ਹਨੀ ਸਿੰਘ ਨੇ ਸ਼ੋਅ ਦੌਰਾਨ ਖੁਦ ਨੂੰ ਦੱਸਿਆ ਸੁਪਰਹਿੱਟ ਕਿਹਾ ‘ਬਾਕੀਆਂ ਦੇ ਸ਼ੋਅ ਹੁੰਦੇ ਹਨ ਛੇ….ਸੱਤ’

ਹਨੀ ਸਿੰਘ ਦਾ ਬੀਤੇ ਦਿਨ ਦਿੱਲੀ ‘ਚ ਸ਼ੋਅ ਹੋਇਆ ।ਪਰ ਹਨੀ ਸਿੰਘ ਨੇ ਇਸ ਸ਼ੋਅ ਦੇ ਦੌਰਾਨ ਉਹਨਾਂ ਨੇ ਖੁਦ ਨੂੰ ਹਿੱਟ ਦੱਸਿਆ ਜਦੋਂਕਿ ਹੋਰਨਾਂ ਨੂੰ ਸਿਕਸ ਸੇਵਨ ਆਖਿਆ । ਸ਼ੋਅ ਦੇ ਦੌਰਾਨ ਹਨੀ ਸਿੰਘ ਨੇ ਜੈਨ ਜ਼ੈਡ ਦੀ ਭਾਸ਼ਾ ‘ਚ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸ਼ੋਅ ਸੁਪਰਹਿੱਟ ਹੁੰਦੇ ਹਨ, ਜਦੋਂਕਿ ਹੋਰਨਾਂ ਦੇ ਸਿਕਸ ਸੇਵਨ ਹੁੰਦੇ ਹਨ ।

By  Shaminder Kaur Kaler March 16th 2026 03:54 PM

ਹਨੀ ਸਿੰਘ (Honey Singh) ਦਾ ਬੀਤੇ ਦਿਨ ਦਿੱਲੀ ‘ਚ ਸ਼ੋਅ ਹੋਇਆ ।ਪਰ ਹਨੀ ਸਿੰਘ ਨੇ ਇਸ ਸ਼ੋਅ ਦੇ ਦੌਰਾਨ ਉਹਨਾਂ ਨੇ ਖੁਦ ਨੂੰ ਹਿੱਟ ਦੱਸਿਆ ਜਦੋਂਕਿ ਹੋਰਨਾਂ ਨੂੰ ਸਿਕਸ ਸੇਵਨ ਆਖਿਆ । ਸ਼ੋਅ ਦੇ ਦੌਰਾਨ ਹਨੀ ਸਿੰਘ ਨੇ ਜੈਨ ਜ਼ੈਡ ਦੀ ਭਾਸ਼ਾ ‘ਚ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸ਼ੋਅ ਸੁਪਰਹਿੱਟ ਹੁੰਦੇ ਹਨ, ਜਦੋਂਕਿ ਹੋਰਨਾਂ ਦੇ ਸਿਕਸ ਸੇਵਨ ਹੁੰਦੇ ਹਨ । ਜਿਸ ਤੋਂ ਬਾਅਦ ਫੈਨਸ ਹਨੀ ਸਿੰਘ ਦੀਆਂ ਇਨ੍ਹਾਂ ਗੱਲਾਂ ਨੂੰ ਕਰਣ ਔਜਲਾ ਦੇ ਸ਼ੋਅ ਨਾਲ ਜੋੜ ਕੇ ਵੇਖ ਰਹੇ ਹਨ ।ਦੋਵਾਂ ਗਾਇਕਾਂ ਦੇ ਫੈਨਸ ਆਪਸ ‘ਚ ਕਮੈਂਟਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ ।


ਹਾਲਾਂਕਿ ਹਨੀ ਸਿੰਘ ਦੇ ਵੱਲੋਂ ਕਿਸੇ ਦਾ ਵੀ ਨਾਂਅ ਨਹੀਂ ਲਿਆ।ਦੋਵਾਂ ਦੇ ਫੈਨਸ ਦੀ ਆਪਸੀ ਖਹਿਬਾਜ਼ੀ ‘ਚ ਕੁਝ ਫੈਨਸ ਇਸ ਦਰਮਿਆਨ ਬਚਾਅ ਕਰਦੇ ਵੀ ਦਿਖਾਈ ਦਿੱਤੇ ।ਕੁਝ ਫੈਨਸ ਦਾ ਇਹ ਵੀ ਕਹਿਣਾ ਹੈ ਕਿ ਹਨੀ ਸਿੰਘ ਇਹ ਗੱਲ ਕਰਣ ਔਜਲਾ ਦੇ ਲਈ ਨਹੀਂ ਬਲਕਿ ਰੈਪਰ ਬਾਦਸ਼ਾਹ ਨੂੰ ਆਖੀ ਹੈ।ਦੱਸ ਦਈਏ ਕਿ ਕਰਣ ਔਜਲਾ ਨੇ ਬੀਤੇ ਦਿਨ ਮੁਹਾਲੀ ‘ਚ ਸ਼ੋਅ ਕੀਤਾ ਸੀ । ਜਿਸ ਕਾਰਨ ਫੈਨਸ ਦੇ ਵੱਲੋਂ ਹਨੀ ਸਿੰਘ ਦੀਆਂ ਇਨ੍ਹਾਂ ਗੱਲਾਂ ਨੂੰ ਕਰਣ ਔਜਲਾ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। 


ਜੈਨ ਜ਼ੈਡ ਦੀ ਭਾਸ਼ਾ ‘ਚ 6-7 ਦਾ ਮਤਲਬ 

ਜੈਨ ਜ਼ੈਡ ਦੀ ਭਾਸ਼ਾ ‘ਚ 6-7 ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਔਸਤ ਯਾਨੀ ਐਵਰੇਜ ਹੋਣਾ। ਯਾਨੀ ਕਿ ਬਹੁਤਾ ਖ਼ਾਸ ਨਾ ਹੋਣਾ।ਫੈਨਸ ਮੁਤਾਬਕ ਹਨੀ ਸਿੰਘ ਕਰਣ ਔਜਲਾ ਦੇ ਹਾਲ ਹੀ ‘ਚ ਹੋਏ ਸ਼ੋਅ ਨੂੰ ਐਵਰੇਜ ਦੱਸ ਰਹੇ ਹਨ ।

 

© Copyright Galactic Television & Communications Pvt. Ltd. 2026. All rights reserved.