ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਹੇਮਾ ਮਾਲਿਨੀ ਨੇ ਸਾਂਝੀ ਕੀਤੀ ਪਹਿਲੀ ਪੋਸਟ, ਧਰਮਿੰਦਰ ਦੇ ਨਾਲ ਯਾਦਗਰ ਪਲ ਕੀਤੇ ਸਾਂਝੇ

ਅਦਾਕਾਰ ਧਰਮਿੰਦਰ ਦੀ ਬੀਤੇ ਦਿਨੀਂ ਮੌਤ ਹੋ ਗਈ । ਜਿਸ ਤੋਂ ਬਾਅਦ ਜਿੱਥੇ ਉੇਨ੍ਹਾਂ ਦਾ ਪੂਰਾ ਪਰਿਵਾਰ ਗਮਗੀਨ ਹੈ, ਉੱਥੇ ਹੀ ਉਨ੍ਹਾਂ ਦੇ ਫੈਨਸ ਨੂੰ ਸਦਮਾ ਲੱਗਿਆ ਹੈ। ਦਿਓਲ ਪਰਿਵਾਰ ਦੇ ਵੱਲੋਂ ਇਸ ਸਬੰਧੀ ਕੋਈ ਵੀ ਪੋਸਟ ਸਾਂਝੀ ਨਹੀਂ ਕੀਤੀ ਗਈ ਹੈ, ਪਰ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਧਰਮਿੰਦਰ ਨੂੰ ਲੈ ਕੇ ਬੇਹੱਦ ਦੁਖੀ ਹਨ।

By  Shaminder Kaur Kaler November 27th 2025 05:32 PM

ਅਦਾਕਾਰ ਧਰਮਿੰਦਰ (Dharmender Deol) ਦੀ ਬੀਤੇ ਦਿਨੀਂ ਮੌਤ ਹੋ ਗਈ । ਜਿਸ ਤੋਂ ਬਾਅਦ ਜਿੱਥੇ ਉੇਨ੍ਹਾਂ ਦਾ ਪੂਰਾ ਪਰਿਵਾਰ ਗਮਗੀਨ ਹੈ, ਉੱਥੇ ਹੀ ਉਨ੍ਹਾਂ ਦੇ ਫੈਨਸ ਨੂੰ ਸਦਮਾ ਲੱਗਿਆ ਹੈ। ਦਿਓਲ ਪਰਿਵਾਰ ਦੇ ਵੱਲੋਂ ਇਸ ਸਬੰਧੀ ਕੋਈ ਵੀ ਪੋਸਟ ਸਾਂਝੀ ਨਹੀਂ ਕੀਤੀ ਗਈ ਹੈ, ਪਰ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਧਰਮਿੰਦਰ ਨੂੰ ਲੈ ਕੇ ਬੇਹੱਦ ਦੁਖੀ ਹਨ। ਉਨ੍ਹਾਂ ਨੇ ਧਰਮਿੰਦਰ ਦੇ ਨਾਲ ਆਪਣੇ ਯਾਦਗਰ ਪਲਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਸ ਦੇ ਨਾਲ ਹੀ ਹੇਮਾ ਮਾਲਿਨੀ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ । ਜਿਸ ‘ਚ ਉਨ੍ਹਾਂ ਨੇ ਧਰਮਿੰਦਰ ਨੂੰ ਲੈ ਕੇ ਆਪਣੇ ਜਜ਼ਬਾਤ ਸ਼ੇਅਰ ਕੀਤੇ ਹਨ।


ਪੋਸਟ ‘ਚ ਸਾਂਝੇ ਕੀਤੇ ਜਜ਼ਬਾਤ 

ਹੇਮਾ ਮਾਲਿਨੀ ਨੇ ਲਿਖਿਆ ‘ਧਰਮ ਜੀ ਮੇਰੇ ਲਈ ਬਹੁਤ ਕੁਝ ਸਨ।ਉਹ ਮੇਰੀਆਂ ਧੀਆਂ ਅਹਾਨਾ ਤੇ ਈਸ਼ਾ ਦੇ ਪਿਤਾ, ਇਕ ਵਧੀਆ ਦੋਸਤ, ਇੱਕ ਮਾਰਗਦਰਸ਼ਕ, ਇੱਕ ਸ਼ਾਇਰ ਜੋ ਹਮੇਸ਼ਾ ਲੋੜ ਪੈਣ ਤੇ ਮੇਰੇ ਨਾਲ ਖੜ੍ਹੇ ਹੁੰਦੇ ਸਨ।ਮੇਰੇ ਹਰ ਚੰਗੇ ਮਾੜੇ ਸਮੇਂ ‘ਚ ਮੇਰੇ ਨਾਲ ਰਹੇ।ਅਦਾਕਾਰਾ ਨੇ ਅੱਗੇ ਲਿਖਿਆ ‘ਮੇਰਾ ਨਿੱਜੀ ਨੁਕਸਾਨ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ, ਅਤੇ ਇਸ ਦੇ ਨਾਲ ਪੈਦਾ ਹੋਇਆ ਖਲਾਅ ਮੇਰੀ ਜ਼ਿੰਦਗੀ ਭਰ ਦੇ ਲਈ ਰਹੇਗਾ।


ਪਰ ਮੇਰੇ ਕੋਲ ਸਾਲਾਂ ਤੱਕ ਇੱਕਠੇ ਰਹਿਣ ਤੇ ਫਿਰ ਤੋਂ ਜਿਉਣ ਦੇ ਲਈ ਬਹੁਤ ਸਾਰੀਆਂ ਯਾਦਾਂ ਬਚੀਆਂ ਹਨ।ਇਸ ਪੋਸਟ ਦੇ ਨਾਲ ਅਦਾਕਾਰਾ ਨੇ ਕੁਝ ਖ਼ਾਸ ਪਲਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

 

 


 

© Copyright Galactic Television & Communications Pvt. Ltd. 2026. All rights reserved.