਲਾ ਆਨੇ ਸੱਚ ਹੈ ।ਕਿਉਂਕਿ ਯੋਗ ਕਈ ਗੰਭੀਰ ਬੀਮਾਰੀਆਂ ਦੇ ਖਤਰੇ ਨੂੰ ਹੀ ਘੱਟ ਨਹੀਂ ਕਰਦਾ, ਸਗੋਂ ਤੁਸੀਂ ਯੋਗ ਨੂੰ ਅਪਣਾ ਕੇ ਦਵਾਈਆਂ ਤੋਂ ਬਗੈਰ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਅਭਿਨੇਤਰੀਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਯੋਗਾ ਦੇ ਨਾਲ ਖੁਦ ਨੂੰ ਫਿੱਟ ਰੱਖਿਆ ਹੋਇਆ ਹੈ।
ਯੋਗ ਭਜਾਏ ਰੋਗ। ਜੀ ਹਾਂ ਇਹ ਗੱਲ ਬਿਲਕੁਲ ਸੋਲਾ ਆਨੇ ਸੱਚ ਹੈ ।ਕਿਉਂਕਿ ਯੋਗ ਕਈ ਗੰਭੀਰ ਬੀਮਾਰੀਆਂ ਦੇ ਖਤਰੇ ਨੂੰ ਹੀ ਘੱਟ ਨਹੀਂ ਕਰਦਾ, ਸਗੋਂ ਤੁਸੀਂ ਯੋਗ ਨੂੰ ਅਪਣਾ ਕੇ ਦਵਾਈਆਂ ਤੋਂ ਬਗੈਰ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਅਭਿਨੇਤਰੀਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਯੋਗਾ ਦੇ ਨਾਲ ਖੁਦ ਨੂੰ ਫਿੱਟ ਰੱਖਿਆ ਹੋਇਆ ਹੈ। 21 ਜੂਨ ਨੂੰ ਵਿਸ਼ਵ ਯੋਗ ਦਿਵਸ ਹੈ। ਇਸ ਮੌਕੇ ‘ਤੇ ਦੇਸ਼ ਭਰ ‘ਚ ਵੱਖ ਵੱਖ ਥਾਵਾਂ ‘ਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਅਭਿਨੇਤਰੀਆਂ ਦੇ ਬਾਰੇ ਜਿਨ੍ਹਾਂ ਨੇ ਯੋਗਾ ਦੇ ਜ਼ਰੀਏ ਖੁਦ ਨੂੰ ਫਿੱਟ ਰੱਖਿਆ ਹੋਇਆ ਹੈ।
ਸ਼ਿਲਪਾ ਸ਼ੈੱਟੀ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਿਲਪਾ ਸ਼ੈੱਟੀ ਦੀ। ਜੋ ਯੋਗਾ ਦੇ ਜ਼ਰੀਏ ਖੁਦ ਨੂੰ ਫਿੱਟ ਰੱਖਦੀ ਹੈ। ਉਹ ਘੰਟਿਆਂ ਬੱਧੀ ਯੋਗਾ ਕਰਦੀ ਹੈ ਅਤੇ ਖੁਦ ਨੂੰ ਫਿੱਟ ਰੱਖਣ ਦੇ ਲਈ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੀ ਹੈ। ਯੋਗ ਦੇ ਮੁਸ਼ਕਿਲ ਤੋਂ ਮੁਸ਼ਕਿਲ ਆਸਣ ਕਰਨ ‘ਚ ਸ਼ਿਲਪਾ ਸ਼ੈੱਟੀ ਮਾਹਿਰ ਹੈ।
ਇਹੀ ਕਾਰਨ ਹੈ ਕਿ ਉਹ ਅੱਜ ਵੀ ਫਿੱਟ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਯੋਗ ਵੱਲ ਪ੍ਰੇਰਿਤ ਕਰਦੀ ਹੈ। ਉਹ ਕਈ ਯੋਗਾ ਸੈਸ਼ਨ ਵੀ ਰੱਖਦੀ ਹੈ। ਸ਼ਿਲਪਾ ਸ਼ੈਟੀ ਦੇ ਸਰੀਰ ਦੀ ਲੱਚਕਤਾ ਦਰਸਾਉਂਦੀ ਹੈ ਕਿ ਯੋਗਾ ਨਾਲ ਉਨ੍ਹਾਂ ਨੇ ਖੁਦ ਨੂੰ ਕਿਵੇਂ ਫਿੱਟ ਰੱਖਿਆ ਹੋਇਆ ਹੈ।
ਮਲਾਇਕਾ ਅਰੋੜਾ
ਮਲਾਇਕਾ ਅਰੋੜਾ ਵੀ ਯੋਗ ਦੇ ਨਾਲ ਨਿਰੋਗ ਰਹਿੰਦੇ ਹਨ। ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਫਿੱਟਨੈਸ ਦੇ ਨਾਲ ਲੋਕਾਂ ਨੂੰ ਇੰਪ੍ਰੈਸ ਕੀਤਾ ਹੈ। ਉਹ ਯੋਗ ਦੀਆਂ ਕਈ ਐਕਸਰਸਾਈਜ਼ ਕਰਦੇ ਹਨ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਫਿੱਟ ਰੱਖਣ ਦੇ ਲਈ ਯੋਗ ਜ਼ਰੂਰ ਕਰਦੀ ਹੈ ਅਤੇ ਆਪਣੇ ਵਰਕ ਆਊਟ ਨੂੰ ਸਮਾਂ ਜ਼ਰੂਰ ਦਿੰਦੀ ਹੈ। ਉਸ ਦਾ ਕਹਿਣਾ ਹੈ ਕਿ ਯੋਗ ਕਰਨ ਦੇ ਨਾਲ ਉਨ੍ਹਾਂ ਨੂੰ ਅਧਿਆਤਮਕ ਸ਼ਾਂਤੀ ਮਿਲਦੀ ਹੈ।
ਕਰੀਨਾ ਕਪੂਰ
ਕਰੀਨਾ ਕਪੂਰ ਵੀ ਖੁਦ ਨੂੰ ਫਿੱਟ ਰੱਖਣ ਦੇ ਲਈ ਯੋਗ ਦਾ ਸਹਾਰਾ ਲੈਂਦੀ ਹੈ। ਉਹ ਅਕਸਰ ਯੋਗ ਦੇ ਆਸਣ ਕਰਦੀ ਹੋਈ ਦਿਖਾਈ ਦਿੰਦੀ ਹੈ। ਇਸ ਦੇ ਨਾਲ ਹੀ ਉਹ ਜਿੰਮ ‘ਚ ਵੀ ਖੂਬ ਪਸੀਨਾ ਵਹਾਉਂਦੀ ਹੋਈ ਨਜ਼ਰ ਆਉਂਦੀ ਹੈ।