ਲਾਈਵ ਸ਼ੋਅ ਦੇ ਦੌਰਾਨ ਹਨੀ ਸਿੰਘ ਨੇ ਕੀਤੀ ‘ਗੰਦੀ ਬਾਤ’, ਲੋਕਾਂ ਨੇ ਗਾਇਕ ਨੂੰ ਕੀਤਾ ਟ੍ਰੋਲ
ਹਨੀ ਸਿੰਘ ਦਿੱਲੀ ਦੀ ਸਰਦੀ ‘ਤੇ ਗੱਲ ਕਰ ਰਹੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਨੇ ਸਰਦੀ ਨੂੰ ਲੈ ਕੇ ਅਜਿਹੀਆਂ ਹੱਦਾਂ ਪਾਰ ਕੀਤੀਆਂ, ਜਿਸ ਕਾਰਨ ਨਵਾਂ ਵਿਵਾਦ ਛਿੜ ਗਿਆ ਹੈ।
ਹਨੀ ਸਿੰਘ ਅਕਸਰ ਵਿਵਾਦਾਂ ‘ਚ ਰਹਿੰਦੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਦਿੱਲੀ ‘ਚ ਇੱਕ ਸ਼ੋਅ ਕੀਤਾ । ਇਸ ਦੌਰਾਨ ਉਨ੍ਹਾਂ ਨੇ ਸ਼ੋਅ ‘ਚ ਮੌਜੂਦ ਲੋੋਕਾਂ ਨੂੰ ਅਜਿਹੀ ਗੱਲ ਆਖੀ ਕਿ ਕੋਈ ਵੀ ਸ਼ਰਮ ਨਾਲ ਲਾਲ ਹੋ ਜਾਵੇ । ਦਰਅਸਲ ਹਨੀ ਸਿੰਘ ਦਿੱਲੀ ਦੀ ਸਰਦੀ ‘ਤੇ ਗੱਲ ਕਰ ਰਹੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਨੇ ਸਰਦੀ ਨੂੰ ਲੈ ਕੇ ਅਜਿਹੀਆਂ ਹੱਦਾਂ ਪਾਰ ਕੀਤੀਆਂ, ਜਿਸ ਕਾਰਨ ਨਵਾਂ ਵਿਵਾਦ ਛਿੜ ਗਿਆ ਹੈ।

ਹਨੀ ਸਿੰਘ ਨੇ ਕਿਹਾ ਕਿ ‘ਵੇਖੋ ਦਿੱਲੀ ‘ਚ ਕਿੰਨੀ ਠੰਢ ਹੈ ਅਤੇ ਅਜਿਹੇ ਮੌਸਮ ‘ਚ ਕਾਰ ‘ਚ ….ਕਰਨ ਦਾ ਮਜ਼ਾ ਹੀ ਕੁਝ ਹੋਰ ਹੈ”। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਗਾਇਕ ਨੇ ਲਾਈਵ ਸ਼ੋਅ ਦੇ ਦੌਰਾਨ ਕਿਹਾ, ਜਿਸ ਨੂੰ ਸ਼ਬਦਾਂ ‘ਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ ।
ਪਰ ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ।ਜਿਸ ਨੂੰ ਲੈ ਕੇ ਲੋਕਾਂ ‘ਚ ਨਰਾਜ਼ਗੀ ਪਾਈ ਜਾ ਰਹੀ ਹੈ ਅਤੇ ਗਾਇਕ ਨੂੰ ਲੋਕਾਂ ਦੇ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ।
ਹਨੀ ਸਿੰਘ ਦਾ ਵਿਵਾਦਾਂ ਨਾਲ ਨਾਤਾ
ਹਨੀ ਸਿੰਘ ਦਾ ਵਿਵਾਦਾਂ ਨਾਲ ਗੂੜ੍ਹਾ ਨਾਤਾ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗੀਤ ‘ਨਾਗਿਨ’ ਜੋ ਕਈ ਸਾਲ ਪਹਿਲਾਂ ਰਿਲੀਜ਼ ਹੋਇਆ ਸੀ, ਉਸ ਨੂੰ ਲੈ ਕੇ ਵੀ ਪੰਜਾਬ ਦੇ ਇੱਕ ਸ਼ਖਸ ਦੇ ਵੱਲੋਂ ਨਰਾਜ਼ਗੀ ਜਤਾਈ ਗਈ ਸੀ।