ਧਰਮਿੰਦਰ ਦੀ ਪ੍ਰੇਅਰ ਮੀਟ ‘ਚ ਭਾਵੁਕ ਹੋਈ ਹੇਮਾ ਮਾਲਿਨੀ, ਕਈ ਸਿਆਸੀ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਹੇਮਾ ਮਾਲਿਨੀ ਦੇ ਵੱਲੋਂ ਦਿੱਲੀ ‘ਚ ਆਪਣੇ ਪਤੀ ਧਰਮਿੰਦਰ ਦੇ ਲਈ ਪ੍ਰੇਅਰ ਮੀਟ ਰੱਖੀ ਗਈ । ਜਿਸ ‘ਚ ਕਈ ਸਿਆਸੀ ਹਸਤੀਆਂ ਸ਼ਾਮਿਲ ਹੋਈਆਂ । ਦਿੱਲੀ ‘ਚ ਰੱਖੀ ਇਸ ਪ੍ਰਾਰਥਨਾ ਸਭਾ ‘ਚ ਹੇਮਾ ਮਾਲਿਨੀ ਦੀਆਂ ਦੋਵੇਂ ਧੀਆਂ ਈਸ਼ਾ ਤੇ ਅਹਾਨਾ ਦਿਓਲ ਤੇ ਦੋਵੇਂ ਜਵਾਈ ਮੌਜੂਦ ਰਹੇ । ਇਸ ਦੌਰਾਨ ਦਿੱਗਜ ਸਿਆਸੀ ਆਗੂ ਵੀ ਇਸ ਪ੍ਰਾਰਥਨਾ ਸਭਾ ‘ਚ ਸ਼ਾਮਿਲ ਹੋਏ ।
ਹੇਮਾ ਮਾਲਿਨੀ (Hema Malini) ਦੇ ਵੱਲੋਂ ਦਿੱਲੀ ‘ਚ ਆਪਣੇ ਪਤੀ ਧਰਮਿੰਦਰ (Dharmender Deol) ਦੇ ਲਈ ਪ੍ਰੇਅਰ ਮੀਟ ਰੱਖੀ ਗਈ । ਜਿਸ ‘ਚ ਕਈ ਸਿਆਸੀ ਹਸਤੀਆਂ ਸ਼ਾਮਿਲ ਹੋਈਆਂ । ਦਿੱਲੀ ‘ਚ ਰੱਖੀ ਇਸ ਪ੍ਰਾਰਥਨਾ ਸਭਾ ‘ਚ ਹੇਮਾ ਮਾਲਿਨੀ ਦੀਆਂ ਦੋਵੇਂ ਧੀਆਂ ਈਸ਼ਾ ਤੇ ਅਹਾਨਾ ਦਿਓਲ ਤੇ ਦੋਵੇਂ ਜਵਾਈ ਮੌਜੂਦ ਰਹੇ । ਇਸ ਦੌਰਾਨ ਦਿੱਗਜ ਸਿਆਸੀ ਆਗੂ ਵੀ ਇਸ ਪ੍ਰਾਰਥਨਾ ਸਭਾ ‘ਚ ਸ਼ਾਮਿਲ ਹੋਏ । ਜਿਸ ‘ਚ ਅਮਿਤ ਸ਼ਾਹ, ਕਿਰੇਨ ਰਿਜੀਜੂ, ਨਿਰਮਲਾ ਸੀਤਾਰਮਣ, ਰਵੀਕਿਸ਼ਨ, ਕੰਗਨਾ ਰਣੌਤ ਸਣੇ ਕਈ ਹਸਤੀਆਂ ਸ਼ਾਮਿਲ ਹੋਈਆਂ।ਹੇਮਾ ਮਾਲਿਨੀ ਮੰਚ ਤੇ ਖੜੀ ਨਜ਼ਰ ਆਈ । ਇਸ ਦੌਰਾਨ ਉਨ੍ਹਾਂ ਦੀਆਂ ਧੀਆਂ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੀਆਂ ਅਤੇ ਆਪਣੀ ਮਾਂ ਨੂੰ ਹਿੰਮਤ ਦਿੰਦੀਆਂ ਹੋਈਆਂ ਨਜ਼ਰ ਆਈਆਂ ।

24 ਨਵੰਬਰ ਨੂੰ ਹੋਇਆ ਸੀ ਦਿਹਾਂਤ
ਅਦਾਕਾਰ ਧਰਮਿੰਦਰ ਦਾ ਚੌਵੀ ਨਵੰਬਰ ਨੂੰ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਦਿਓਲ ਪਰਿਵਾਰ ਨੇ ਚੁੱਪ ਚੁਪੀਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਸੀ । ਅੰਤਿਮ ਸਸਕਾਰ ‘ਚ ਧਰਮਿੰਦਰ ਦੀ ਧੀ ਈਸ਼ਾ ਦਿਓਲ ਮੌਜੂਦ ਰਹੇ ਸਨ ।
ਦਿਓਲ ਪਰਿਵਾਰ ਨੇ ਦਿਹਾਂਤ ਤੋਂ ਬਾਅਦ ਧਰਮਿੰਦਰ ਦੀ ਵੱਖਰੀ ਪ੍ਰੇਅਰ ਮੀਟ ਰੱਖੀ ਸੀ । ਇਸ ਤੋਂ ਪਹਿਲਾਂ ਹੇਮਾ ਮਾਲਿਨੀ ਨੇ ਆਪਣੇ ਘਰ ‘ਚ ਵੀ ਪ੍ਰੇਅਰ ਮੀਟ ਰੱਖੀ ਸੀ । ਜਿਸ ਤੋਂ ਬਾਅਦ ਹੁਣ ਦਿੱਲੀ ‘ਚ ਪ੍ਰੇਅਰ ਮੀਟ ਦਾ ਆਯੋਜਨ ਕੀਤਾ ਗਿਆ ।

ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਕਰਵਾਈ ਸੀ ਲਵ ਮੈਰਿਜ
ਧਰਮਿੰਦਰ ਤੇ ਹੇਮਾ ਮਾਲਿਨੀ ਨੇ ਲਵ ਮੈਰਿਜ ਕਰਵਾਈ ਸੀ। ਇਸ ਤੋਂ ਪਹਿਲਾਂ ਧਰਮਿੰਦਰ ਪ੍ਰਕਾਸ਼ ਕੌਰ ਦੇ ਨਾਲ ਵਿਆਹੇ ਹੋਏ ਸਨ । ਜਿਨ੍ਹਾਂ ਤੋਂ ਉਨ੍ਹਾਂ ਦੇ ਚਾਰ ਬੱਚੇ ਸਨ ਦੋ ਧੀਆਂ ਅਤੇ ਦੋ ਪੁੱਤਰ । ਜਦੋਂਕਿ ਹੇਮਾ ਮਾਲਿਨੀ ਤੋਂ ਉਨ੍ਹਾਂ ਦੀਆਂ ਦੋ ਦੀਆਂ ਈਸ਼ਾ ਤੇ ਅਹਾਨਾ ਦਿਓਲ ਹਨ।